ਪ੍ਰਦਰਸ਼ਨਕਾਰੀ ਇਰਾਕੀ ਸੰਸਦ 'ਚ ਹੋਏ ਦਾਖਲ, ਈਰਾਨ ਵਿਰੁੱਧ ਲਾਏ ਨਾਅਰੇ

Thursday, Jul 28, 2022 - 01:25 AM (IST)

ਬਗਦਾਦ-ਈਰਾਨ ਸਮਰਥਿਤ ਸਿਆਸੀ ਪਾਰਟੀਆਂ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਦੀ ਚੋਣ ਕੀਤੇ ਜਾਣ ਦੇ ਵਿਰੋਧ 'ਚ ਸੈਂਕੜੇ ਇਰਾਕੀ ਪ੍ਰਦਰਸ਼ਨਕਾਰੀ ਬੁੱਧਵਾਰ ਨੂੰ ਈਰਾਨ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਇਰਾਕੀ ਸੰਸਦ 'ਚ ਦਾਖਲ ਹੋ ਗਏ। ਇਨ੍ਹਾਂ 'ਚੋਂ ਕਈ ਪ੍ਰਦਰਸ਼ਨਕਾਰੀ ਇਕ ਪ੍ਰਭਾਵਸ਼ਾਲੀ ਮੌਲਵੀ ਦੇ ਪੈਰੋਕਾਰ ਸਨ। ਕਈਆਂ ਨੂੰ ਮੇਜ਼ਾਂ 'ਤੇ ਚੜ੍ਹ ਕੇ ਇਰਾਕੀ ਝੰਡੇ ਲਹਿਰਾਉਂਦੇ ਦੇਖਿਆ ਗਿਆ। ਉਸ ਸਮੇਂ ਉਥੇ ਕੋਈ ਸੰਸਦ ਮੈਂਬਰ ਮੌਜੂਦ ਨਹੀਂ ਸੀ। ਇਮਾਰਤ ਦੇ ਅੰਦਰ ਸਿਰਫ ਸੁਰੱਖਿਆ ਬਲ ਸਨ ਅਤੇ ਉਹ ਪ੍ਰਦਰਸ਼ਨਕਾਰੀਆਂ ਨੂੰ ਆਸਾਨੀ ਨਾਲ ਅੰਦਰ ਜਾਣ ਦੀ ਇਜਾਜ਼ਤ ਦਿੰਦੇ ਦਿਖਾਈ ਦਿੱਤੇ।

ਇਹ ਵੀ ਪੜ੍ਹੋ : ਪੇਲੋਸੀ ਦੀ ਤਾਈਵਾਨ ਯਾਤਰਾ ਦੇ ਮੱਦੇਨਜ਼ਰ ਅਮਰੀਕੀ ਫੌਜ ਬਣਾ ਰਹੀ ਸੁਰੱਖਿਆ ਯੋਜਨਾਵਾਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News