PTI ਵਰਕਰਾਂ ਨੇ ਪਾਕਿਸਤਾਨ ਦੇ ਪੀ.ਐੱਮ. ਖ਼ਿਲਾਫ਼ ਕੀਤਾ ਪ੍ਰਦਰਸ਼ਨ (ਤਸਵੀਰਾਂ)

Tuesday, Dec 06, 2022 - 02:23 PM (IST)

PTI ਵਰਕਰਾਂ ਨੇ ਪਾਕਿਸਤਾਨ ਦੇ ਪੀ.ਐੱਮ. ਖ਼ਿਲਾਫ਼ ਕੀਤਾ ਪ੍ਰਦਰਸ਼ਨ (ਤਸਵੀਰਾਂ)

ਇਸਲਾਮਾਬਾਦ (ਬਿਊਰੋ) ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਜਾਣਕਾਰੀ ਮੁਤਾਬਕ ਪੀ.ਟੀ.ਆਈ. ਵਰਕਰਾਂ ਨੇ ਇੱਥੇ ਮੁਜ਼ੱਫਰਾਬਾਦ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਖ਼ਿਲਾਫ਼ ਪ੍ਰਦਰਸ਼ਨ ਕੀਤਾ।ਇਸ ਪ੍ਰਦਰਸ਼ਨ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

PunjabKesari

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਸਿੰਗਾਪੁਰ : ਧੋਖਾਧੜੀ ਦੇ ਕਈ ਦੋਸ਼ਾਂ 'ਚ ਭਾਰਤੀ ਮੂਲ ਦੇ ਸਿੱਖ ਨੂੰ ਜੇਲ੍ਹ ਤੇ ਜੁਰਮਾਨਾ

ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪੀ.ਟੀ.ਆਈ. 'ਚੋਣਾਂ ਕਰਵਾਓ, ਦੇਸ਼ ਬਚਾਓ' ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ।ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਆਪਣੇ ਪਹਿਲੇ ਪੜਾਅ ਵਿੱਚ 7 ​ਤੋਂ 17 ਦਸੰਬਰ ਤੱਕ ਲਾਹੌਰ ਵਿੱਚ ਵੱਡੀਆਂ ਰੈਲੀਆਂ ਅਤੇ ਮੀਟਿੰਗਾਂ ਦਾ ਆਯੋਜਨ ਕਰੇਗੀ। ਇਮਰਾਨ ਖ਼ਾਨ ਦੀ ਪੀ.ਟੀ.ਆਈ. ਪਾਰਟੀ ਪਾਕਿਸਤਾਨ ਵਿੱਚ ਛੇਤੀ ਚੋਣਾਂ ਦੀ ਮੰਗ ਕਰ ਰਹੀ ਸ਼ਹਿਬਾਜ਼ ਸ਼ਰੀਫ਼ ਸਰਕਾਰ 'ਤੇ ਦਬਾਅ ਬਣਾਉਣ ਲਈ ਇਹ ਅੰਦੋਲਨ ਸ਼ੁਰੂ ਕਰੇਗੀ। ਇਸ ਤੋਂ ਕਰੀਬ ਇੱਕ ਹਫ਼ਤਾ ਪਹਿਲਾਂ ਪੀ.ਟੀ.ਆਈ. ਨੇ ਐਲਾਨ ਕੀਤਾ ਸੀ ਕਿ ਉਹ ਮੌਜੂਦਾ ਸਿਆਸੀ ਪ੍ਰਣਾਲੀ ਦਾ ਹਿੱਸਾ ਨਹੀਂ ਬਣੇਗੀ ਅਤੇ ਇਸ ਦੇ ਸਾਰੇ ਆਗੂ ਵੱਖ-ਵੱਖ ਅਹੁਦਿਆਂ ਤੋਂ ਅਸਤੀਫ਼ੇ ਦੇਣਗੇ।


author

Vandana

Content Editor

Related News