ਨੇਤਨਯਾਹੂ ’ਤੇ ਜੰਗਬੰਦੀ ਨੂੰ ਅੱਗੇ ਵਧਾਉਣ ਦਾ ਦਬਾਅ

Tuesday, Feb 11, 2025 - 11:14 AM (IST)

ਨੇਤਨਯਾਹੂ ’ਤੇ ਜੰਗਬੰਦੀ ਨੂੰ ਅੱਗੇ ਵਧਾਉਣ ਦਾ ਦਬਾਅ

ਮੁਗਰਾਕਾ/ਗਾਜ਼ਾ ਪੱਟੀ (ਏਜੰਸੀ)- ਹਮਾਸ ਵੱਲੋਂ ਬੰਦੀ ਬਣਾਏ ਗਏ ਲੋਕਾਂ ਦੀ ਤਰਸਯੋਗ ਹਾਲਤ ਬਾਰੇ ਨਵੇਂ ਵੇਰਵੇ ਸਾਹਮਣੇ ਆਉਣ ਤੋਂ ਬਾਅਦ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ’ਤੇ ਗਾਜ਼ਾ ਨਾਲ ਜੰਗਬੰਦੀ ਸਮਝੌਤੇ ਨੂੰ ਅੱਗੇ ਵਧਾਉਣ ਦਾ ਦਬਾਅ ਵਧ ਗਿਆ ਹੈ। ਓਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਇਸ ਸਟੈਂਡ ’ਤੇ ਦ੍ਰਿੜ ਹਨ ਕਿ ਅਮਰੀਕਾ ਫਿਲਸਤੀਨੀ ਖੇਤਰ ਗਾਜ਼ਾ ’ਤੇ ਕਬਜ਼ਾ ਕਰੇਗਾ।

ਜੰਗਬੰਦੀ ਦੇ ਦੂਜੇ ਪੜਾਅ ਦੀ ਗੱਲਬਾਤ 3 ਫਰਵਰੀ ਨੂੰ ਸ਼ੁਰੂ ਹੋਣੀ ਸੀ ਪਰ ਇਜ਼ਰਾਈਲ ਅਤੇ ਹਮਾਸ ਵਿਚਕਾਰ ਕੋਈ ਮਹੱਤਵਪੂਰਨ ਪ੍ਰਗਤੀ ਨਹੀਂ ਹੋਈ ਹੈ। ਹਾਲਾਂਕਿ ਸਮਝੌਤੇ ਅਨੁਸਾਰ ਐਤਵਾਰ ਨੂੰ ਇਜ਼ਰਾਈਲੀ ਫੌਜਾਂ ਗਾਜ਼ਾ ਲਾਂਘੇ ਤੋਂ ਪਿੱਛੇ ਹਟ ਗਈਆਂ ਸਨ। ਨੇਤਨਯਾਹੂ ਨੇ ਗੱਲਬਾਤ ’ਚ ਵਿਚੋਲਗੀ ਲਈ ਇਕ ਵਫ਼ਦ ਕਤਰ ਭੇਜਿਆ ਸੀ ਪਰ ਇਸ ਵਫ਼ਦ ’ਚ ਕੋਈ ਉੱਚ ਪੱਧਰੀ ਅਧਿਕਾਰੀ ਸ਼ਾਮਲ ਨਹੀਂ ਸੀ, ਜਿਸ ਕਾਰਨ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਪੜਾਅ ’ਤੇ ਕੋਈ ਸਫਲਤਾ ਨਹੀਂ ਮਿਲੇਗੀ। ਨੇਤਨਯਾਹੂ ਹਾਲ ਹੀ ’ਚ ਟਰੰਪ ਨੂੰ ਮਿਲਣ ਲਈ ਅਮਰੀਕਾ ਗਏ ਸਨ। ਮੰਨਿਆ ਜਾ ਰਿਹਾ ਹੈ ਕਿ ਉਹ ਮੰਗਲਵਾਰ ਨੂੰ ਇਸ ਮੁੱਦੇ ’ਤੇ ਆਪਣੇ ਮੰਤਰੀਆਂ ਨਾਲ ਇਕ ਮਹੱਤਵਪੂਰਨ ਮੀਟਿੰਗ ਕਰ ਸਕਦੇ ਹਨ।


author

cherry

Content Editor

Related News