PM ਮੋਦੀ ਨੂੰ ਜਨਮ ਦਿਨ ਦੀ ਐਡਵਾਂਸ ਵਧਾਈ ਦੇਣ ਤੋਂ ਰਾਸ਼ਟਰਪਤੀ ਪੁਤਿਨ ਨੇ ਕੀਤਾ ਇਨਕਾਰ
Friday, Sep 16, 2022 - 10:23 PM (IST)
ਇੰਟਰਨੈਸ਼ਨਲ ਡੈਸਕ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ’ਚ ਕੁਝ ਹੀ ਸਮਾਂ ਬਚਿਆ ਹੈ। ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ, ‘‘ਮੇਰੇ ਪਿਆਰੇ ਦੋਸਤ, ਕੱਲ੍ਹ ਤੁਸੀਂ ਆਪਣਾ ਜਨਮ ਦਿਨ ਮਨਾਉਣ ਜਾ ਰਹੇ ਹੋ ਪਰ ਮੈਂ ਤੁਹਾਨੂੰ ਇਸ ਦੀ ਵਧਾਈ ਅਤੇ ਸ਼ੁੱਭਕਾਮਨਾਵਾਂ ਹੁਣ ਨਹੀਂ ਦੇ ਸਕਦਾ ।
ਇਹ ਖ਼ਬਰ ਵੀ ਪੜ੍ਹੋ : PM ਮੋਦੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ ’ਤੇ ਹੋਈ ਚਰਚਾ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਰੂਸੀ ਪ੍ਰੰਪਰਾ ਅਨੁਸਾਰ ਜਨਮ ਦਿਨ ਤੋਂ ਪਹਿਲਾਂ ਐਡਵਾਂਸ ਵਧਾਈ ਨਹੀਂ ਦਿੱਤੀ ਜਾਂਦੀ, ਇਸ ਲਈ ਮੈਂ ਤੁਹਾਨੂੰ ਇਸ ਸਮੇਂ ਵਧਾਈ ਨਹੀਂ ਦੇ ਰਿਹਾ ਹਾਂ ਪਰ ਮੇਰੀਆਂ ਸ਼ੁਭਕਾਮਨਾਵਾਂ ਹਮੇਸ਼ਾ ਹੀ ਤੁਹਾਡੇ ਨਾਲ ਹਨ ਅਤੇ ਅੱਗੇ ਵੀ ਰਹਿਣਗੀਆਂ। ਮੇਰੀ ਕਾਮਨਾ ਹੈ ਕਿ ਤੁਹਾਡੀ ਲੀਡਰਸ਼ਿਪ ’ਚ ਭਾਰਤ ਹਮੇਸ਼ਾ ਖੁਸ਼ਹਾਲ ਰਹੇ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਨੇ ਝੋਨੇ ਦੀ ਪਰਾਲੀ ਨੂੰ ਜਲਾਉਣ ਤੋਂ ਰੋਕਣ ਲਈ ਲਿਆ ਵੱਡਾ ਫ਼ੈਸਲਾ
ਪੁਤਿਨ ਨੇ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਵਰਗਾ ਦੋਸਤ ਹਮੇਸ਼ਾ ਪੂਰੇ ਦੇਸ਼ ਲਈ ਹਮੇਸ਼ਾ ਹੀ ਵਿਕਾਸ ਅਤੇ ਤਰੱਕੀ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ। ਭਾਰਤ ਅਤੇ ਰੂਸ ਵਿਚਾਲੇ ਦੋਸਤਾਨਾ ਸਬੰਧ ਹਮੇਸ਼ਾ ਤੋਂ ਰਹੇ ਹਨ ਅਤੇ ਉਹ ਵਿਸ਼ਵਾਸ ਨਾਲ ਲਗਾਤਾਰ ਵਧੇ ਹਨ ਅਤੇ ਵਿਕਸਿਤ ਹੋਏ ਹਨ। ਅਸੀਂ ਅੰਤਰਰਾਸ਼ਟਰੀ ਮੰਚਾਂ ’ਤੇ ਵੀ ਕਈ ਮੁੱਦਿਆਂ ’ਤੇ ਹਮੇਸ਼ਾ ਇਕ-ਦੂਜੇ ਦੇ ਨਾਲ ਰਹੇ ਹਾਂ।