ਬੱਚਿਆਂ ਨੂੰ ਕਦੇ ਵੀ ਥੱਪੜ ਨਾ ਮਾਰਨ ਮਾਤਾ-ਪਿਤਾ, ਔਰਤਾਂ ਨਾਲ ਹਿੰਸਾ ਹੈ ਸ਼ੈਤਾਨੀ: ਪੋਪ

Monday, Dec 20, 2021 - 10:13 PM (IST)

ਰੋਮ - ਪੋਪ ਫਰਾਂਸਿਸ ਨੇ ਔਰਤਾਂ ਖ਼ਿਲਾਫ਼ ਘਰੇਲੂ ਹਿੰਸਾ ਦੀ ਨਿੰਦਾ ਕਰਦੇ ਹੋਏ ਇਸ ਨੂੰ ਲੱਗਭੱਗ ‘ਸ਼ੈਤਾਨੀ’ ਦੱਸਿਆ ਹੈ ਅਤੇ ਕਿਹਾ ਹੈ ਕਿ ਮਾਤਾ-ਪਿਤਾ ਨੂੰ ਆਪਣੇ ਬੱਚੀਆਂ ਨੂੰ ਕਦੇ ਵੀ ਥੱਪੜ ਨਹੀਂ ਮਾਰਨਾ ਚਾਹੀਦਾ ਹੈ। ਫਰਾਂਸਿਸ ਨੇ ਇੱਕ ਪ੍ਰਤਾੜਿਤ ਔਰਤ ਨਾਲ ਟੈਲੀਵਿਜ਼ਨ 'ਤੇ ਪ੍ਰਸਾਰਿਤ ਹੋਈ ਆਪਣੀ ਗੱਲਬਾਤ ਵਿੱਚ ਇਹ ਟਿੱਪਣੀ ਕੀਤੀ। ਇਸ ਮਹਿਲਾ ਨੇ ਹਾਲ ਹੀ ਵਿੱਚ ਘਰੇਲੂ ਹਿੰਸਾ ਦੇ ਚੱਲਦੇ ਆਪਣੇ ਚਾਰ ਬੱਚਿਆਂ ਨਾਲ ਆਪਣਾ ਘਰ ਛੱਡ ਦਿੱਤਾ ਸੀ। ਉਨ੍ਹਾਂ ਦੀ ਇਸ ਗੱਲਬਾਤ ਨੂੰ ਐਤਵਾਰ ਦੇਰ ਰਾਤ ਨਿੱਜੀ ਮੀਡੀਆਸੈੱਟ ਨੈੱਟਵਰਕ ਦੇ ਟੀਜੀ5 ਪ੍ਰੋਗਰਾਮ ਵਿੱਚ ਪ੍ਰਸਾਰਿਤ ਕੀਤਾ ਗਿਆ। ਇਸ ਵਿੱਚ ਬੇਘਰ ਮਹਿਲਾ, ਇੱਕ ਕੈਦੀ ਅਤੇ ਇੱਕ ਵਿਦਿਆਰਥੀ ਨਾਲ ਫਰਾਂਸਿਸ ਦੀ ਗੱਲਬਾਤ ਦੇ ਅੰਸ਼ ਵੀ ਸ਼ਾਮਲ ਸਨ। ਪ੍ਰਤਾੜਿਤ ਮਹਿਲਾ ਨੇ ਪੋਪ ਨੂੰ ਆਪਣੀ ਕਹਾਣੀ ਸੁਣਾਈ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਜਦੋਂ ਉਸ ਨੇ ਅਤੇ ਉਸ ਦੇ ਬੱਚਿਆਂ ਨੂੰ ਇੰਨੀ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ ਤਾਂ ਉਹ ਆਪਣੀ ਗਰਿਮਾ ਕਿਵੇਂ ਪਾ ਸਕਦੀ ਹੈ। 

ਫਰਾਂਸਿਸ ਨੇ ਗੱਲਬਾਤ ਦੌਰਾਨ ਘਰੇਲੂ ਹਿੰਸਾ ਦੀ ਸਮੱਸਿਆ ਨੂੰ ਸਵੀਕਾਰ ਕੀਤਾ ਜੋ ਨੇਮੀ ਰੂਪ ਨਾਲ ਇਟਲੀ ਵਿੱਚ ਸੁਰਖੀਆਂ ਵਿੱਚ ਰਹਿੰਦੀ ਹੈ। ਪੋਪ ਨੇ ਕਿਹਾ, ਮੇਰੇ ਲਈ ਸਮੱਸਿਆ ਲੱਗਭੱਗ ਸ਼ੈਤਾਨੀ ਹੈ, ਅਪਮਾਨਜਨਕ ਹੈ, ਬਹੁਤ ਅਪਮਾਨਜਨਕ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਾਤਾ-ਪਿਤਾ ਦਾ ਬੱਚੇ ਨੂੰ ਥੱਪੜ ਮਾਰਨਾ ਵੀ ਅਪਮਾਨਜਨਕ ਹੈ। ਉਨ੍ਹਾਂ ਕਿਹਾ, ਮੈਂ ਹਮੇਸ਼ਾ ਇਹ ਕਹਿੰਦਾ ਹਾਂ: ਕਦੇ ਵੀ ਕਿਸੇ ਬੱਚੇ ਨੂੰ ਉਸਦੇ ਚਿਹਰੇ 'ਤੇ ਥੱਪੜ ਨਾ ਮਾਰੋ।  ਕਿਉਂ? ਕਿਉਂਕਿ ਤੁਹਾਡਾ ਚਿਹਰਾ ਹੀ ਤੁਹਾਡੀ ਸ਼ਾਨ ਹੈ। ਪ੍ਰਤਾੜਿਤ ਮਹਿਲਾ ਦੇ ਸਵਾਲ ਦਾ ਸਿੱਧਾ ਜਵਾਬ ਦਿੰਦੇ ਹੋਏ ਫਰਾਂਸਿਸ ਨੇ ਉਸ ਨੂੰ ਕਿਹਾ ਕਿ ਉਸ ਨੇ ਆਪਣੀ ਇੱਜ਼ਤ ਬਿਲਕੁਲ ਵੀ ਨਹੀਂ ਗੁਆਈ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਾਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News