ਪਾਕਿ : PM ਇਮਰਾਨ ਖਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ PPP ਦਾ ਮਾਰਚ ਸ਼ੁਰੂ
Sunday, Feb 27, 2022 - 07:13 PM (IST)
ਕਰਾਚੀ-ਪਾਕਿਸਤਾਨ ਦੇ ਮੁੱਖ ਵਿਰੋਧੀ ਪਾਰਟੀ ਪੀ.ਪੀ.ਪੀ. ਐਤਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਕਰਾਚੀ ਤੋਂ ਇਸਲਾਮਾਬਾਦ ਤੱਕ ਆਪਣਾ 'ਆਵਾਮੀ ਲਾਂਗ ਮਾਰਚ' ਸ਼ੁਰੂ ਕਰ ਦਿੱਤਾ। ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਬੇਨਜ਼ੀਰ ਭੁੱਟੋ ਦੇ ਬੇਟੇ ਬਿਲਾਵਲ ਭੁੱਟੋ ਜ਼ਰਦਾਰੀ ਦੀ ਅਗਵਾਈ 'ਚ ਇਹ ਮਾਰਚ 34 ਮੁੱਖ ਸ਼ਹਿਰਾਂ ਤੋਂ ਹੋ ਕੋ ਲੰਘੇਗਾ ਅਤੇ ਅੱਠ ਮਾਰਚ ਨੂੰ ਇਸਲਾਮਾਬਾਦ ਪਹੁੰਚੇ ਜਿਥੇ ਪੀ.ਪੀ.ਪੀ. ਵਰਕਰ ਸੰਸਦ ਦੇ ਬਾਹਰ ਡੇਰਾ ਲਾਉਣਗੇ।
ਇਹ ਵੀ ਪੜ੍ਹੋ : ਯੂਕ੍ਰੇਨ ‘ਚ ਫਸੇ ਭਾਰਤੀਆਂ ‘ਚ ਫਗਵਾੜਾ ਦੇ ਦੋ ਵਿਦਿਆਰਥੀ ਵੀ ਸ਼ਾਮਲ
ਬਿਲਾਵਲ ਨੇ ਇਥੇ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕ ਅਯੋਗ ਸਰਕਾਰ ਵਿਰੁੱਧ ਬੇਭਰੋਸੀ ਪ੍ਰਸਤਾਵ ਲਿਆਉਣ ਦਾ ਸਮਾਂ ਆ ਗਿਆ ਹੈ। ਉਥੇ, ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨੇ ਸ਼ਨੀਵਾਰ ਨੂੰ ਦੱਖਣੀ ਸਿੰਧ ਸੂਬੇ ਦੀ ਪੀ.ਪੀ.ਪੀ. ਸਰਕਾਰ ਵਿਰੁੱਧ ਸਿੰਧ ਦੇ ਘੋਟਕੀ ਤੋਂ ਕਰਾਚੀ ਤੱਕ 'ਹੁਕੂਕ-ਏ-ਸਿੰਧ' (ਸਿੰਧ ਦਾ ਅਧਿਕਾਰ) ਮਾਰਚ ਸ਼ੁਰੂ ਕੀਤਾ। ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਦੀ ਅਗਵਾਈ 'ਚ ਪੀ.ਪੀ.ਪੀ. ਵਿਰੁੱਧ ਇਹ ਮਾਰਚ ਆਯੋਜਿਤ ਕੀਤਾ ਗਿਆ ਹੈ। ਕੁਰੈਸ਼ੀ ਨੇ ਕਿਹਾ ਕਿ ਪੀ.ਪੀ.ਪੀ. ਵਿਰੁੱਧ ਇਸ ਮਾਰਚ 'ਚ ਸ਼ਾਮਲ ਲੋਕਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਬਦਲਣਾ ਚਾਹੁੰਦੇ ਹਨ ਅਤੇ ਪ੍ਰਧਾਨ ਮੰਤਰੀ ਖਾਨ ਦਾ ਸਮਰਥਨ ਕਰਦੇ ਹਨ।
ਇਹ ਵੀ ਪੜ੍ਹੋ : ਭਾਰਤ ‘ਇਕਲੌਤਾ ਦੇਸ਼’ ਜਿਸ ਨੇ ਦੂਸਰਿਆਂ ਦੀ ਕਦੇ ਇਕ ਇੰਚ ਜ਼ਮੀਨ ਨਹੀਂ ਹੜੱਪੀ : ਰਾਜਨਾਥ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