ਪੋਪ ਫਰਾਂਸਿਸ ਨੇ ਅਮਰੀਕੀ ਕਾਰਡਿਨਲ ਡੋਨਾਲਡ ਵੁਰਲ ਦਾ ਅਸਤੀਫਾ ਕੀਤਾ ਸਵੀਕਾਰ
Friday, Oct 12, 2018 - 08:29 PM (IST)

ਵੈਟੀਕਨ ਸਿਟੀ— ਪੋਪ ਫਰਾਂਸਿਸ ਨੇ ਅਮਰੀਕੀ ਕਾਰਡਿਨਲ ਡੋਨਾਲਡ ਵੁਰਲ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ। ਦਰਅਸਲ ਉਨ੍ਹਾਂ ਨੂੰ ਪੈਨਸਿਲਵੇਨੀਆ ਦਾ ਬਿਸ਼ਪ ਰਹਿਣ ਦੌਰਾਨ ਬੱਚਿਆਂ ਨਾਲ ਜੁੜੇ ਰਹਿਣ ਵਾਲੇ ਪਾਦਰੀਆਂ ਤੋਂ ਨਜਿੱਠਣ ਲਈ ਮੌਜੂਦਾ ਕਾਰਵਾਈ ਨਹੀਂ ਕਰਨ ਦਾ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਵੈਟੀਕਨ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਵੁਰਲ ਨੇ ਵਾਸ਼ਿੰਗਟਨ ਦੇ ਆਰਚਬਿਸ਼ਪ ਦੇ ਤੌਰ 'ਤੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਹ ਆਪਣੇ ਅਸਤੀਫੇ 'ਤੇ ਚਰਚਾ ਕਰਨ ਲਈ ਪੋਪ ਨੂੰ ਮਿਲਣ ਦੀ ਯੋਜਨਾ ਬਣਾ ਰਹੇ ਹਨ। ਜ਼ਿਕਰਯੋਗ ਹੈ ਕਿ ਅਗਸਤ 'ਚ ਜਾਰੀ ਅਮਰੀਕੀ ਜੂਰੀ ਦੀ ਰਿਪੋਰਟ 'ਚ ਇਸ ਗੱਲ ਦਾ ਖੁਲਾਸਾ ਹੋਇਆ ਸੀ ਕਿ ਪੈਨਸਿਲਵੇਨੀਆ ਸੂਬੇ 'ਚ ਕੈਥੋਲਿਕ ਚਰਚ ਨੇ ਦਹਾਕਿਆਂ ਤਕ ਹਜ਼ਾਰਾਂ ਤੋਂ ਵਧ ਬੱਚਿਆਂ ਦੇ ਯੌਨ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਢੱਕ ਕੇ ਰੱਖਿਆ। ਨਾਲ ਹੀ 300 ਤੋਂ ਵਧ ਪਾਦਰੀਆਂ 'ਤੇ ਬਾਲ ਸ਼ੋਸ਼ਣ ਦੇ ਦੋਸ਼ ਲੱਗੇ ਸਨ।