ਆਸਟ੍ਰੇਲੀਆ ਬਣਿਆ ਪੰਜਾਬੀ ਵਿਦਿਆਰਥੀਆਂ ਦੀ ਪਹਿਲੀ ਪਸੰਦ

Saturday, Aug 31, 2019 - 04:39 PM (IST)

ਆਸਟ੍ਰੇਲੀਆ ਬਣਿਆ ਪੰਜਾਬੀ ਵਿਦਿਆਰਥੀਆਂ ਦੀ ਪਹਿਲੀ ਪਸੰਦ

ਮੈਲਬੋਰਨ— ਕੈਨੇਡਾ ਤੇ ਅਮਰੀਕਾ ਨੂੰ ਛੱਡ ਪੰਜਾਬੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਆਸਟ੍ਰੇਲੀਆ ’ਚ ਪੰਜਾਬੀ ਵਿਦਿਆਰਥੀ ਸਭ ਤੋਂ ਵਧੇਰੇ ਪੜ੍ਹਨ ਲਈ ਆਉਦੇ ਹਨ ਤੇ ਉਹ ਭਾਰਤ ਤੋਂ ਅਪਲਾਈ ਕਰਨ ’ਚ ਸਭ ਤੋਂ ਅੱਗੇ ਹਨ। ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਇਸ ਸਾਲ 12,600 ਵਿਦਿਆਰਥੀਆਂ ਨੇ ਪੰਜਾਬ ਤੋਂ ਇਥੇ ਪੜ੍ਹਨ ਲਈ ਆਪਣੀਆਂ ਅਰਜ਼ੀਆਂ ਦਾਖਲ ਕੀਤੀਆਂ ਸਨ। ਇਹ ਭਾਰਤ ਦੇ ਬਾਕੀ ਸੂਬਿਆਂ ਤੋਂ ਕਿਤੇ ਜ਼ਿਆਦਾ ਸੀ। ਇਸ ਤੋਂ ਬਾਅਦ ਤੇਲੰਗਾਨਾ ਦਾ ਨੰਬਰ ਆਉਦਾ ਹੈ, ਜਿਥੇ ਇਹ ਅੰਕੜਾ 5100 ਸੀ।

ਪੰਜਾਬ ’ਚ ਨੌਜਵਾਨਾਂ ਨੂੰ ਬਹੁਤਾ ਵਧੀਆ ਰੁਜ਼ਗਾਰ ਨਹੀਂ ਮਿਲਦਾ ਤੇ ਉਹ ਵਿਦੇਸ਼ ਜਾ ਕੇ ਉਥੇ ਹੀ ਸੈਟਲ ਹੋਣ ਲਈ ਉਤਾਵਲੇ ਹੁੰਦੇ ਹਨ। ਰਿਪੋਰਟ ’ਚ ਇਹ ਵੀ ਦੱਸਿਆ ਗਿਆ ਹੈ ਕਿ 1,50,000 ਪੰਜਾਬੀ ਵਿਦਿਆਰਥੀ ਸਾਲ 2018 ’ਚ ਕੈਨੇਡਾ, ਅਮਰੀਕਾ, ਯੂਕੇ, ਆਸਟ੍ਰੇਲੀਆ, ਨਿਊਜ਼ੀਲੈਂਡ ’ਚ ਜਾ ਚੁੱਕੇ ਹਨ। 72 ਹਜ਼ਾਰ ਤੋਂ ਵੀ ਵਧੇਰੇ ਭਾਰਤੀ ਵਿਦਿਆਰਥੀ ਇਥੋਂ ਦੇ ਕਾਲਜਾਂ ’ਚ ਦਾਖਲ ਹੈ ਤੇ ਚੀਨ ਤੋਂ ਬਾਅਦ ਇਹ ਅੰਕੜਾ ਦੂਜੇ ਨੰਬਰ ’ਤੇ ਆਉਦਾ ਹੈ। ਮਾਰਚ 2019 ’ਚ ਇਥੋਂ ਦਾ ਰਿਕਾਰਡ ਹੈ ਕਿ 6,13,000 ਵਿਦੇਸ਼ੀ ਵਿਦਿਆਰਥੀ ਭਾਰਤ, ਚੀਨ ਤੇ ਨੇਪਾਲ ਤੋਂ ਇਥੇ ਆ ਚੁੱਕੇ ਹਨ। ਆਸਟ੍ਰੇਲੀਆ ਹਾਈ ਕਮਿਸ਼ਨ ਨਵੀਂ ਦਿੱਲੀ ਦਾ ਮੰਨਣਾ ਹੈ ਕਿ ਭਾਰਤੀ ਵਿਦਿਆਰਥੀਆਂ ਦਾ ਅਮਰੀਕਾ ਤੋਂ ਬਾਅਦ ਦੂਜਾ ਮੰਨਪਸੰਦ ਸਥਾਨ ਆਸਟ੍ਰੇਲੀਆ ਹੈ।   


author

Baljit Singh

Content Editor

Related News