ਪ੍ਰਿੰਸ ਚਾਰਲਸ ਘਿਰੇ ਵਿਵਾਦਾਂ 'ਚ, ਓਸਾਮਾ ਬਿਨ ਲਾਦੇਨ ਦੇ ਪਰਿਵਾਰ ਤੋਂ 1 ਮਿਲੀਅਨ ਪੌਂਡ ਕੀਤੇ ਸੀ ਸਵੀਕਾਰ
Sunday, Jul 31, 2022 - 04:06 PM (IST)
ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਓਸਾਮਾ ਬਿਨ ਲਾਦੇਨ ਦੇ ਪਰਿਵਾਰ ਤੋਂ 1 ਮਿਲੀਅਨ ਪੌਂਡ (9.64 ਕਰੋੜ ਰੁਪਏ) ਸਵੀਕਾਰ ਕਰਨ ਕਰਕੇ ਪ੍ਰਿੰਸ ਚਾਰਲਸ ਬੀਤੀ ਰਾਤ ਇੱਕ ਤਾਜ਼ਾ ਵਿਵਾਦ ਵਿੱਚ ਫਸ ਗਏ ਹਨ। ਜਾਣਕਾਰੀ ਮੁਤਾਬਕ ਉਹਨਾਂ ਨੇ ਅਮਰੀਕਾ ਦੇ 9/11 ਹਮਲੇ ਦੇ ਪਿੱਛੇ ਅੱਤਵਾਦੀ ਮਾਸਟਰਮਾਈਂਡ ਦੇ ਭਰਾਵਾਂ ਤੋਂ ਨਕਦੀ ਲੈ ਲਈ ਅਤੇ ਇਹ ਨਕਦੀ ਉਸ ਦੀ ਚੈਰਿਟੀ ਵਿੱਚ ਜਮ੍ਹਾਂ ਕਰ ਦਿੱਤੀ ਗਈ। ਉਹਨਾਂ ਨੇ 30 ਅਕਤੂਬਰ, 2013 ਨੂੰ ਕਲੇਰੈਂਸ ਹਾਊਸ ਵਿੱਚ ਬਕਰ ਨਾਲ ਇੱਕ ਨਿੱਜੀ ਮੀਟਿੰਗ ਤੋਂ ਬਾਅਦ ਸੌਦਾ ਕੀਤਾ ਸੀ।
ਬਿਨ ਲਾਦੇਨ ਦੇ ਪਰਿਵਾਰ ਨਾਲ ਜੁੜੇ ਹੋਣ ਦੇ ਡਰ ਕਾਰਨ ਸਲਾਹਕਾਰਾਂ ਦੁਆਰਾ ਉਹਨਾਂ ਨੂੰ ਨਕਦੀ ਵਾਪਸ ਕਰਨ ਦੀ ਅਪੀਲ ਕਰਨ ਦੇ ਬਾਵਜੂਦ ਪ੍ਰਿੰਸ ਆਫ ਵੇਲਜ ਨੇ ਦਾਨ ਦੀ ਬੈਂਕਿੰਗ ਕੀਤੀ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਪ੍ਰਿੰਸ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਸਦਾ ਨਾਮ ਬਿਨ ਲਾਦੇਨ ਵਾਂਗ ਹੀ ਸੁਰਖ਼ੀਆਂ ਵਿੱਚ ਆਇਆ ਤਾਂ ਉਸ ਦਾ ਅਕਸ ਖਰਾਬ ਹੋ ਜਾਵੇਗਾ। 11 ਸਤੰਬਰ, 2001 ਨੂੰ ਨਿਊਯਾਰਕ ਵਰਲਡ ਟਰੇਡ ਸੈਂਟਰ ਅਤੇ ਅਮਰੀਕਾ ਦੇ ਹੋਰ ਟਿਕਾਣਿਆਂ ‘ਤੇ ਹੋਏ ਹਮਲਿਆਂ ਵਿੱਚ 67 ਬ੍ਰਿਟਿਸ਼ ਨਾਗਰਿਕਾਂ ਸਮੇਤ ਕੁੱਲ 2,977 ਲੋਕ ਮਾਰੇ ਗਏ ਸਨ ਅਤੇ 6,000 ਤੋਂ ਵੱਧ ਜ਼ਖ਼ਮੀ ਹੋਏ ਸਨ।
ਪੜ੍ਹੋ ਇਹ ਅਹਿਮ ਖ਼ਬਰ- ਸਕਾਟਲੈਂਡ: ਬਿਜਲੀ ਬਿੱਲਾਂ ਤੋਂ ਦੁਖੀ ਔਰਤ ਚਾਰ ਸਾਲ ਤੋਂ ਸਟੋਰਾਂ 'ਚ ਘੁੰਮ ਕੇ ਬਿਤਾ ਰਹੀ ਦਿਨ
ਇੱਕ ਘਰੇਲੂ ਸਟਾਫ ਮੈਂਬਰ ਨੇ ਕਥਿਤ ਤੌਰ ’ਤੇ ਚਾਰਲਸ ਨੂੰ ਕਿਹਾ ਕਿ ‘‘ਇਹ ਕਿਸੇ ਲਈ ਚੰਗਾ ਨਹੀਂ ਹੋਵੇਗਾ’’ ਜੇਕਰ ਮੀਡੀਆ ਵਿੱਚ ਇਹ ਖੁਲਾਸਾ ਹੁੰਦਾ ਹੈ ਕਿ ਉਸਨੇ ਬਿਨ ਲਾਦੇਨ ਦੇ ਪਰਿਵਾਰ ਤੋਂ ਨਕਦੀ ਲਈ ਸੀ। ਉਕਤ ਫੰਡ ਚੈਰਿਟੀ ਦੇ ਕੌਟਸ ਬੈਂਕ ਖਾਤੇ ਵਿੱਚ ਜਮ੍ਹਾਂ ਹੋਣ ਤੋਂ ਬਾਅਦ ਪ੍ਰਵਾਨਗੀ ਦਿੱਤੀ ਗਈ ਸੀ। ਉਨ੍ਹਾਂ ਨੂੰ ਕਥਿਤ ਤੌਰ ‘ਤੇ ਬਾਅਦ ਵਿੱਚ ਚਰਚਾ ਤੱਕ ਰੋਕਿਆ ਗਿਆ ਸੀ ਪਰ ਚਾਰਲਸ ਦੇ ਬੁਲਾਰੇ ਨੇ ਕਿਹਾ ਕਿ ਇਹ ਚੈਰਿਟੀ ਕਮਿਸਨ ਦੇ ਨਿਯਮਾਂ ਦੇ ਅਨੁਸਾਰ ਸੀ।