ਸੁਨਹਿਰੇ ਭਵਿੱਖ ਦੀ ਆਸ 'ਚ ਕੈਨੇਡਾ ਗਏ 2 ਪੰਜਾਬੀ ਨੌਜਵਾਨਾਂ ਨਾਲ ਵਾਪਰਿਆ ਭਾਣਾ

Wednesday, May 29, 2024 - 06:13 PM (IST)

ਰਿਚਮੰਡ ਹਿਲ: ਕੈਨੇਡਾ ਤੋਂ 2 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਪਹਿਲਾ ਮਾਮਲਾ ਓਂਟਾਰੀਓ ਦੇ ਯਾਰਕ ਰੀਜਨ ਵਿਚ ਸਾਹਮਣੇ ਆਇਆ, ਜਿਥੇ 29 ਸਾਲਾ ਰਵਿੰਦਰ ਸਿੰਘ ਵਿਰਕ ਆਪਣੀ ਕਾਰ ਵਿਚ ਮਰਿਆ ਹੋਇਆ ਮਿਲਿਆ। ਰਵਿੰਦਰ 2018 ਵਿਚ ਕੈਨੇਡਾ ਆਇਆ ਸੀ। ਦੂਜੀ ਘਟਨਾ ਦੌਰਾਨ ਐਲਗੋਮਾ ਯੂਨੀਵਰਸਿਟੀ ਦਾ ਸੂਰਯਾਦੀਪ ਸਿੰਘ ਡਰਾਈਵਿੰਗ ਟੈਸਟ ਤੋਂ ਕੁਝ ਪਲਾਂ ਬਾਅਦ ਹੀ ਦਮ ਤੋੜ ਗਿਆ। ਦੋਹਾਂ ਮਾਮਲਿਆਂ ਵਿਚ ਮੌਤ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

ਯਾਰਕ ਰੀਜਨ ਵਿਚ ਪਿੰਡ ਕੰਧਵਾਲਾ ਦੇ ਰਵਿੰਦਰ ਸਿੰਘ ਦੀ ਮੌਤ

ਰਵਿੰਦਰ ਸਿੰਘ ਵਿਰਕ ਉਰਫ ਕਾਕਾ ਵਿਰਕ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕੰਧਵਾਲਾ ਹਾਜ਼ਰ ਖਾਂ ਨਾਲ ਸਬੰਧਤ ਸੀ ਅਤੇ ਪੰਜਾਬ ਰਹਿੰਦੇ ਉਸ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋਈ। ਰਵਿੰਦਰ ਸਿੰਘ ਵਿਰਕ ਨੇ ਬੀਟੈਕ ਕੀਤੀ ਸੀ ਅਤੇ ਉਸ ਦੇ ਕੈਨੇਡਾ ਪੁੱਜਣ ਤੋਂ ਕੁਝ ਸਮਾਂ ਪਹਿਲਾਂ ਹੀ ਉਸ ਦੇ ਪਿਤਾ ਸਦੀਵੀ ਵਿਛੋੜਾ ਦੇ ਗਏ। ਪੰਜਾਬ ਰਹਿੰਦੇ ਉਸ ਦੇ ਪਰਿਵਾਰ ਵਿਚ ਬਜ਼ੁਰਗ ਮਾਂ ਤੋਂ ਇਲਾਵਾ ਦੋ ਭੈਣਾਂ ਅਤੇ ਇਕ ਭਰਾ ਸ਼ਾਮਲ ਹੈ ਜਿਨ੍ਹਾਂ ਦੀ ਸਾਰੀ ਜ਼ਿੰਮੇਵਾਰੀ ਰਵਿੰਦਰ ਸਿੰਘ ਦੇ ਮੋਢਿਆਂ ’ਤੇ ਸੀ। ਰਵਿੰਦਰ ਸਿੰਘ ਦੀ ਕਜ਼ਨ ਸਿਸਟਰ ਅਮਨਦੀਪ ਕੌਰ ਵਿਰਕ ਵੱਲੋਂ ਉਸ ਦੇ ਦੇਹ ਪੰਜਾਬ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। 

