ਵੈਨੇਜ਼ੁਏਲਾ ''ਚ ਬਿਜਲੀ ਸਪਲਾਈ ਫਿਰ ਠੱਪ, ਸੜਕਾਂ ''ਤੇ ਉਤਰੇ ਲੋਕ

04/10/2019 11:26:53 PM

ਕਰਾਕਸ— ਆਰਥਿਕ ਰੂਪ 'ਚ ਖਸਤਾਹਾਲ ਵੈਨੇਜ਼ੁਏਲਾ 'ਚ ਬਿਜਲੀ ਸਪਲਾਈ ਲਗਭਗ ਠੱਪ ਹੋ ਗਈ ਹੈ। ਬਿਜਲੀ ਨਾ ਮਿਲਣ ਕਰਕੇ ਵੈਨੇਜ਼ੁਏਲਾ ਦੇ 23 'ਚੋਂ 20 ਸੂਬੇ ਹਨੇਰੇ 'ਚ ਹਨ। ਮੰਗਲਵਾਰ ਨੂੰ ਵੀ ਬਿਜਲੀ ਨਾ ਆਉਣ ਕਾਰਨ ਰਾਜਧਾਨੀ ਕਰਾਕਸ ਸਣੇ ਦੇਸ਼ ਦੇ ਵੱਡੇ ਹਿੱਸੇ 'ਚ ਲੋਕ ਪ੍ਰਭਾਵਿਤ ਹੋਏ ਹਨ।

ਪੀਣ ਦੇ ਪਾਣੀ ਦੀ ਕਿੱਲਤ ਲੋਕਾਂ ਦੀਆਂ ਪਰੇਸ਼ਾਨੀਆਂ ਹੋ ਵਧਾ ਰਹੀ ਹੈ। ਬਿਜਲੀ ਨਾ ਰਹਿਣ ਕਾਰਨ ਆਵਾਜਾਈ ਤੋਂ ਇਲਾਵਾ ਦੂਰਸੰਚਾਰ ਉਪਕਰਨਾਂ 'ਤੇ ਵੀ ਬੁਰਾ ਅਸਰ ਪਿਆ ਹੈ। ਪਿਛਲੇ ਮਹੀਨੇ ਵੀ ਦੇਸ਼ 'ਚ ਲਗਾਤਾਰ ਪੰਜ ਦਿਨਾਂ ਤੱਕ ਬਿਲਜੀ ਬੰਦ ਰਹੀ ਸੀ। ਬਿਜਲੀ ਸਣੇ ਹੋਰ ਕਈ ਮੁੱਦਿਆਂ 'ਤੇ ਅਸਫਲ ਨਿਕੋਲਸ ਮਾਦੁਰੋ ਸਰਕਾਰ ਦੇ ਖਿਲਾਫ ਵਿਰੋਧੀ ਧਿਰ ਨੇਤਾ ਜੁਆਨ ਗੁਏਦੋ ਨੇ ਮੋਰਚਾ ਖੋਲ੍ਹ ਦਿੱਤਾ ਹੈ। ਬੁੱਧਵਾਰ ਨੂੰ ਉਹ ਆਪਣੇ ਸਮਰਥਕਾਂ ਦੇ ਨਾਲ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ 'ਚ ਲੱਗ ਗਏ। ਗੁਏਦੋ ਨੂੰ ਵੈਨੇਜ਼ੁਏਲਾ ਦੇ ਅੰਦਰੂਨੀ ਰਾਸ਼ਟਰਪਤੀ ਦੇ ਤੌਰ 'ਤੇ ਅਮਰੀਕਾ ਸਣੇ 50 ਦੇਸ਼ਾਂ ਦਾ ਸਮਰਥਨ ਹਾਸਲ ਹੈ।


Baljit Singh

Content Editor

Related News