ਸ਼੍ਰੀਲੰਕਾ : ਪ੍ਰਦਰਸ਼ਨਕਾਰੀਆਂ ਨੂੰ ਰਾਸ਼ਟਰਪਤੀ ਭਵਨ ਤੋਂ ਇੱਕ ਕਰੋੜ ਰੁਪਏ ਤੋਂ ਵੱਧ ਦੀ ਰਕਮ ਮਿਲੀ

07/10/2022 5:22:15 PM

ਕੋਲੰਬੋ (ਭਾਸ਼ਾ): ਸ਼੍ਰੀਲੰਕਾ 'ਚ ਸਰਕਾਰ ਖ਼ਿਲਾਫ਼ ਭਾਰੀ ਗੁੱਸੇ ਅਤੇ ਨਾਰਾਜ਼ਗੀ ਦਰਮਿਆਨ ਬੇਦਖਲ ਕੀਤੇ ਗਏ ਦੇਸ਼ ਦੇ ਬਰਖਾਸਤ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਦੀ ਰਿਹਾਇਸ਼ ਤੋਂ ਪ੍ਰਦਰਸ਼ਨਕਾਰੀਆਂ ਨੂੰ ਇਕ ਕਰੋੜ 78 ਲੱਖ 50 ਹਜ਼ਾਰ ਰੁਪਏ ਮਿਲੇ, ਜੋ ਪੁਲਸ ਨੂੰ ਸੌਂਪ ਦਿੱਤੇ ਗਏ। ਇਹ ਜਾਣਕਾਰੀ ਐਤਵਾਰ ਨੂੰ 'ਗੋਤਾ ਗੋ ਗਾਮਾ' ਰੋਸ ਪ੍ਰਦਰਸ਼ਨ ਵੱਲੋਂ ਜਾਰੀ ਬਿਆਨ ਵਿੱਚ ਦਿੱਤੀ ਗਈ। ਇਕ ਟਵੀਟ 'ਚ ਕਿਹਾ ਗਿਆ ਕਿ ਰਾਸ਼ਟਰਪਤੀ ਘਰ ਦੇ ਅੰਦਰ ਪ੍ਰਦਰਸ਼ਨਕਾਰੀਆਂ ਨੂੰ ਕੱਲ੍ਹ ਕਰੀਬ 1.78 ਲੱਖ 50 ਹਜ਼ਾਰ ਰੁਪਏ ਮਿਲੇ ਹਨ, ਜੋ ਕਿ ਫੋਰਟ ਪੁਲਸ ਸਟੇਸ਼ਨ 'ਚ ਜਮ੍ਹਾ ਕਰਾ ਦਿੱਤੇ ਗਏ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਸ਼੍ਰੀਲੰਕਾ: ਪ੍ਰਧਾਨ ਮੰਤਰੀ ਵਿਕਰਮਸਿੰਘੇ ਦੀ ਨਿੱਜੀ ਰਿਹਾਇਸ਼ ਨੂੰ ਅੱਗ ਲਗਾਉਣ ਦੇ ਦੋਸ਼ 'ਚ ਤਿੰਨ ਲੋਕ ਗ੍ਰਿਫ਼ਤਾਰ

ਸ੍ਰੀਲੰਕਾ ਵਿੱਚ ਲਗਾਤਾਰ ਸੱਤਾ ਤਬਦੀਲੀ ਦੇ ਬਾਵਜੂਦ ਸਿਖਰਲੀ ਲੀਡਰਸ਼ਿਪ ਵੱਲੋਂ ਲੋਕਾਂ ਅਤੇ ਆਰਥਿਕਤਾ ਦੀਆਂ ਬੁਨਿਆਦੀ ਲੋੜਾਂ ਵੀ ਪੂਰੀਆਂ ਕਰਨ ਵਿੱਚ ਨਾਕਾਮ ਰਹਿਣ ਕਾਰਨ ਰਾਜਧਾਨੀ ਕੋਲੰਬੋ ਵਿੱਚ ਲੋਕਾਂ ਦਾ ਅਸੰਤੋਸ਼ ਸ਼ਨੀਵਾਰ ਨੂੰ ਇੱਕ ਵਾਰ ਫਿਰ ਦੰਗਿਆਂ ਦੇ ਰੂਪ ਵਿੱਚ ਸੜਕਾਂ ’ਤੇ ਨਜ਼ਰ ਆਇਆ। ਗੁੱਸੇ 'ਚ ਆਏ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਨਿਵਾਸ ਦੇ ਬਾਹਰ ਸਾਰੀਆਂ ਸੁਰੱਖਿਆ ਦੀਵਾਰਾਂ ਅਤੇ ਬੈਰੀਕੇਡ ਤੋੜ ਦਿੱਤੇ ਅਤੇ ਕੰਧਾਂ 'ਤੇ ਚੜ੍ਹ ਕੇ ਕੰਪਲੈਕਸ 'ਚ ਦਾਖਲ ਹੋ ਗਏ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News