ਕੈਨੇਡਾ ''ਚ ਪੰਜਾਬੀ ਭਾਸ਼ਾ ਦੇ ਸਤਿਕਾਰ ਦੀ ਇਹ ਹੋਰ ਝਲਕ, ਦੇਖ ਕੇ ਮਨ ਹੋ ਜਾਵੇਗਾ ''ਬਾਗੋ-ਬਾਗ''

06/11/2017 3:51:09 PM

ਓਟਾਵਾ— ਕੈਨੇਡਾ ਵਿਚ ਪੰਜਾਬੀ ਭਾਸ਼ਾ ਨੂੰ ਤੀਜੀ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਦਾ ਦਰਜਾ ਮਿਲਿਆ ਹੋਇਆ ਹੈ। ਇੱਥੇ ਪੰਜਾਬੀ ਦਾ ਇੰਨਾਂ ਸਤਿਕਾਰ ਕੀਤਾ ਜਾਂਦਾ ਹੈ ਕਿ ਇੱਥੇ ਕਈ ਸੜਕਾਂ ਦਾ ਨਾਂ ਪੰਜਾਬੀਆਂ ਦੇ ਨਾਂ 'ਤੇ ਰੱਖਿਆ ਗਿਆ ਹੈ ਅਤੇ ਕਈ ਬੋਰਡ ਪੰਜਾਬੀ ਵਿਚ ਲੱਗੇ ਹੋਏ ਮਿਲ ਜਾਣਗੇ। ਹੁਣ ਜਦੋਂ ਕੈਨੇਡਾ ਦੀ 150ਵੀਂ ਵਰ੍ਹੇਗੰਢ ਦੇ ਜਸ਼ਨ ਮਨਾਏ ਜਾ ਰਹੇ ਹਨ ਤਾਂ ਪੰਜਾਬੀ ਭਾਸ਼ਾ ਨੂੰ ਕਿਵੇਂ ਵਿਸਾਰਿਆ ਜਾ ਸਕਦਾ ਹੈ। ਇਸ ਮੌਕੇ 'ਤੇ 'ਕੈਨੇਡਾ ਡਰਾਈ' ਡਰਿੰਕ ਦੇ ਡੱਬੇ 'ਤੇ ਖਾਸ ਤੌਰ 'ਤੇ 'ਜਸ਼ਨ ਮਨਾਓ' ਲਿਖਿਆ ਗਿਆ ਹੈ। ਇਹ ਡਰਿੰਕ ਭਾਵੇਂ ਡਰਾਈ ਹੈ, ਇਸ 'ਤੇ ਪੰਜਾਬੀ ਵਿਚ ਲਿਖਿਆ 'ਜਸ਼ਨ ਮਨਾਓ' ਪੜ੍ਹ ਕੇ ਪੰਜਾਬੀਆਂ ਦੇ ਦਿਲਾਂ ਵਿਚ ਠੰਡ ਪੈ ਜਾਂਦੀ ਹੈ।


Kulvinder Mahi

News Editor

Related News