ਬੱਚਿਆਂ ਦਾ ਸ਼ੋਸ਼ਣ ਕਰਨ ਵਾਲੇ ਪਾਦਰੀ ਕਰਨ ਸਿਰੰਡਰ: ਪੋਪ

Friday, Dec 21, 2018 - 05:07 PM (IST)

ਬੱਚਿਆਂ ਦਾ ਸ਼ੋਸ਼ਣ ਕਰਨ ਵਾਲੇ ਪਾਦਰੀ ਕਰਨ ਸਿਰੰਡਰ: ਪੋਪ

ਵੇਟਿਕਨ ਸਿਟੀ— ਪੋਪ ਫ੍ਰਾਂਸਿਸ ਨੇ ਸ਼ੁੱਕਰਵਾਰ ਨੂੰ ਸੰਕਲਪ ਲਿਆ ਕਿ ਕੈਥੋਲਿਕ ਚਰਚ ਹੁਣ ਅੱਗੇ ਤੋਂ ਉਤਪੀੜਨ ਦੇ ਦੋਸ਼ਾਂ ਨੂੰ ਹਮੇਸ਼ਾ 'ਗੰਭੀਰਤਾ ਤੇ ਤਰਜੀਹ' ਦੇ ਆਧਾਰ 'ਤੇ ਲਵੇਗਾ। ਉਨ੍ਹਾਂ ਨੇ ਸ਼ੋਸ਼ਣ ਕਰਨ ਵਾਲਿਆਂ ਨੂੰ ਖੁਦ ਨੂੰ ਪੁਲਸ ਹਵਾਲੇ ਕਰਨ ਲਈ ਵੀ ਕਿਹਾ। ਪੋਪ ਨੇ ਵੇਟਿਕਨ 'ਚ ਚਰਚ ਦੇ ਪ੍ਰਮੁੱਖ ਸੰਚਾਲਨ ਸਮੂਹ ਤੋਂ ਸਾਲਾਨਾ ਸੰਬੋਧਨ 'ਚ ਕਿਹਾ ਕਿ ਚਰਚ ਕਦੇ ਵੀ ਚੁੱਪ ਰਹਿਣ ਦੀ ਕੋਸ਼ਿਸ਼ ਨਹੀਂ ਕਰੇਗੀ ਤੇ ਹਰ ਮਾਮਲੇ ਨੂੰ ਗੰਭੀਰਤਾ ਨਾਲ ਲਵੇਗਾ।

ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਦੋਸ਼ਾਂ ਦੇ ਸਬੰਧ 'ਚ ਚਰਚ ਇਨ੍ਹਾਂ ਦੋਸ਼ਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਜ਼ਾ ਦੇਣ ਲਈ ਜ਼ਰੂਰੀ ਹਰ ਲੋੜੀਂਦੀ ਕੋਸ਼ਿਸ਼ ਕਰੇਗੀ। ਬਾਲ ਯੌਨ ਸ਼ੋਸ਼ਣ ਮਾਮਲਿਆਂ ਦੇ ਕਾਰਨ ਦੁਨੀਆ ਭਰ 'ਚ ਕਰੀਬ ਸਵਾ ਅਰਬ ਅਨੁਯਾਈਆਂ ਵਾਲਾ ਰੋਮਨ ਕੈਥੋਲਿਕ ਚਰਚ ਵਿਵਾਦਾਂ 'ਚ ਹੈ। ਪੋਪ ਨੇ ਬੁੱਧਵਾਰ ਨੂੰ ਹੀ ਇਕ ਨਬਾਲਿਗ ਦੇ ਸ਼ੋਸ਼ਣ ਨੂੰ ਲੈ ਕੇ ਅਮਰੀਕੀ ਬਿਸ਼ਪ ਦਾ ਅਸਤੀਫਾ ਸਵਿਕਾਰ ਕੀਤਾ ਸੀ।

ਪੋਪ ਨੇ ਕਿਹਾ ਕਿ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਤੀਤ 'ਚ ਕੁਝ ਲੋਕ ਗੈਰ-ਜ਼ਿੰਮੇਦਾਰੀ, ਅਵਿਸ਼ਵਾਸ, ਅਨੁਭਵਹੀਨਤਾ ਦੇ ਕਾਰਨ ਕਈ ਮਾਮਲਿਆਂ ਨਾਲ ਗੰਭੀਰਤਾ ਨਾਲ ਨਹੀਂ ਨਜਿਠੇ। ਉਨ੍ਹਾਂ ਕਿਹਾ ਕਿ ਇਹ ਸਭ ਦੁਬਾਰਾ ਫਿਰ ਕਦੇ ਨਹੀਂ ਹੋਵੇਗਾ। ਇਹ ਪੂਰੀ ਚਰਚ ਦੀ ਪਸੰਦ ਤੇ ਫੈਸਲਾ ਹੈ। ਪੋਪ ਨੇ ਇਹ ਵੀ ਸੱਦਾ ਦਿੱਤਾ ਕਿ ਪਾਦਰੀਆਂ ਸਣੇ ਜਿਨ੍ਹਾਂ ਨੇ ਵੀ ਬੱਚਿਆਂ ਦਾ ਸ਼ੋਸ਼ਣ ਕੀਤਾ ਹੈ, ਉਹ ਖੁਦ ਨੂੰ ਕਾਨੂੰਨ ਦੇ ਸਾਹਮਣੇ ਸਿਰੰਡਰ ਕਰ ਦੇਣ।


author

Baljit Singh

Content Editor

Related News