ਕੋਰੋਨਾ ਦੇ ਇਲਾਜ ਲਈ ਬੇਲਾਰੂਸ ਦੇ ਰਾਸ਼ਟਰਪਤੀ ਕੋਲ ਹੈ 'ਵੋਡਕਾ ਇਲਾਜ'

Sunday, Apr 05, 2020 - 10:02 PM (IST)

ਕੋਰੋਨਾ ਦੇ ਇਲਾਜ ਲਈ ਬੇਲਾਰੂਸ ਦੇ ਰਾਸ਼ਟਰਪਤੀ ਕੋਲ ਹੈ 'ਵੋਡਕਾ ਇਲਾਜ'

ਮਿੰਸਕ - ਇਕ ਪਾਸੇ ਜਿਥੇ ਪੂਰੀ ਦੁਨੀਆ ਕੋਵਿਡ-19 'ਤੇ ਨਜ਼ਰ ਰੱਖੀ ਬੈਠੀ ਹੈ, ਉਥੇ ਬੇਲਾਰੂਸ ਨੇ ਇਸ ਨਾਲ ਨਜਿੱਠਣ ਲਈ ਸਭ ਤੋਂ ਸੌਖਾ ਤਰੀਕੇ ਅਪਣਾ ਲਿਆ ਹੈ, ਇਸ ਨੂੰ ਨਜ਼ਰਅੰਦਾਜ਼ ਕਰਨ ਦਾ। ਰਾਸ਼ਟਰਪਤੀ ਅਲਗਜੈਂਡਰ ਲੁਕਾਸ਼ੇਂਕੋ ਨੇ ਆਪਣੇ ਦੇਸ਼ ਦੇ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਟਿੱਪ ਦਿੱਤੀ ਹੈ ਕਿ ਵੋਡਕਾ ਪੀਣ ਨਾਲ, ਖੇਤਾਂ ਵਿਚ ਮਿਹਨਤ ਕਰਨ ਨਾਲ ਅਤੇ ਸਾਨਾ (ਰੈਸਟ ਰੂਮ) ਵਿਚ ਰਹਿਣ ਨਾਲ ਸਿਹਤਮੰਦ ਰਿਹਾ ਜਾ ਸਕਦਾ ਹੈ। ਦੱਸ ਦਈਏ ਕਿ ਇਥੇ ਕੋਰੋਨਾਵਾਇਰਸ ਦੇ ਹੁਣ ਤੱਕ 440 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।2

ਰਾਸ਼ਟਰਪਤੀ ਮੁਤਾਬਕ ਸਿਰਫ 4 ਮੌਤਾਂ
ਬੇਲਾਰੂਸ ਦੇ ਸ਼ਹਿਰਾਂ ਵਿਚ ਕਿਤੇ ਲਾਲ ਰੰਗ ਦੇ ਸਪ੍ਰੇ ਨਾਲ ਲਿੱਖਿਆ ਹੁੰਦਾ ਹੈ ਕਿ ਕਿੰਨੀਆਂ ਮੌਤਾਂ ਹੋ ਚੁੱਕੀਆਂ ਹਨ ਅਤੇ ਇਸ ਤੋਂ ਪਹਿਲਾਂ ਹੀ ਸਰਕਾਰੀ ਅਧਿਕਾਰੀ ਇਸ ਨੂੰ ਹਟਾ ਦੇਣ, ਹੈਲਥ ਵਰਕਰਸ ਲੁਕ ਕੇ ਨੋਟ ਕਰ ਲੈਂਦੇ ਹਨ। ਫਿਲਹਾਲ ਇਹੀ ਸਭ ਤੋਂ ਸਟੀਕ ਜਾਣਕਾਰੀ ਦਾ ਜ਼ਰੀਆ ਹੈ, ਭਾਂਵੇ ਹੀ ਇਹ ਕਿੰਨਾ ਸਟੀਕ ਹੈ, ਇਸ ਦੇ ਬਾਰੇ ਵਿਚ ਕਿਸੇ ਨੂੰ ਪਤਾ ਹੋਵੇ। ਇਹ ਜ਼ਰੂਰ ਤੈਅ ਹੈ ਕਿ ਇਹ ਅੰਕਡ਼ਾ ਰਾਸ਼ਟਰਪਤੀ ਵੱਲੋਂ ਦਿੱਤੀ ਹੋਈ 4 ਮੌਤਾਂ ਦੀ ਜਾਣਕਾਰੀ ਤੋਂ ਤਾਂ ਜ਼ਿਆਦਾ ਸਹੀ ਹੈ।

