ਪੰਜਾਬੀ ਜੋੜੇ ’ਤੇ ਲੱਗਾ ਕੋਕੀਨ ਸਮੱਗਲਿੰਗ ਦਾ ਦੋਸ਼, ਪਤੀ ਨੂੰ 10 ਤੇ ਪਤਨੀ ਨੂੰ 9 ਸਾਲ ਦੀ ਸ਼ਜਾ
Tuesday, Apr 19, 2022 - 11:47 AM (IST)

ਨਿਊਯਾਰਕ/ਟੋਰੰਟੋ (ਰਾਜ ਗੋਗਨਾ, ਕੰਵਲਜੀਤ)— ਬੀਤੇ ਦਿਨ ਕੈਨੇਡਾ ਦੇ ਅਲਬਰਟਾ ਸੂਬੇ ਦੇ ਸ਼ਹਿਰ ਲੈਥਬ੍ਰਿਜ ਦੀ ਇਕ ਅਦਾਲਤ ਨੇ ਕੈਨੇਡਾ ਦੇ ਕੂਟਸ ਬਾਰਡਰ ਰਾਹੀਂ ਕੈਨੇਡਾ ’ਚ ਕੋਕੀਨ ਸਮੱਗਲਿੰਗ ਕਰਨ ਦੇ ਦੋਸ਼ ਹੇਠ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਵਸਨੀਕ ਪੰਜਾਬੀ ਜੋੜੇ ਨੂੰ ਸਜ਼ਾ ਸੁਣਾਈ ਗਈ। ਪਤੀ ਨੂੰ 10 ਸਾਲ ਅਤੇ ਉਸ ਦੀ ਪਤਨੀ ਨੂੰ 9 ਸਾਲ ਦੀ ਸਜ਼ਾ ਕੱਟਣੀ ਪਵੇਗੀ। ਕੈਨੇਡੀਅਨ ਅਦਾਲਤ ਵਲੋਂ ਇਹ ਸਜ਼ਾ 99.5 ਕਿਲੋ ਦੇ ਕਰੀਬ ਕੋਕੀਨ ਸਮੱਗਲਿੰਗ ਕਰਨ ਦੀ ਕੋਸ਼ਿਸ਼ ਹੇਠ ਸੁਣਾਈ ਗਈ ਹੈ।
ਇਹ ਵੀ ਪੜ੍ਹੋ: ਤੋਸ਼ਖਾਨਾ ਵਿਵਾਦ 'ਤੇ ਬੋਲੇ ਇਮਰਾਨ ਖ਼ਾਨ, ਕਿਹਾ- 'ਮੇਰਾ ਤੋਹਫ਼ਾ, ਮੇਰੀ ਮਰਜ਼ੀ'
ਦੱਸਣਯੋਗ ਹੈ ਕਿ ਪੰਜਾਬੀ ਮੂਲ ਦਾ ਜੋੜਾ ਪਤੀ ਗੁਰਮਿੰਦਰ ਸਿੰਘ ਤੂਰ ਅਤੇ ਉਸ ਦੀ ਪਤਨੀ ਕਿਰਨਦੀਪ ਕੌਰ ਤੂਰ ਨੂੰ ਦਸੰਬਰ ਸੰਨ 2017 ’ਚ ਕੈਨੇਡਾ ਬਾਰਡਰ ਸਰਵਿਸਜ਼ ਐਜੰਸੀ (ਸੀ. ਬੀ. ਐੱਸ. ਏ.) ਵਲੋਂ ਕੂਟਸ ਬਾਰਡਰ ’ਤੇ ਉਨ੍ਹਾਂ ਦਾ ਸਬਜ਼ੀਆਂ ਦੀ ਡਲਿਵਰੀ ਕਰਨ ਵਾਲਾ ਟਰੱਕ ਜਦੋਂ ਰੋਕਿਆ ਗਿਆ ਸੀ, ਉਦੋਂ ਦੋਵੇਂ ਆਪਣੇ ਕਮਰਸ਼ੀਅਲ (ਸਬਜ਼ੀਆਂ) ਦੇ ਟਰੱਕ ਟਰੇਲਰ ਰਾਹੀਂ ਕੈਲੀਫੋਰਨੀਆ ਤੋਂ ਏਅਰਡਰੀ (ਅਲਬਰਟਾ) ਕੈਨੇਡਾ ਵਿਚ ਕੋਕੀਨ ਦੀ ਡਲਿਵਰੀ ਕਰਨ ਜਾ ਰਹੇ ਸਨ। ਕੈਨੇਡਾ ਬਾਰਡਰ ਸਰਵਿਸਜ ਏਜੰਸੀ ਨੇ ਇੰਨਾ ਦੇ ਟਰੱਕ ਦੀ ਜਦੋਂ ਤਲਾਸ਼ੀ ਲਈ ਤਾਂ ਟਰੱਕ ਵਿਚ ਲੁਕੋ ਕੇ ਰੱਖੀ ਹੋਈ 99.5 ਕਿਲੋ ਕੋਕੀਨ ਬਰਾਮਦ ਹੋਈ ਸੀ, ਜਿਸ ਦੀ ਬਾਜ਼ਾਰੀ ਕੀਮਤ 5 ਤੋਂ 8 ਮਿਲੀਅਨ ਡਾਲਰ ਦੇ ਕਰੀਬ ਬਣਦੀ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।