ਸਤਿੰਦਰ ਸੱਤੀ ਬਣੀ ਕੈਨੇਡੀਅਨ ਵਕੀਲ, ਪੰਜਾਬੀ ਇੰਡਸਟਰੀ ਦੇ ਇਤਿਹਾਸ ’ਚ ਸਥਾਪਿਤ ਕੀਤਾ ਮੀਲ ਪੱਥਰ

Friday, Mar 03, 2023 - 10:24 AM (IST)

ਸਤਿੰਦਰ ਸੱਤੀ ਬਣੀ ਕੈਨੇਡੀਅਨ ਵਕੀਲ, ਪੰਜਾਬੀ ਇੰਡਸਟਰੀ ਦੇ ਇਤਿਹਾਸ ’ਚ ਸਥਾਪਿਤ ਕੀਤਾ ਮੀਲ ਪੱਥਰ

ਜਲੰਧਰ (ਬਿਊਰੋ) : ਸਤਿੰਦਰ ਸੱਤੀ ਟੈਲੀਵਿਜ਼ਨ ਇੰਡਸਟਰੀ ‘ਚ ਵੱਡਾ ਨਾਮ ਸਥਾਪਤ ਕਰ ਚੁੱਕੀ ਹੈ। ਦੁਨੀਆ ਭਰ ਦੀਆਂ ਵੱਡੀਆਂ ਸਟੇਜਾਂ ‘ਤੇ ਸੱਤੀ ਦੀ ਸ਼ਾਇਰੀ ਅਤੇ ਗਹਿਰੇ ਲਫਜ਼ਾਂ ਦੀ ਗੂੰਜ ਪੈਂਦੀ ਹੈ। ਅੱਜ ਕਲ ਸਤਿੰਦਰ ਸੱਤੀ ਦੀਆਂ ਸੋਸ਼ਲ ਮੀਡੀਆ ‘ਤੇ ਪ੍ਰੇਰਨਾਦਾਇਕ ਪੋਸਟਾਂ ਅਕਸਰ ਚਰਚਾ 'ਚ ਰਹਿੰਦੀਆਂ ਹਨ ਪਰ ਹੁਣ ਇੱਕ ਵਾਰ ਫਿਰ ਸਤਿੰਦਰ ਸੱਤੀ ਨੇ ਪੰਜਾਬੀ ਇੰਡਸਟਰੀ ਦਾ ਉਦੋਂ ਮਾਣ ਵਧਾਇਆ, ਜਦੋਂ ਉਨ੍ਹਾਂ ਨੇ ਕੈਨੇਡਾ ਦੇ ਅਲਬਰਟਾ ’ਚ ਬੈਰਿਸਟਰ ਸਾਲਿਸਟਰ ਯਾਨੀਕਿ ਕੈਨੇਡੀਅਨ ਵਕੀਲ ਦਾ ਲਾਇਸੈਂਸ ਹਾਸਲ ਕੀਤਾ। ਅੱਜ ਐਲਬਰਟਾ ‘ਚ Oath Ceremony ਦੌਰਾਨ ਉਨ੍ਹਾਂ ਨੂੰ ਵਕੀਲ ਦੀ ਸਹੂੰ ਚੁਕਾਈ ਗਈ। ਸਤਿੰਦਰ ਸੱਤੀ ਨੇ ਦੱਸਿਆ ਕਿ ਲੋਕ ਉਸ ਨੂੰ ਪੰਜਾਬੀ ਕਲਾਕਾਰ ਤੇ ਸਟੇਜ ਕਲਾਕਾਰ ਦੇ ਰੂਪ ’ਚ ਜਾਣਦੇ ਹੋਣਗੇ ਪਰ ਜ਼ਿਆਦਾਤਰ ਲੋਕ ਨਹੀਂ ਜਾਣਦੇ ਕਿ ਉਸ ਨੇ ਵਕਾਲਤ (ਮਾਸਟਰਸ ਆਫ ਲਾਅ) ਕੀਤੀ ਹੋਈ ਹੈ।

PunjabKesari

ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ਦੇ ਡੇਢ-ਪੌਣੇ ਸਾਲ ਸਮੇਂ ਦੌਰਾਨ ਜਦੋਂ ਬਾਕੀ ਲੋਕਾਂ ਵਾਂਗ ਉਹ ਵੀ ਕੈਨੇਡਾ ’ਚ ਸਟੱਕ ਹੋ ਗਈ ਸੀ ਤਾਂ ਇਸ ਸਮੇਂ ਦੀ ਸਹੀ ਵਰਤੋਂ ਕਰਨ ਲਈ ਉਸ ਨੇ ਆਪਣੀ ਲਾਅ ਦੀ ਡਿਗਰੀ ਨੂੰ ਅਪਗ੍ਰੇਡ ਕਰਨ ਦਾ ਫ਼ੈਸਲਾ ਕੀਤਾ। ਇਸ ਦੌਰਾਨ Barrister and Solicitor ਗੁਲਵਿਰਕ ਮੈਡਮ, ਜਿੰਨਾ ਨੇ ਸੱਤੀ ਨੂੰ ਪੜ੍ਹਾਇਆ ਉਨ੍ਹਾਂ ਨੇ ਦੱਸਿਆ ਕਿ ਸਤਿੰਦਰ ਸੱਤੀ ਬਹੁਤ ਹੀ ਮਿਹਨਤੀ ਕੁੜੀ ਹੈ। Bariester solicitor ਬਣਕੇ ਉਸ ਨੇ ਕੁੜੀਆਂ ਲਈ ਮਿਸਾਲ ਕਾਇਮ ਕੀਤੀ ਹੈ। 

