ਹੈਵਾਨੀਅਤ ਦੀ ਹੱਦ ਪਾਰ, ਪ੍ਰਿੰਸੀਪਲ ਨੇ 13 ਵਿਦਿਆਰਥਣਾਂ ਦਾ ਪੰਜ ਸਾਲ ਤੱਕ ਕੀਤਾ ਜਿਨਸੀ ਸ਼ੋਸ਼ਣ, ਹੋਈ ਉਮਰਕੈਦ

Tuesday, Feb 15, 2022 - 06:29 PM (IST)

ਬਾਂਡੁੰਗ (ਬਿਊਰੋ) ਇੰਡੋਨੇਸ਼ੀਆ ਦੀ ਅਦਾਲਤ ਨੇ ਮੰਗਲਵਾਰ ਨੂੰ ਨਾਬਾਲਗ ਵਿਦਿਆਰਥਣਾਂ ਦੇ ਜਿਨਸੀ ਸ਼ੋਸਣ ਦੇ ਦੋਸ਼ੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਇੱਕ ਇਸਲਾਮਿਕ ਬੋਰਡਿੰਗ ਸਕੂਲ ਦਾ ਪ੍ਰਿੰਸੀਪਲ ਹੈ, ਜਿਸ ਨੇ ਕਰੀਬ ਪੰਜ ਸਾਲਾਂ ਤੱਕ 13 ਨਾਬਾਲਗ ਵਿਦਿਆਰਥਣਾਂ ਦਾ ਜਿਨਸੀ ਸ਼ੋਸਣ ਕੀਤਾ। ਇਸ ਦੌਰਾਨ ਕੁਝ ਵਿਦਿਆਰਥਣਾਂ ਦੇ ਗਰਭਵਤੀ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।

ਪੱਛਮੀ ਜਾਵਾ ਦੇ ਬਾਂਡੁੰਗ ਸ਼ਹਿਰ ਵਿੱਚ ਸਥਿਤ ਵਿਦਿਆਰਥਣਾਂ ਦੇ ਸਕੂਲ ਪ੍ਰਿੰਸੀਪਲ ਹੇਰੀ ਵਿਰਾਵਨ ਨੇ ਆਪਣਾ ਅਪਰਾਧ ਸਵੀਕਾਰ ਕੀਤਾ ਹੈ। ਨਾਲ ਹੀ ਉਸ ਨੇ ਪੀੜਤ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਤੋਂ ਮੁਆਫੀ ਮੰਗੀ ਹੈ। ਦੋਸ਼ੀ 'ਤੇ 11 ਤੋਂ 14 ਸਾਲ ਦੇ ਵਿਚਕਾਰ ਦੀਆਂ 13 ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਸੀ। ਉਸ ਨੇ 2016 ਤੋਂ 2021 ਦੇ ਵਿਚਕਾਰ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਇਸ ਜਿਨਸੀ ਸ਼ੋਸ਼ਣ ਤੋਂ ਪੀੜਤ ਵਿਦਿਆਰਥਣਾਂ ਨੇ ਕਰੀਬ 9 ਬੱਚਿਆਂ ਨੂੰ ਜਨਮ ਦਿੱਤਾ। ਜਿਨਸੀ ਸ਼ੋਸ਼ਣ ਦੇ ਕੇਸ ਸਾਹਮਣੇ ਆਉਣ ਦੇ ਬਾਅਦ ਇਲਾਕੇ ਦੇ ਆਮ ਲੋਕਾਂ ਵਿਚਕਾਰ ਖਾਸਾ ਰੋਸ ਦੇਖਿਆ ਗਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ- ਮਰਹੂਮ ਨੇਤਾ ਦੀ ਜਯੰਤੀ 'ਤੇ 'ਸਿੱਕੇ' ਜਾਰੀ ਕਰੇਗਾ ਉੱਤਰੀ ਕੋਰੀਆ

