ਖੰਭੇ ਨਾਲ ਟਕਰਾਉਣ ਤੋਂ ਬਾਅਦ ਪੁਲ ਤੋਂ 10 ਫੁੱਟ ਹੇਠਾਂ ਡਿੱਗਾ ਸਕੂਟਰ, 3 ਲੋਕਾਂ ਦੀ ਦਰਦਨਾਕ ਮੌਤ

Monday, Apr 08, 2024 - 02:21 PM (IST)

ਖੰਭੇ ਨਾਲ ਟਕਰਾਉਣ ਤੋਂ ਬਾਅਦ ਪੁਲ ਤੋਂ 10 ਫੁੱਟ ਹੇਠਾਂ ਡਿੱਗਾ ਸਕੂਟਰ, 3 ਲੋਕਾਂ ਦੀ ਦਰਦਨਾਕ ਮੌਤ

ਫੁਲਬਨੀ (ਓਡੀਸ਼ਾ)- ਓਡੀਸ਼ਾ ਦੇ ਕੰਧਮਾਲ ਜ਼ਿਲ੍ਹੇ 'ਚ ਦਰਦਨਾਕ ਹਾਦਸਾ ਵਾਪਰ ਗਿਆ ਜਿੱਥੇ ਇਕ ਸਕੂਟਰ ਪੁਲ ਤੋਂ ਕਰੀਬ 10 ਫੁੱਟ ਹੇਠਾਂ ਡਿੱਗ ਗਿਆ ਅਤੇ ਉਸ 'ਤੇ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਪੁਲਸ ਨੇ ਦੱਸਿਆ ਕਿ ਐਤਵਾਰ ਦੀ ਰਾਤ ਤਿੰਨ ਲੋਕ 'ਡੰਡਾ ਨਾਚ' (ਲੋਕ ਨਾਚ) ਦੇਖਣ ਤੋਂ ਬਾਅਦ ਰਾਈਕੀਆ ਪਿੰਡ ਪਰਤ ਰਹੇ ਸਨ ਪਰ ਇਸੇ ਦੌਰਾਨ ਉਨ੍ਹਾਂ ਦਾ ਸਕੂਟਰ ਸੜਕ ਕਿਨਾਰੇ ਲੱਗੇ ਖੰਭੇ ਨਾਲ ਟਕਰਾ ਗਿਆ ਅਤੇ ਬੁੜਮਾਹਾ ਪੁਲ ਤੋਂ ਕਰੀਬ 10 ਫੁੱਟ ਹੇਠਾਂ ਡਿੱਗ ਗਿਆ। ਤਿੰਨਾਂ ਮ੍ਰਿਤਕਾਂ ਦੀ ਪਛਾਣ 27 ਸਾਲਾ ਬ੍ਰਹਮਾਨੰਦ ਭੋਈ, 25 ਸਾਲਾ ਬਸੰਤ ਪਾਂਡਾ ਅਤੇ 25 ਸਾਲਾ ਕੁਸ਼ਲ ਡਿਗਲੇ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਤਿੰਨੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


author

Rakesh

Content Editor

Related News