PunjabKesari

ਇਹ ਵੀ ਪੜ੍ਹੋ: ਭਾਰਤ ਦੀ ਚੋਟੀ ਦੀ ਟ੍ਰਿਪਲ ਜੰਪ ਖਿਡਾਰਨ ਐਸ਼ਵਰਿਆ ਲਈ ਖੜ੍ਹੀ ਹੋਈ ਮੁਸੀਬਤ, ਲੱਗੀ 4 ਸਾਲ ਦੀ ਪਾਬੰਦੀ

ਕੈਲਗਰੀ ਤੋਂ ਵਕੀਲ ਗੁਰਪ੍ਰੀਤ ਔਲਖ ਨੇ ਉਨਾਂ ਨੂੰ ਲਾਅ ਦੀਆਂ ਬਾਰੀਕੀਆਂ ਬਾਰੇ ਦੱਸਿਆ। Lawyer G Firm ਦੇ ਮਾਲਕ Barrister and Solicitor Gurpreet Aulakh ਨੇ ਦੱਸਿਆ ਕਿ Barrister and Solicitor Satinder Satti ਨੂੰ ਵਕਾਲਤ ਦੇ ਹੁਨਰ ਸਿਖਾਉਣੇ ਮੇਰੇ ਲਈ ਮਾਣ ਦੀ ਗੱਲ, ਜਿੰਨ੍ਹਾਂ ਨੂੰ ਅਸੀਂ TV 'ਤੇ ਵੇਖਦੇ ਸੀ ਉਹਨਾਂ ਨੂੰ ਸਿਖਾਉਣ ਦਾ ਮੋਕਾਂ ਮਿਲਿਆ । 

PunjabKesari

ਇਹ ਵੀ ਪੜ੍ਹੋ: ਅਮਰੀਕਾ 'ਚ ਲਾਪਤਾ ਸੌਜਾਨਿਆ ਰਾਮਾਮੂਰਤੀ ਦੀ ਮਿਲੀ ਲਾਸ਼, ਮਾਈਕ੍ਰੋਸਾਫਟ ਦੇ ਭਾਰਤੀ ਮੁਲਾਜ਼ਮ ਦੀ ਸੀ ਪਤਨੀ

ਸਤਿੰਦਰ ਸੱਤੀ ਮੁਤਾਬਕ, ਜਸਵੰਤ ਮਾਂਗਟ ਹੀ ਸਨ, ਜਿਨ੍ਹਾਂ ਨੇ ਮੈਨੂੰ ਕੋਰੋਨਾ ਦੌਰਾਨ ਲਾਅ ਕਰਨ ਦੀ ਪ੍ਰੇਰਨਾ ਦਿੱਤੀ। ਪੰਜਾਬੀ ਇੰਡਸਟਰੀ ਦੇ ਇਤਿਹਾਸ ’ਚ ਪਹਿਲੀ ਵਾਰ ਹੈ, ਜਦੋਂ ਕਿਸੇ ਕਲਾਕਾਰ ਨੇ ਇੰਨੇ ਲੰਬੇ ਪ੍ਰੋਫੈਸ਼ਨਲ ਕਲਾਕਾਰ ਦੇ ਕਰੀਅਰ ਤੋਂ ਬਾਅਦ ਕੋਈ ਪ੍ਰੋਫੈਸ਼ਨਲ ਡਿਗਰੀ ਹਾਸਲ ਕੀਤੀ ਹੋਵੇ।

PunjabKesari

ਇਹ ਪੰਜਾਬੀ ਇੰਡਸਟਰੀ ਲਈ ਮਾਣ ਵਾਲੀ ਗੱਲ ਹੈ, ਉਥੇ ਹੀ ਸਾਰਿਆਂ ਲਈ ਪ੍ਰੇਰਨਾਦਾਇਕ ਵੀ ਹੈ। ਸਤਿੰਦਰ ਸੱਤੀ ਅੱਜਕਲ ਕੈਨੇਡਾ 'ਚ ਹਨ, ਜਿੱਥੇ ਉਨ੍ਹਾਂ ਨੂੰ ਇਹ ਮਾਣ ਹਾਸਲ ਹੋਇਆ ਹੈ। ਦੱਸਣਾ ਬਣਦਾ ਹੈ ਕਿ ਅੱਜਕਲ ਸੱਤੀ ਵੱਲੋਂ ਮਾਈ ਐੱਫ. ਐੱਮ. ਨਾਲ ਨਵਾਂ ਸ਼ੋਅ ਸ਼ੁਰੂ ਕੀਤਾ ਗਿਆ ਹੈ।

PunjabKesari

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News