ਯੂਕੇ 'ਚ 'ਵੀਗਨ' ਹੋਣ ਲਈ ਕੀਤਾ ਜਾ ਰਿਹਾ ਵੱਖ-ਵੱਖ ਥਾਵਾਂ 'ਤੇ ਪ੍ਰਚਾਰ
Monday, Sep 06, 2021 - 06:03 PM (IST)
ਬਰਮਿੰਘਮ (ਸੰਜੀਵ ਭਨੋਟ): ਦੁਨੀਆ ਭਰ ਵਿੱਚ-ਵੱਖ ਧਰਮ ਤੇ ਵੱਖਰੇ ਵਿਚਾਰ ਰੱਖਣ ਵਾਲੇ ਲੋਕ ਪਾਏ ਜਾਂਦੇ ਹਨ। ਹਰ ਕੋਈ ਆਪਣੇ ਆਪ ਨੂੰ ਸਹੀ ਠਹਿਰਾਉਣ ਲਈ ਜੱਦੋ-ਜਹਿਦ ਕਰ ਰਿਹਾ ਹੈ। ਇਸੇ ਤਰ੍ਹਾਂ ਸਭ ਤੋਂ ਪਹਿਲਾਂ 2 ਵਣਗੀਆਂ ਦੇ ਲੋਕ ਪਾਏ ਜਾਂਦੇ ਸੀ ਸ਼ਾਕਾਹਾਰੀ ਤੇ ਮਾਸਾਹਾਰੀ। ਫਿਰ ਵਿਦੇਸ਼ਾਂ ਵਿੱਚ ਸ਼ਾਕਾਹਾਰੀ ਭੋਜਨ ਵਿੱਚ ਆਂਡੇ ਤੇ ਮੱਛੀ ਨੂੰ ਸ਼ਾਕਾਹਾਰੀ ਦੱਸਿਆ ਗਿਆ ਕੀ।ਇੱਥੇ ਜ਼ਿਕਰਯੋਗ ਹੈ ਕੀ ਪਿੱਛਲੇ ਕੁਝ ਸਾਲਾਂ ਤੋਂ ਤੀਜਾ ਧਿਰ ਵੀ ਖੜ੍ਹਾ ਹੋਇਆ ਹੈ ਜਿਸਨੂੰ 'ਵੀਗਨ' ਕਿਹਾ ਜਾਂਦਾ ਹੈ। ਇਹ ਸਿਰਫ ਬਨਸਪਤੀ ਨੂੰ ਹੀ ਖਾਣ ਯੋਗ ਮੰਨਦੇ ਹਨ। ਇਹ ਪਛੂਆਂ ਤੋਂ ਪ੍ਰਾਪਤ ਹੋ ਰਹੇ ਦੁੱਧ ਨੂੰ ਵੀ ਨਹੀਂ ਪੀਂਦੇ ਇਹਨਾਂ ਦਾ ਕਹਿਣਾ ਹੈ ਕੀ ਦੁੱਧ 'ਤੇ ਸਿਰਫ ਉਹਨਾਂ ਦੇ ਬੱਚਿਆਂ ਦਾ ਹੀ ਹੱਕ ਹੈ।
ਪੜ੍ਹੋ ਇਹ ਅਹਿਮ ਖਬਰ - ਅਹਿਮ ਖ਼ਬਰ: ਅੰਮ੍ਰਿਤਸਰ-ਰੋਮ ਦਰਮਿਆਨ 8 ਸਤੰਬਰ ਤੋਂ ਸ਼ੁਰੂ ਹੋਵੇਗੀ ਸਿੱਧੀ ਉਡਾਣ
ਇਹ ਮੰਨਦੇ ਨੇ ਕਿ ਦੁੱਧ ਸਿਰਫ਼ ਬਦਾਮ, ਓਟ, ਸੋਇਆ ਤੇ ਨਾਰੀਅਲ ਦਾ ਹੀ ਵਰਤਣਾ ਚਾਹੀਦਾ ਹੈ।ਇਸੇ ਨੂੰ ਪ੍ਰਚਾਰਨ ਲਈ ਉਹ ਇੰਗਲੈਂਡ ਦੀਆਂ ਵੱਖ-ਵੱਖ ਥਾਵਾਂ 'ਤੇ ਆਪਣੀ ਟੀਮ ਨਾਲ ਆਪਣੇ ਸਰੀਰ ਨਾਲ ਟੈਲੀ ਸਕਰੀਨ ਬੰਨ੍ਹ ਕੇ ਉਸ 'ਤੇ ਮੀਟ ਲਈ ਜਾਨਵਰਾਂ 'ਤੇ ਕੀਤੇ ਅਤਿਆਚਾਰ ਨੂੰ ਦਿਖਾ ਕੇ ਲੋਕਾਂ ਨੂੰ ਵੀਗਨ ਬਣਨ ਲਈ ਪ੍ਰੇਰਿਤ ਕਰ ਰਹੇ ਹਨ।ਇਹ ਸੰਸਥਾ ਦਾ ਨਾਮ ਅਨੋਨਮੇਸ ਫੋਰ ਦਾ ਵੋਇਸਲੈਸ ਹੈ। ਅੱਜ ਕੱਲ੍ਹ ਇਹਨਾਂ ਦੀ ਟੀਮ ਬਰਮਿੰਘਮ ਦੇ ਇਲਾਕੇ ਵਿੱਚ ਵੀਗਨ ਬਣਨ ਲਈ ਪ੍ਰਚਾਰ ਕਰ ਰਹੀ ਹੈ।