ਕੇਸ ਦੀ ਜਾਂਚ ਕਰ ਰਹੇ ਅਧਿਕਾਰੀਆਂ ਮੁਤਾਬਕ ਕਈ ਪੀੜਤਾਂ ਨੇ ਕੇਸ ਦੀ ਰਿਪੋਰਟ ਕਰਨ ਤੋਂ ਇਨਕਾਰ ਕਰ ਦਿੱਤਾ। ਕਿਉਂਕਿ ਉਹ ਇੱਕ ਵਾਰ ਫਿਰ ਤੋਂ ਉਸ ਖੌਫਨਾਕ ਅਨੁਭਵ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦੀਆਂ ਸਨ। ਵੇਸਟ ਜਾਵਾ ਪੁਲਸ ਨੇ ਪਿਛਲੇ ਸਾਲ ਮਈ ਵਿੱਚ ਇੱਕ ਪੀੜਤਾ ਦੇ ਮਾਪਿਆਂ ਦੁਆਰਾ ਸ਼ਿਕਾਇਤ ਦਰਜ ਕਰਾਉਣ ਦੇ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਉਸੇ ਦੌਰਾਨ ਦੋਸ਼ੀ ਸਕੂਲ ਪ੍ਰਿੰਸੀਪਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੀੜਤ ਵਿਦਿਆਰਥਣ ਨੇ ਛੁੱਟੀਆਂ ਦੌਰਾਨ ਘਰ ਆਉਣ 'ਤੇ ਪੂਰੀ ਜਾਣਕਾਰੀ ਆਪਣੇ ਮਾਤਾ-ਪਿਤਾ ਨੂੰ ਦਿੱਤੀ ਸੀ।

ਪੜ੍ਹੋ ਇਹ ਅਹਿਮ ਖ਼ਬਰ-  ਲਾਹੌਰ 'ਚ ਈਸਾਈ ਮੁੰਡੇ ਦੀ ਮੌਤ ਦੇ ਮਾਮਲੇ 'ਚ ਕਰੀਬ 200 ਲੋਕਾਂ 'ਤੇ ਮਾਮਲਾ ਦਰਜ 

ਬਾਂਡੁੰਗ ਜ਼ਿਲ੍ਹਾ ਅਦਾਲਤ ਵਿੱਚ ਤਿੰਨ ਜੰਜਾਂ ਦੀ ਬੈਂਚ ਨੇ ਸਕੂਲ ਦੇ ਪ੍ਰਿੰਸੀਪਲ ਵਿਰਾਵਨ ਨੂੰ ਬਾਲ ਸੁਰੱਖਿਆ ਕਾਨੂੰਨ ਅਤੇ ਆਪਰਾਧਿਕ ਸੰਹਿਤਾ ਕਾਨੂੰਨ ਦੀ ਉਲੰਘਣਾ ਦਾ ਦੋਸ਼ੀ ਠਹਿਰਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਮਹਿਲਾ ਸ਼ਕਤੀਕਰਨ ਅਤੇ ਬਾਲ ਸੁਰੱਖਿਆ ਮੰਤਰਾਲੇ ਤੋਂ ਪੀੜਤ ਵਿਦਿਆਰਥਣਾਂ ਨੂੰ ਸਾਂਝੇ ਤੌਰ 'ਤੇ 33.1 ਕਰੋੜ ਰੁਪਏ (23,200 ਡਾਲਰ) ਦੇਣ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਹੁਕਮ ਦਿੱਤਾ ਕਿ ਜਿਨਸੀ ਸ਼ੋਸ਼ਣ ਕਾਰਨ  ਪੈਦਾ ਹੋਏ ਬੱਚਿਆਂ ਨੂੰ ਬਾਲ ਅਤੇ ਮਹਿਲਾ ਸੁਰੱਖਿਆ ਏਜੰਸੀ ਨੂੰ ਸੌਂਪ ਦਿੱਤਾ ਜਾਵੇ। ਜਦੋਂ ਪੀੜਤ ਵਿਦਿਆਰਥਣਾਂ ਆਪਣੇ ਬੱਚਿਆਂ ਦੀ ਦੇਖਭਾਲ ਲਈ ਮਾਨਸਿਕ ਤੌਰ 'ਤੇ ਤਿਆਰ ਹੋਣਗੀਆਂ ਅਤੇ ਹਾਲਾਤ ਅਨੁਕੂਲ ਹੋਣਗੇ ਤਾਂ ਉਨ੍ਹਾਂ ਨੂੰ ਬੱਚੇ ਵਾਪਸ ਦੇ ਦਿੱਤੇ ਜਾਣਗੇ।


Vandana

Content Editor

Related News