ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ''ਚ ਪ੍ਰਸਿੱਧ ਗਾਇਕ ਬੱਬੂ ਮਾਨ ਦੇ ਹੋਣ ਜਾ ਰਹੇ ਲਾਈਵ ਕੰਸਰਟ ਦਾ ਪਹਿਲਾ ਪੋਸਟਰ ਰਿਲੀਜ਼

Saturday, Aug 12, 2023 - 08:08 PM (IST)

ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ''ਚ ਪ੍ਰਸਿੱਧ ਗਾਇਕ ਬੱਬੂ ਮਾਨ ਦੇ ਹੋਣ ਜਾ ਰਹੇ ਲਾਈਵ ਕੰਸਰਟ ਦਾ ਪਹਿਲਾ ਪੋਸਟਰ ਰਿਲੀਜ਼

ਆਕਲੈਂਡ (ਸੁਮਿਤ ਭੱਲਾ) : ਨਿਊਜ਼ੀਲੈਂਡ ਦੇ ਮੁੱਖ ਸ਼ਹਿਰ ਆਕਲੈਂਡ 'ਚ 23 ਸਤੰਬਰ 2023 ਨੂੰ ਪੰਜਾਬੀ ਗਾਇਕ ਬੱਬੂ ਮਾਨ ਦਾ ਸੰਗੀਤ ਸਮਾਰੋਹ ਹੋਣ ਜਾ ਰਿਹਾ ਹੈ, ਜਿਸ ਦਾ ਪਹਿਲਾ ਪੋਸਟਰ ਦੇਸ਼ ਦੇ ਮੰਨੇ-ਪ੍ਰਮੰਨੇ ਪ੍ਰਬੰਧਕ ਬਿਗ ਬ੍ਰਦਰ ਪ੍ਰੋਡਕਸ਼ਨ ਅਤੇ ਬਲੈਕਸਟੋਨ ਪ੍ਰੋਡਕਸ਼ਨ ਦੀਆਂ ਟੀਮਾਂ ਵੱਲੋਂ ਬੜੇ ਧੂਮਧਾਮ ਨਾਲ ਕੀਤਾ ਗਿਆ। ਸਮਾਗਮ ਦੇ ਮੁੱਖ ਆਯੋਜਕ ਬਲਜੀਤ ਸਿੰਘ ਅਤੇ ਲਵਦੀਪ ਨੇ 'ਜਗ ਬਾਣੀ' ਟੀਵੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਮਾਗਮ ਦੇ ਲਈ ਲੋਕਾਂ ਦਾ ਵੱਡਾ ਹੁੰਗਾਰਾ ਦੇਖਣ ਨੂੰ ਮਿਲ ਰਿਹਾ ਹੈ। ਗਾਇਕ ਦੀ ਵੱਡੀ ਫੈਨ ਫਾਲਿੰਗ ਕਾਰਨ ਸ਼ੋਅ ਦੀਆਂ ਤਕਰੀਬਨ 40 ਫ਼ੀਸਦੀ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ ਅਤੇ ਪੰਜਾਬੀਆਂ ਦੇ ਨਾਲ-ਨਾਲ ਹੋਰ ਵਰਗਾਂ ਦੇ ਲੋਕ ਵੀ ਸ਼ਾਮਲ ਹੋ ਰਹੇ ਹਨ।

ਇਹ ਵੀ ਪੜ੍ਹੋ : ਸਿਹਤ ਮੰਤਰੀ ਦਾ ਦਾਅਵਾ: 1 ਸਾਲ 'ਚ 583 ਆਮ ਆਦਮੀ ਕਲੀਨਿਕਾਂ 'ਚ 44 ਲੱਖ ਤੋਂ ਵੱਧ ਲੋਕਾਂ ਨੇ ਕਰਵਾਇਆ ਇਲਾਜ

ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਸਮਾਗਮ ਦੇਸ਼ ਦੇ ਵੱਡੇ ਸਮਾਗਮਾਂ 'ਚੋਂ ਇਕ ਹੈ, ਜਿਸ ਵਿੱਚ ਤਕਰੀਬਨ 2500 ਲੋਕਾਂ ਦੇ ਬੈਠਣ ਦਾ ਪ੍ਰਬੰਧ ਹੋਣ ਦੇ ਨਾਲ ਖਾਣੇ ਦੇ ਵੀ ਬਹੁਤ ਸਾਰੇ ਵਿਕਲਪਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਇਹ ਪਰਿਵਾਰਕ ਸਮਾਗਮ ਹੈ, ਜਿਸ ਦੀ ਸੁਰੱਖਿਆ ਲਈ ਸੈਂਕੜੇ ਸੁਰੱਖਿਆ ਕਰਮਚਾਰੀ ਤਾਇਨਾਤ ਹੋਣਗੇ ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਸ਼ਰਾਰਤ ਨਾ ਕਰ ਸਕੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News