ਉਧਰ ਪਿੰਡ ਕੰਧਵਾਲਾ ਰਹਿੰਦੇ ਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਹ ਗੀਤਕਾਰੀ ਅਤੇ ਗਾਇਕੀ ਦਾ ਸ਼ੌਕ ਰਖਦਾ ਸੀ ਅਤੇ ਉਸ ਨੇ ਕੈਨੇਡਾ ਪੁੱਜ ਕੇ ਆਪਣੇ ਦੋ ਗੀਤ ‘ਨੋ ਮਨੀ’ ਅਤੇ ‘ਵਾਇ ਯੂ ਹੇਟ’ ਸਿਰਲੇਖ ਅਧੀਨ ਰਿਕਾਰਡ ਕਰਵਾਏ ਸਨ। ਪਰਿਵਾਰ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਇਕ ਰੈਸਟੋਰੈਂਟ ਵਿਚ ਗਿਆ ਅਤੇ ਖਾਣਾ ਖਾਣ ਮਗਰੋਂ ਜਦੋਂ ਸਾਰੇ ਚਲੇ ਗਏ ਤਾਂ ਰਵਿੰਦਰ ਸਿੰਘ ਵੀ ਆਪਣੇ ਘਰ ਵੱਲ ਰਵਾਨਾ ਹੋਣ ਲਈ ਗੱਡੀ ਵਿਚ ਬੈਠਿਆ ਪਰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਰੈਸਟੋਰੈਂਟ ਦੇ ਸੁਰੱਖਿਆ ਗਾਰਡ ਨੇ ਸਭ ਤੋਂ ਪਹਿਲਾਂ ਰਵਿੰਦਰ ਸਿੰਘ ਨੂੰ ਬੇਸੁਧ ਹਾਲਤ ਵਿਚ ਦੇਖਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ ਗਈ। ਯਾਰਕ ਰੀਜਨਲ ਪੁਲਸ ਨੇ ਦੱਸਿਆ ਕਿ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਹੀ ਕੋਈ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਨੇ ਅਸਥਾਈ ਵੀਜ਼ਾ ਧਾਰਕਾਂ ਲਈ ਸੁਰੱਖਿਆ ਨਿਯਮਾਂ 'ਚ ਦਿੱਤੀ ਢਿੱਲ 

ਡਰਾਈਵਿੰਗ ਟੈਸਟ ਮਗਰੋਂ ਸੂਰਯਾਦੀਪ ਸਿੰਘ ਦੀ ਗਈ ਜਾਨ

ਇਸੇ ਦੌਰਾਨ ਨੌਰਥ ਯਾਰਕ ਦੇ ਜਗਨਦੀਪ ਸਿੰਘ ਵੱਲੋਂ ਸਥਾਪਤ ਗੋਫੰਡਮੀ ਪੇਜ ਰਾਹੀਂ ਸੂਰਯਾਦੀਪ ਸਿੰਘ ਦੇ ਪਰਿਵਾਰ ਨਾਲ ਵਾਪਰੇ ਭਾਣੇ ਦਾ ਜ਼ਿਕਰ ਕੀਤਾ ਗਿਆ ਹੈ। ਸਿਰਫ 8 ਮਹੀਨੇ ਪਹਿਲਾਂ ਕੈਨੇਡਾ ਪੁੱਜਾ ਸੂਰਯਾਦੀਪ ਸਿੰਘ ਡਰਾਈਵਿੰਗ ਟੈਸਟ ਵਾਲੇ ਦਿਨ ਕੁਝ ਘਬਰਾਇਆ ਮਹਿਸੂਸ ਹੋ ਰਿਹਾ ਸੀ। ਉਸ ਨੇ ਟੈਸਟ ਪਾਸ ਕਰ ਲਿਆ ਪਰ ਕੁਝ ਪਲਾਂ ਮਗਰੋਂ ਗੱਡੀ ਵਿਚ ਹੀ ਦਮ ਤੋੜ ਦਿਤਾ। ਜਗਨਦੀਪ ਸਿੰਘ ਮੁਤਾਬਕ ਸੂਰਯਾਦੀਪ ਸਿੰਘ ਦੇ ਮਾਪਿਆਂ ਨੇ ਕਰਜ਼ਾ ਚੁੱਕ ਕੇ ਉਸ ਨੂੰ ਕੈਨੇਡਾ ਭੇਜਿਆ ਅਤੇ ਕੁਝ ਹੀ ਮਿੰਟਾਂ ਵਿਚ ਉਸ ਦੀ ਜ਼ਿੰਦਗੀ ਖੇਰੂੰ ਖੇਰੂੰ ਹੋ ਗਈ। ਸੂਰਯਾਦੀਪ ਸਿੰਘ ਦੀ ਦੇਹ ਪੰਜਾਬ ਭੇਜਣ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News