ਲੰਡਨ 'ਚ ਪੰਜਾਬੀ ਕੁੜੀ ਦਾ ਕਾਤਲ ਪਤੀ ਸਾਹਿਲ ਸ਼ਰਮਾ ਗ੍ਰਿਫ਼ਤਾਰ, ਪਤਨੀ ਨੂੰ ਦਿੱਤੀ ਸੀ ਦਰਦਨਾਕ ਮੌਤ

Tuesday, Oct 31, 2023 - 02:13 PM (IST)

ਲੰਡਨ 'ਚ ਪੰਜਾਬੀ ਕੁੜੀ ਦਾ ਕਾਤਲ ਪਤੀ ਸਾਹਿਲ ਸ਼ਰਮਾ ਗ੍ਰਿਫ਼ਤਾਰ, ਪਤਨੀ ਨੂੰ ਦਿੱਤੀ ਸੀ ਦਰਦਨਾਕ ਮੌਤ

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬ ਤੋਂ ਵਿਦਿਆਰਥੀ ਵੀਜ਼ੇ 'ਤੇ ਬ੍ਰਿਟੇਨ ਆਈ 19 ਸਾਲਾ ਮਹਿਕ ਸ਼ਰਮਾ ਦਾ ਚਾਕੂ ਮਾਰ ਕੇ ਬੀਤੇ ਦਿਨ ਕਤਲ ਕਰ ਦਿੱਤਾ ਗਿਆ ਸੀ। ਦੱਖਣੀ ਲੰਡਨ ਦੇ ਕਰਾਇਡਨ ਕਸਬੇ ਵਿੱਚ ਐਸਟ੍ਰੀ ਵੇਅ ਸਥਿਤ ਮਹਿਕ ਸ਼ਰਮਾ ਦਾ ਐਤਵਾਰ ਨੂੰ ਕਤਲ ਹੋਇਆ ਸੀ। ਇਸ ਕਤਲ ਮਾਮਲੇ ਵਿੱਚ 23 ਸਾਲਾ ਸਾਹਿਲ ਸ਼ਰਮਾ ਦੀ ਗ੍ਰਿਫ਼ਤਾਰੀ ਹੋਈ ਦੱਸੀ ਜਾ ਰਹੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਕੈਲੀਫੋਰਨੀਆ 'ਚ ਲੁਟੇਰਿਆਂ ਨੇ ਹਿੰਦੂ ਮੰਦਰ 'ਚ ਲਾਈ ਸੰਨ੍ਹ, ਦਾਨ ਪੇਟੀ ਕੀਤੀ ਚੋਰੀ

ਜ਼ਿਕਰਯੋਗ ਹੈ ਕਿ 19 ਸਾਲਾ ਮਹਿਕ ਸ਼ਰਮਾ ਦਾ ਵਿਆਹ ਬੀਤੀ 24 ਜੂਨ, 2022 ਨੂੰ ਸਾਹਿਲ ਸ਼ਰਮਾ ਪੁੱਤਰ ਲਲਿਤ ਕੁਮਾਰ ਵਾਸੀ ਨਿਊ ਸੰਤ ਨਗਰ ਗੁਰਦਾਸਪੁਰ ਨਾਲ ਹੋਇਆ ਸੀ। 20 ਨਵੰਬਰ, 2022 ਨੂੰ ਉਹ ਸਟੱਡੀ ਵੀਜ਼ਾ ’ਤੇ ਲੰਡਨ ਦੇ ਕਸਬੇ ਕੋਇਰੋਡੋਨ ਚਲੀ ਗਈ ਸੀ। ਇਸ ਉਪਰੰਤ ਉਸਦਾ ਪਤੀ ਵੀ ਸਪਾਊਸ ਵੀਜ਼ਾ ’ਤੇ ਉਸ ਕੋਲ ਚਲਾ ਗਿਆ ਸੀ। ਮਹਿਕ ਨੇ ਆਪਣਾ ਸਟੱਡੀ ਵੀਜ਼ਾ, ਵਰਕ ਪਰਮਿਟ 'ਚ ਤਬਦੀਲ ਕਰਵਾ ਲਿਆ ਸੀ ਤੇ ਉਹ ਫ਼ੈਬੂਲਸ ਹੋਮ ਕੇਅਰ ਲਿਮਿਟਡ 'ਚ ਕੇਅਰ ਟੇਕਰ ਦੀ ਨੌਕਰੀ ਕਰ ਰਹੀ ਸੀ। ਕਤਲ ਦੀ ਸੂਚਨਾ ਮਿਲਣ 'ਤੇ ਮਹਿਕ ਦੇ ਮਾਪਿਆਂ ਵੱਲੋਂ ਉਸਦੇ ਪਤੀ ਸਾਹਿਲ ਸ਼ਰਮਾ 'ਤੇ ਹੀ ਕਤਲ ਕਰਨ ਦੇ ਦੋਸ਼ ਲਾਏ ਸਨ। ਮੈਟ੍ਰੋਪੋਲਿਟਨ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮਹਿਕ ਦੇ ਪੋਸਟਮਾਰਟਮ ਦੀ ਰਿਪੋਰਟ ਵੀ ਅੱਜ (ਮੰਗਲਵਾਰ ਨੂੰ) ਆਉਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


author

Vandana

Content Editor

Related News