ਅਮਰੀਕਾ ''ਚ SFJ ਵਿਰੁੱਧ ਰੋਸ ਵਿਖਾਵਾ, ਨਾਅਰੇਬਾਜ਼ੀ

01/28/2020 1:28:36 AM

ਵਾਸ਼ਿੰਗਟਨ – ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪੈਰੋਕਾਰਾਂ ਨੇ ਕਥਿਤ ਤੌਰ ’ਤੇ ਭਾਰਤੀ ਸੰਵਿਧਾਨ ਸਾੜਨ ਅਤੇ ਪੰਜਾਬ ਵਿਚ ਰਾਇਸ਼ੁਮਾਰੀ ਦੀ ਮੰਗ ਦੇ ਵਿਰੁੱਧ ਅਮਰੀਕਾ ਦੇ ਨਿਊਯਾਰਕ ਵਿਚ ਖਾਲਿਸਤਾਨ ਸਮਰਥਕ ਸਮੂਹ ਦੇ ਦਫਤਰ ਦੇ ਬਾਹਰ ਐਤਵਾਰ ਨੂੰ ਰੋਸ ਵਿਖਾਵਾ ਕੀਤਾ।

ਨਿਊਯਾਰਕ ਵਿਚ ਸ੍ਰੀ ਗੁਰੂ ਰਵਿਦਾਸ ਮੰਦਰ ਦੇ ਪ੍ਰਧਾਨ ਅਸ਼ੋਕ ਕੁਮਾਰ ਮਾਹੀ ਨੇ ਦੱਸਿਆ ਕਿ ਖਾਲਿਸਤਾਨ ਸਮਰਥਕ ‘ਸਿਖਸ ਫਾਰ ਜਸਟਿਸ’ (ਐੱਸ. ਐੱਫ. ਜੇ.) ਨੇ ਭਾਰਤੀ ਸੰਵਿਧਾਨ ਦੀਆਂ ਕਾਪੀਆਂ ਪਾੜੀਆਂ ਸਨ ਅਤੇ ਸਾੜੀਆਂ ਸਨ। ਐੱਸ. ਐੱਫ. ਜੇ. ਦੇ ਦਫਤਰ ਦੇ ਬਾਹਰ ਰੋਸ ਵਿਖਾਵਾ ਕਰਨ ਵਾਲੇ ਮਾਹੀ ਨੇ ਕਿਹਾ,‘‘ਉਨ੍ਹਾਂ ਨੇ ਸਾਨੂੰ ਸੰਵਿਧਾਨ ਸਾੜਨ ਦਾ ਵੀਡੀਓ ਭੇਜਿਆ ਹੈ।’’ ਵਿਖਾਵਾਕਾਰੀਆਂ ਨੇ ਐੱਸ. ਐੱਫ. ਜੇ. ਦੇ ਵਿਰੁੱਧ ਨਾਅਰੇ ਲਾਏ ਅਤੇ ਉਸਦੇ ਨੇਤਾ ਗੁਰਪਤਵੰਤ ਸਿੰਘ ਪੰਨੂ ਦਾ ਪੁਤਲਾ ਫੂਕਿਆ। ਮਾਹੀ ਨੇ ਕਿਹਾ ਕਿ ਸਾਡਾ ਵਿਰੋਧ ਉਨ੍ਹਾਂ ਵਿਰੁੱਧ ਪਵਿੱਤਰ ਸੰਵਿਧਾਨ ਦੇ ਸਾੜਨ ਦੇ ਵਿਰੁੱਧ ਹੈ। ਉਨ੍ਹਾਂ ਨੇ ਇਹ ਵੀਡੀਓ ਭੇਜ ਕੇ ਸਾਨੂੰ ਉਕਸਾਇਆ ਹੈ। ਯਾਦ ਰਹੇ ਕਿ ਐੱਸ.ਐੱਫ.ਜੇ. ’ਤੇ ਪਹਿਲਾਂ ਹੀ ਭਾਰਤ ਵਿਚ ਪਾਬੰਦੀ ਲਗਾਈ ਹੋਈ ਹੈ।


Khushdeep Jassi

Content Editor

Related News