ਫ੍ਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਦਿੱਤੀ ਕੋਰੋਨਾ ਨੂੰ ਮਾਤ, ਰਿਪੋਰਟ ’ਚ ਨਹੀਂ ਦਿਖੇ ਲੱਛਣ

Friday, Dec 25, 2020 - 01:28 AM (IST)

ਫ੍ਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਦਿੱਤੀ ਕੋਰੋਨਾ ਨੂੰ ਮਾਤ, ਰਿਪੋਰਟ ’ਚ ਨਹੀਂ ਦਿਖੇ ਲੱਛਣ

ਪੈਰਿਸ-ਫਰਾਂਸ ਦੇ ਰਾਸ਼ਟਰਪਤੀ ਇਮੈਨੁਅਨ ਮੈਕ੍ਰੋਂ ਹੁਣ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਠੀਕ ਹੋ ਗਏ ਹਨ। ਹਾਲ ਹੀ ’ਚ ਹੋਏ ਟੈਸਟ ’ਚ ਉਨ੍ਹਾਂ ’ਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਦਿਖੇ ਹਨ। ਜਿਸ ਤੋਂ ਬਾਅਦ ਪਿਛਲੇ ਸੱਤ ਦਿਨਾਂ ਤੋਂ ਸੈਲਫ ਆਈਸੋਲੇਸ਼ਨ ’ਚ ਰਹਿ ਰਹੇ ਰਾਸ਼ਟਰਪਤੀ ਮੈਕ੍ਰੋਂ ਬਾਹਰ ਆ ਗਏ ਹਨ। ਹਾਲਾਂਕਿ ਉਨ੍ਹਾਂ ਨੇ ਲੋਕਾਂ ਨੂੰ ਮਿਲਣ ਤੋਂ ਦੂਰ ਰਹਿਣ ਅਤੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਤਾਂ ਕਿ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਮਹਾਮਾਰੀ ਦੇ ਕਹਿਰ ਨੂੰ ਕੰਟਰੋਲ ’ਚ ਰੱਖਿਆ ਜਾ ਸਕੇ।

ਇਹ ਵੀ ਪੜ੍ਹੋ -ਕੁਵੈਤ ’ਚ ਕੋਵਿਡ-19 ਟੀਕਾਕਰਣ ਮੁਹਿੰਮ ਹੋਈ ਸ਼ੁਰੂ

ਰਾਸ਼ਟਰਪਤੀ ਮੈ¬ਕ੍ਰੋਂ ਦੇ ਦਫਤਰ ਨੇ ਕਿਹਾ ਕਿ ਉਨ੍ਹਾਂ ਨੇ ਫ੍ਰਾਂਸੀਸੀ ਸਿਹਤ ਪ੍ਰੋਟੋਕਾਲ ਤਹਿਤ ਨਿਰਧਾਰਿਤ ਇਕ ਹਫਤੇ ਦਾ ਆਈਸੋਲੇਸ਼ਨ ਪੀਰੀਅਡ ਪੂਰਾ ਕਰ ਲਿਆ ਹੈ। ਪਿਛਲੇ ਹਫਤੇ ਸੰਭਵਤ ਖੁਦ ਸ਼ੂਟ ਕੀਤੀ ਗਈ ਇਕ ਵੀਡੀਓ ’ਚ ਥੱਕੇ ਨਜ਼ਰ ਆ ਰਹੇ ਮੈਕ੍ਰੋਂ ਨੇ ਕਿਹਾ ਸੀ ਕਿ ਉਹ ਖੰਘ, ਸਿਰਦਰਦ ਅਤੇ ਥਕਾਵਟ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਲਾਪਰਵਾਹੀ ਅਤੇ ਬਦਕਿਸਮਤੀ ਨਾਲ ਉਹ ਇਨਫੈਕਟਿਡ ਹੋ ਗਏ ਹਨ।

ਇਹ ਵੀ ਪੜ੍ਹੋ -‘ਪਾਕਿ ਵਿਦੇਸ਼ ਮੰਤਰੀ ਬੋਲੇ-ਮੌਜੂਦਾ ਹਾਲਾਤ ’ਚ ਭਾਰਤ ਨਾਲ ਗੱਲਬਾਤ ਨਹੀਂ’

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਕੋਰੋਨਾ ਇਨਫੈਕਟਿਡ ਹੋਣ ਤੋਂ ਪਹਿਲਾਂ ਲੇਬਨਾਨ ਜਾਣ ਦੀ ਤਿਆਰੀ ’ਚ ਸਨ। ਪਰ ਇਨਫੈਕਟਿਡ ਹੋਣ ਤੋਂ ਬਾਅਦ ਉਨ੍ਹਾਂ ਦੀ ਇਸ ਯਾਤਰਾ ਨੂੰ ਰੱਦ ਕਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਬੇਰੂਤ ’ਚ ਹੋਏ ਭਿਆਨਕ ਧਮਾਕੇ ਤੋਂ ਬਾਅਦ ਫਰਾਂਸ ਲੇਬਨਾਨ ਨੂੰ ਭਾਰੀ ਮਾਤਰਾ ’ਚ ਆਰਥਿਕ ਸਹਿਯੋਗ ਕਰ ਰਿਹਾ ਹੈ।

ਇਹ ਵੀ ਪੜ੍ਹੋ -ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਪਿੰਡ, -71 ਡਿਗਰੀ ਤੱਕ ਪਹੁੰਚ ਜਾਂਦੈ ਤਾਪਮਾਨ (ਤਸਵੀਰਾਂ)

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 

 


author

Karan Kumar

Content Editor

Related News