ਪੰਜਾਬ ਦੇ ਪੁੱਤ ਨੇ ਗੋਰਿਆਂ ਦੇ ਦੇਸ਼ 'ਚ ਜਾ ਗੱਡੇ ਝੰਡੇ ! ਚੋਣਾਂ ਜਿੱਤ ਬਣਿਆ ਪਹਿਲਾ ਭਾਰਤੀ ਕੌਂਸਲਰ

Sunday, Oct 19, 2025 - 12:30 PM (IST)

ਪੰਜਾਬ ਦੇ ਪੁੱਤ ਨੇ ਗੋਰਿਆਂ ਦੇ ਦੇਸ਼ 'ਚ ਜਾ ਗੱਡੇ ਝੰਡੇ ! ਚੋਣਾਂ ਜਿੱਤ ਬਣਿਆ ਪਹਿਲਾ ਭਾਰਤੀ ਕੌਂਸਲਰ

ਸੁਰ ਸਿੰਘ (ਗੁਰਪ੍ਰੀਤ ਢਿਲੋਂ)- ਜ਼ਿਲਾ ਤਰਨ ਤਾਰਨ ਦੇ ਇਤਿਹਾਸਿਕ ਨਗਰ ਸੁਰ ਸਿੰਘ ਦਾ ਜੰਮਪਲ ਤੇ ਪਿਛਲੇ ਸਮੇਂ ਤੋਂ ਨਿਊਜ਼ੀਲੈਂਡ ਵਿਖੇ ਵਸੇ ਗੁਰਪ੍ਰੀਤ ਸਿੰਘ ਢਿੱਲੋਂ ਨੇ ਆਪਣੇ ਦੇਸ਼ ਤੇ ਆਪਣੇ ਸੂਬੇ ਸਮੇਤ ਆਪਣੇ ਜੱਦੀ ਪਿੰਡ ਸੁਰ ਸਿੰਘ ਦਾ ਨਾਂ ਰੌਸ਼ਨ ਕੀਤਾ ਹੈ, ਜੋ ਕਿ ਨਿਊਜ਼ੀਲੈਂਡ ਦੇ ਅੱਪਰ ਹੱਟ ਸ਼ਹਿਰ ਤੋਂ ਕੌਂਸਲਰ ਦੀ ਚੋਣ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ ਹੈ।

ਇਹ ਵੀ ਪੜ੍ਹੋ: ਮਿਊਜ਼ਿਕ ਇੰਡਸਟਰੀ ਤੋਂ ਮੁੜ ਆਈ ਮੰਦਭਾਗੀ ਖਬਰ, ਹੁਣ ਇਸ ਕਲਾਕਾਰ ਨੇ ਛੱਡੀ ਦੁਨੀਆ

PunjabKesari

ਪਿਛਲੇ ਤਕਰੀਬਨ 18 ਸਾਲ ਤੋਂ ਨਿਊਜ਼ੀਲੈਂਡ ਵਿਖੇ ਜਾ ਵਸੇ ਗੁਰਪ੍ਰੀਤ ਸਿੰਘ ਢਿੱਲੋਂ ਨੇ ਜਿੱਥੇ ਕੌਂਸਲਰ ਦੀਆਂ ਚੋਣਾਂ ਵਿਚ ਚੋਣ ਲੜਦਿਆਂ ਵੱਡੀ ਇਤਿਹਾਸਿਕ ਜਿੱਤ ਦਰਜ ਕਰ ਕੇ ਆਪਣੇ ਮਾਂ ਬਾਪ ਸਮੇਤ ਆਪਣੇ ਸੂਬੇ ਤੇ ਪਿੰਡ ਦਾ ਚੰਗਾ ਨਾਂ ਚਮਕਾਇਆ ਹੈ।

ਇਹ ਵੀ ਪੜ੍ਹੋ: ਵੱਡੀ ਖਬਰ; ਪਲਟ ਗਈ ਸਵਾਰੀਆਂ ਨਾਲ ਭਰੀ ਬੱਸ, ਸੜਕ 'ਤੇ ਵਿਛ ਗਈਆਂ ਲਾਸ਼ਾਂ

ਉਨ੍ਹਾਂ ਦੀ ਇਸ ਜਿੱਤ ’ਤੇ ਖੁਸ਼ੀ ਜਹਿਰ ਕਰਦਿਆਂ ਪਿੰਡ ਸੁਰ ਸਿੰਘ ਦੇ ਸਰਪੰਚ ਦਿਲਬਾਗ ਸਿੰਘ ਢਿਲੋਂ ਤੇ ਰਾਜਬੀਰ ਸਿੰਘ ਢਿੱਲੋ ਨੇ ਵੀ ਖੁਸ਼ੀ ਜ਼ਾਹਿਰ ਕੀਤੀ ਹੈ। ਜਗ ਬਾਣੀ ਨਾਲ ਗੱਲਬਾਤ ਕਰਦੇ ਉਨ੍ਹਾਂ ਦੇ ਚਾਚਾ ਨੇ ਕਿਹਾ ਕਿ ਉਨ੍ਹਾਂ ਦੇ ਭਤੀਜੇ ਗੁਰਪ੍ਰੀਤ ਸਿੰਘ ਢਿੱਲੋਂ ਨੇ ਚੰਗਾ ਮੁਕਾਮ ਹਾਸਲ ਕਰਦਿਆਂ ਕੌਂਸਲਰ ਦੀ ਚੋਣ ਜਿੱਤੀ ਹੈ ਤੇ ਇਲਾਕਾ ਨਿਵਾਸੀਆਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ।

ਇਹ ਵੀ ਪੜ੍ਹੋ: 68 ਸਾਲ ਦੇ ਹੋਏ ਬਾਲੀਵੁੱਡ ਅਦਾਕਾਰ ਸੰਨੀ ਦਿਓਲ; ਜਾਣੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਕੁੱਝ ਦਿਲਚਸਪ ਕਿੱਸੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

cherry

Content Editor

Related News