ਵੋਡਕਾ ਹੈ ਇਲਾਜ
ਦੇਸ਼ ਵਿਚ ਦੁਕਾਨਾਂ, ਬਜ਼ਾਰ ਅਤੇ ਰੈਸਤਰਾਂ ਖੁਲ੍ਹੇ ਹਨ ਅਤੇ ਲੋਕ ਬਾਹਰ ਜਾ ਕੇ ਕੰਮ ਵੀ ਕਰ ਰਹੇ ਹਨ। ਇਥੋਂ ਤੱਕ ਕਿ ਬੇਲਾਰੂਸ ਯੂਰਪ ਦਾ ਇਕੱਲਾ ਅਜਿਹਾ ਦੇਸ਼ ਹੈ, ਜਿਥੇ ਫੁੱਟਬਾਲ ਖੇਡਿਆ ਵੀ ਜਾ ਰਿਹਾ ਹੈ। ਅਲਗਜੈਂਡਰ ਇਹ ਵੀ ਆਖ ਚੁੱਕੇ ਹਨ, ਮੈਂ ਡਿ੍ਰੰਕ ਨਹੀਂ ਕਰਦਾ ਹਾਂ ਪਰ ਹਾਲ ਹੀ ਵਿਚ ਮੈਂ ਲੋਕਾਂ ਨੂੰ ਇਹ ਆਖ ਰਿਹਾ ਹਾਂ ਕਿ ਉਨ੍ਹਾਂ ਨੂੰ ਸਿਰਫ ਵੋਡਕਾ ਨਾਲ ਆਪਣੇ ਹੱਥ ਧੋਣੇ ਚਾਹੀਦੇ ਹਨ ਬਲਕਿ ਵਾਇਰਸ ਨੂੰ ਇਹ ਜ਼ਹਿਰ ਵੀ ਦੇਣਾ ਚਾਹੀਦਾ। ਤੁਹਾਨੂੰ ਹਰ ਦਿਨ 40-50 ਮਿਲੀਮੀਟਰ ਰੈਕਟੀਫਾਇਡ ਸਪਿਰਟ ਪੀਣਾ ਚਾਹੀਦਾ, ਪਰ ਕੰਮ 'ਤੇ ਨਹੀਂ। ਪਿੰਡਾਂ ਵਿਚ ਕੰਮ ਕਰਨਾ ਚਾਹੀਦਾ, ਖੇਤ ਸਾਰਿਆਂ ਨੂੰ ਠੀਕ ਕਰ ਦਿੰਦੇ ਹਨ। ਉਨ੍ਹਾਂ ਦਾ ਆਖਣਾ ਹੈ ਕਿ ਲੋਕਾਂ ਸਾਨਾ (ਇਕ ਤਰ੍ਹਾਂਦਾ ਰੈਸਟ ਰੂਮ) ਵਿਚ ਜਾਣਾ ਚਾਹੀਦਾ ਹੈ।

ਖੁਫੀਆ ਪੁਲਸ ਦਾ ਡਰ
ਇਸ ਰਵੱਈਏ ਦਾ ਨਤੀਜਾ ਵੀ ਸਾਫ ਦੇਖਿਆ ਜਾ ਸਕਦਾ ਹੈ। ਹਸਪਤਾਲਾਂ ਵਿਚ ਇਨਫੈਕਸ਼ਨ ਵੱਧਦੀ ਜਾ ਰਹੀ ਹੈ। ਉਪਕਰਣਾਂ ਦੀ ਕਮੀ ਵਿਚਾਲੇ ਡਾਕਟਰਾਂ ਨੂੰ ਰਿਕਾਰਡ ਬਦਲਣ ਲਈ ਆਖਿਆ ਜਾ ਰਿਹਾ ਹੈ। ਨਵੇਂ ਇਨਫੈਕਸ਼ਨ ਦੇ ਮਾਮਲਿਆਂ ਨੂੰ ਕੋਰੋਨਾਵਾਇਰਸ ਦੀ ਥਾਂ ਨਿਮੋਨੀਆ ਦੱਸਿਆ ਜਾ ਰਿਹਾ ਹੈ। ਲੋਕ ਇਸ ਖਿਲਾਫ ਆਵਾਜ਼ ਵੀ ਨਹੀਂ ਚੁੱਕ ਪਾ ਰਹੇ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਪਤਾ ਨਹੀਂ ਕਦੋਂ ਖੁਫੀਆ ਪੁਲਸ ਹੱਥੋਂ ਉਹ ਫਡ਼ੇ ਜਾਣ। ਰਾਸ਼ਟਰਪਤੀ ਵਾਇਰਸ ਫੈਲਣ ਦੇ ਉਪਰ ਚਿੰਤਾ ਨੂੰ ਕੋਰੋਨਾ ਸਾਇਕੋਸਿ ਤੱਕ ਆਖ ਚੁੱਕੇ ਹਨ।


author

Khushdeep Jassi

Content Editor

Related News