ਪੰਜਾਬ ਦੀ ਧੀ ਨਵਦੀਪ ਕੌਰ ਨੇ ਇਟਲੀ ''ਚ ਚਮਕਾਇਆ ਦੇਸ਼ ਦਾ ਨਾਮ, ਹਾਸਲ ਕੀਤੀ ਇਹ ਉਪਲਬਧੀ

Wednesday, Jan 15, 2025 - 03:55 PM (IST)

ਪੰਜਾਬ ਦੀ ਧੀ ਨਵਦੀਪ ਕੌਰ ਨੇ ਇਟਲੀ ''ਚ ਚਮਕਾਇਆ ਦੇਸ਼ ਦਾ ਨਾਮ, ਹਾਸਲ ਕੀਤੀ ਇਹ ਉਪਲਬਧੀ

ਰੋਮ (ਦਲਵੀਰ ਕੈਂਥ)- ਇਟਲੀ ਦੇ ਭਾਰਤੀ ਬੱਚਿਆਂ ਨੇ ਵਿੱਦਿਆਦਕ ਖੇਤਰਾਂ ਵਿੱਚ ਜਿਸ ਤਰ੍ਹਾਂ ਕਾਮਯਾਬੀ ਦੀ ਧੂਮ ਮਚਾਉਂਦਿਆਂ ਮਾਪਿਆਂ ਸਮੇਤ ਮਹਾਨ ਭਾਰਤ ਦਾ ਨਾਮ ਚੁਫੇਰੇ ਰੁਸ਼ਨਾਇਆ ਹੈ ਉਹ ਆਪਣੇ ਆਪ ਵਿੱਚ ਇੱਕ ਇਤਿਹਾਸਕ ਮਿਸਾਲ ਬਣ ਰਿਹਾ ਹੈ। ਇਸ ਸ਼ਲਾਘਾਯੋਗ ਕਾਰਜ ਵਿੱਚ ਹੁਣ ਇੱਕ ਨਾਮ ਪੰਜਾਬ ਦੀ ਹੋਣਹਾਰ ਤੇ ਮਾਪੇ ਪਰਵਿੰਦਰ ਸਿੰਘ ਥਿਆੜਾ, ਪਰਮਜੀਤ ਕੌਰ ਥਿਆੜਾ ਦੀ ਲਾਡਲੀ ਧੀ ਨਵਦੀਪ ਕੌਰ ਥਿਆੜਾ ਦਾ ਜੁੜ ਗਿਆ ਹੈ, ਜਿਸ ਨੇ ਰਿਜੋਇਮਿਲੀਆ/ਮੋਦਨਾ ਦੀ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਪਹਿਲੇ ਨੰਬਰ ਵਿੱਚ 110/110 ਕਰਕੇ ਇੱਕ ਵਾਰ ਫਿਰ ਪ੍ਰਮਾਣਿਤ ਕਰ ਦਿੱਤਾ ਕਿ ਪੰਜਾਬ ਦੀਆਂ ਧੀਆਂ ਵਿੱਦਿਆਦਕ ਖੇਤਰਾਂ ਵਿੱਚ ਕਿਸੇ ਤੋਂ ਘੱਟ ਨਹੀਂ।

PunjabKesari

ਨਵਦੀਪ ਕੌਰ (25) ਜਿਸ ਦਾ ਜਨਮ ਪਿੰਡ ਸੀਕਰੀ ਜ਼ਿਲਾ ਹੁਸ਼ਿਆਰਪੁਰ ਪੰਜਾਬ 'ਚ ਹੋਇਆ ਮਹਿਜ ਜਦੋਂ ਉਹ ਚਾਰ ਸਾਲ ਦੀ ਸੀ ਤਾਂ ਪੰਜਾਬ ਤੋਂ ਪਰਿਵਾਰ ਨਾਲ ਸੰਨ 2004 ਵਿੱਚ ਇਟਲੀ ਆ ਗਈ। ਉਸਨੇ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੱਕ ਦੀ ਆਪਣੀ ਸਾਰੀ ਪੜ੍ਹਾਈ ਹੋਣਹਾਰ ਵਿੱਦਿਆਰਥੀਆਂ ਵਜੋਂ ਇਟਲੀ 'ਚ ਕੀਤੀ। ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਗੱਲਬਾਤ ਕਰਦੇ ਨਵਦੀਪ ਕੌਰ ਨੇ ਦੱਸਿਆ ਕਿ ਮੁੱਢ ਤੋਂ ਹੀ ਉਸ ਦੀ ਪੜ੍ਹਾਈ ਵਿੱਚ ਬਹੁਤ ਰੁਚੀ ਸੀ ਤੇ ਇਸ ਰੁਚੀ ਦੀ ਵੇਲ੍ਹ ਨੂੰ ਅੱਜ ਵੱਡਾ ਦਰਖੱਤ ਬਣਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਉਸ ਦੇ ਮਾਪਿਆਂ ਨੇ ਜਿਨ੍ਹਾਂ ਨੇ ਹੌਂਸਲਾ ਅਫ਼ਜਾਈ ਨਾਲ ਮਾਰਗ ਦਰਸ਼ਨ ਕੀਤਾ। ਅੱਜ ਜਿਸ ਮੁਕਾਮ 'ਤੇ ਉਹ ਪਹੁੰਚੀ ਉਹ ਮਾਪਿਆਂ ਦੇ ਆਸ਼ੀਰਵਾਦ ਨਾਲ ਹੀ ਸੰਭਵ ਹੋਇਆ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-Canada 'ਚ ਪੜ੍ਹਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਲਈ ਅਹਿਮ ਖ਼ਬਰ

ਨਵਦੀਪ ਕੌਰ ਘਰ ਦੀ ਆਰਥਿਕਤਾ ਵਿੱਚ ਆਪਣੇ ਪਰਿਵਾਰ ਨਾਲ ਮੁੰਡਿਆਂ ਵਾਂਗਰ ਜਿੰਮੇਵਾਰੀ ਨਿਭਾਅ ਰਹੀ ਹੈ। ਉਹ ਪੜ੍ਹਾਈ ਦੇ ਨਾਲ-ਨਾਲ ਪਾਰਟ ਟਾਈਮ ਕੰਮ ਵੀ ਕਰ ਰਹੀ ਹੈ। ਰਿਜੋ ਇਮਿਲੀਆ ਤੇ ਮੋਦਨਾ ਦੀ ਯੂਨੀਵਰਸਿਟੀ ਤੋਂ ਮਾਰਕਟਿੰਗ ਐਂਡ ਆਰਗੇਨਾਈਜੇਸ਼ਨ ਆਫ਼ ਇੰਟਰਪ੍ਰਾਈਜ਼ਜ਼ ਦੀ ਡਿਗਰੀ 110/110 ਨੰਬਰ ਲੈਕੇ ਟਾਪ ਕੀਤਾ ਹੈ। ਲਗਨ ਤੇ ਸਖ਼ਤ ਮਿਹਨਤ ਨਾਲ ਡਾਕਟਰੇਟ ਬਣੀ ਇਸ ਧੀ ਦੇ ਘਰ ਸਮੁੱਚੇ ਭਾਰਤੀ ਭਾਈਚਾਰੇ ਵੱਲੋਂ ਤੇ ਪਿੰਡ ਵਾਸੀਆਂ ਵਲੋਂ ਨਵਦੀਪ ਕੌਰ ਤੇ ਪਰਿਵਾਰ ਨੂੰ ਵਧਾਈਆਂ, ਫੁੱਲ ਤੇ ਮਿਠਿਆਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News