ਪੋਂਪੀਓ ਨੇ ਪਾਕਿ ਵਿਚ ਹਿੰਦੂਆਂ ''ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦੀ ਕੀਤੀ ਨਿੰਦਾ

02/06/2020 11:56:55 PM

ਵਾਸ਼ਿੰਗਟਨ - ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਪਾਕਿਸਤਾਨ ਵਿਚ ਹਿੰਦੂ ਅਤੇ ਮਿਆਮਾਂ ਵਿਚ ਮੁਸਲਿਮ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀਆਂ ਅਤੇ ਕੱਟਡ਼ਪੰਥੀਆਂ ਵੱਲੋਂ ਕੀਤੇ ਜਾਣ ਵਾਲੇ ਹਮਲਿਆਂ ਦੀ ਨਿੰਦਾ ਕੀਤੀ ਹੈ। ਪੋਂਪੀਓ ਨੇ ਬੁੱਧਵਾਰ ਨੂੰ 27 ਦੇਸ਼ਾਂ ਦੇ ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਗਠਜੋਡ਼ ਦਾ ਉਦਘਾਟਨ ਕਰਦੇ ਹੋਏ ਇਹ ਟਿੱਪਣੀ ਕੀਤੀ। ਇਸ ਸੰਗਠਨ ਦਾ ਉਦੇਸ਼ ਦੁਨੀਆ ਭਰ ਵਿਚ ਧਾਰਮਿਕ ਸੁਤੰਤਰਤਾ ਦੀ ਰੱਖਿਆ ਅਤੇ ਸੁਰੱਖਿਆ ਦੇ ਲਈ ਮਿਲ ਕੇ ਕੰਮ ਕਰਨਾ ਹੈ।

ਅਮਰੀਕੀ ਵਿਦੇਸ਼ ਮੰਤਰੀ ਨੇ ਆਖਿਆ ਕਿ ਅਸੀਂ ਧਾਰਮਿਕ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀਆਂ ਅਤੇ ਹਿੰਸਕ ਕੱਟਡ਼ਪੰਥੀਆਂ ਵੱਲੋਂ ਕੀਤੇ ਗਏ ਹਮਲਿਆਂ ਦੀ ਨਿੰਦਾ ਕਰਦੇ ਹਾਂ ਫਿਰ ਉਹ ਭਾਂਵੇ ਇਰਾਕ ਵਿਚ ਜ਼ਿਹਾਦੀਆਂ, ਪਾਕਿਸਤਾਨ ਵਿਚ ਹਿੰਦੂਆਂ, ਉਤਰ-ਪੂਰਬੀ ਨਾਈਜ਼ੀਰੀਆ ਵਿਚ ਈਸਾਈਆਂ ਜਾਂ ਬਰਮਾ (ਮਿਆਮਾਂ) ਵਿਚ ਮਸੁਲਿਮਾਂ ਖਿਲਾਫ ਕੀਤੇ ਹਮਲੇ ਹੀ ਕਿਉਂ ਨਾ ਹੋਣ। ਉਨ੍ਹਾਂ ਆਖਿਆ ਕਿ ਅਸੀਂ ਈਸ਼ਨਿੰਦਾ ਅਤੇ ਸਵ-ਧਰਮ ਤਿਆਗ ਕਾਨੂੰਨ ਦੀ ਨਿੰਦਾ ਕਰਦੇ ਹਾਂ ਜੋ ਅੰਤਰ-ਆਤਮਾ ਦੇ ਮਾਮਲੇ ਨੂੰ ਅਪਰਾਧ ਦੱਸਦੇ ਹਨ। ਅਸੀਂ ਚੀਨ ਦੀ ਕਮਿਊਨਿਸਟ ਪਾਰਟੀ ਵੱਲੋਂ ਸਾਰੇ ਧਰਮਾਂ ਪ੍ਰਤੀ ਦੁਸ਼ਮਣੀ ਦਾ ਵਿਰੋਧ ਕਰਦੇ ਹਾਂ। ਅਸੀਂ ਜਾਣਦੇ ਹਾਂ ਕਿ ਤੁਹਾਡੇ ਵਿਚੋਂ ਕਈਆਂ ਨੂੰ ਇਸ ਗਠਜੋਡ਼ ਵਿਚ ਸ਼ਾਮਲ ਹੋਣ ਲਈ ਚੀਨ ਦੇ ਦਬਾਅ ਦਾ ਸਾਹਸ ਨਾਲ ਮੁਕਾਬਲਾ ਕਰਨਾ ਪਿਆ ਹੈ ਅਤੇ ਅਸੀਂ ਇਸ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਜ਼ਿਕਰਯੋਗ ਹੈ ਕਿ ਇਸ ਗਠਜੋਡ਼ ਵਿਚ ਆਸਟ੍ਰੇਲੀਆ, ਬ੍ਰਾਜ਼ੀਲ, ਬਿ੍ਰਟੇਨ, ਇਜ਼ਰਾਇਲ, ਯੂਕ੍ਰੇਨ, ਨੀਦਰਲੈਂਡ ਅਤੇ ਯੂਨਾਨ ਜਿਹੇ ਪ੍ਰਮੁੱਖ ਦੇਸ਼ ਸ਼ਾਮਲ ਹਨ।


Khushdeep Jassi

Content Editor

Related News