ਗਰਭਵਤੀ ਔਰਤ ਨੂੰ ਸ਼ਰੇਆਮ ਖੰਭੇ ਨਾਲ ਬੰਨ੍ਹ ਕੇ ਲੋਕਾਂ ਨੇ ਦਿੱਤੀ ਖੌਫਨਾਕ ਸਜ਼ਾ (ਦੇਖੋ ਤਸਵੀਰਾਂ)

09/03/2015 12:32:31 PM

ਤੈਝਾਊ- ਚੀਨ ਦੇ ਤੈਝਾਊ ਦੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿਥੇ ਚੋਰੀ ਦੇ ਦੋਸ਼ ''ਚ ਇਕ ਗਰਭਵਤੀ ਔਰਤ ਨੂੰ ਸ਼ਰੇਆਮ ਖੰਭੇ ਨਾਲ ਬੰਨ੍ਹ ਕੇ ਲੋਕਾਂ ਨੇ ਬੁਰੀ ਤਰ੍ਹਾਂ ਨਾਲ ਕੁੱਟਿਆ ਹੈ। ਜਾਣਕਾਰੀ ਮੁਤਾਬਕ ਔਰਤ ''ਤੇ ਘਰ ''ਚੋਂ 900 ਯੂਆਨ ਚੋਰੀ ਕਰਨ ਦਾ ਦੋਸ਼ ਲੱਗਿਆ ਸੀ ਜਿਸ ਕਾਰਨ ਲੋਕਾਂ ਨੇ ਉਸ ਨੂੰ ਖੰਭੇ ਨਾਲ ਬੰਨ੍ਹ ਕੇ ਬੇਰਹਮੀ ਨਾਲ ਕੁੱਟਮਾਰ ਕੀਤੀ। ਜਦੋਂ ਔਰਤ ਨੇ ਚੋਰੀ ਦੀ ਰਕਮ ਵਾਪਸ ਕਰ ਦਿੱਤੀ ਤਾਂ ਕਸਬੇ ਦੇ ਲੋਕਾਂ ਨੇ ਗਰਭਵਤੀ ਹੋਣ ਦੇ ਬਾਵਜੂਦ ਔਰਤ ਨੂੰ ਪੁਲਸ ਦੇ ਹਵਾਲੇ ਕਰਕੇ ਆਪਣੇ ਤਰੀਕੇ ਨਾਲ ਸਜ਼ਾ ਦੇਣ ਦਾ ਫੈਸਲਾ ਕੀਤਾ। ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਗਰਭਵਤੀ ਔਰਤ ਨੂੰ ਪਹਿਲਾਂ ਖੰਭੇ ਨਾਲ ਬੰਨ੍ਹਿਆ ਅਤੇ ਫਿਰ ਉਸ ਨੂੰ ਇੰਨਾ ਕੁੱਟਿਆ ਕਿ ਉਹ ਬੇਹੋਸ਼ ਹੋ ਗਈ। ਇਹ ਪਹਿਲਾਂ ਮਾਮਲਾ ਨਹੀਂ ਜਦੋਂ ਚੀਨ ਦੀ ਜਨਤਾ ਕਿਸੇ ਨੂੰ ਇਸ ਤਰ੍ਹਾਂ ਦੀ ਸਜ਼ਾ ਦੇ ਰਹੀ ਹੋਵੇ। ਇਸ ਤੋਂ ਪਹਿਲਾਂ ਵੀ ਇਕ ਔਰਤ ਨੂੰ ਬੱਚਿਆਂ ਦੀ ਸਮੱਗਲਿੰਗ ਕਰਨ ਦੇ ਮਾਮਲੇ ''ਚ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸੁਣਿਆ ਜਾ ਚੁੱਕਿਆ ਹੈ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News