ਵਾਯੂ ਪ੍ਰਦੂਸ਼ਣ ਨਾਲ ਭਾਰਤ ''ਚ ਲੋਕਾਂ ਦੇ ਜ਼ਿੰਦਗੀ ਦੇ ਚਾਰ ਸਾਲ ਘੱਟ ਰਹੇ : ਅਧਿਐਨ

Monday, Nov 26, 2018 - 03:47 PM (IST)

ਵਾਯੂ ਪ੍ਰਦੂਸ਼ਣ ਨਾਲ ਭਾਰਤ ''ਚ ਲੋਕਾਂ ਦੇ ਜ਼ਿੰਦਗੀ ਦੇ ਚਾਰ ਸਾਲ ਘੱਟ ਰਹੇ : ਅਧਿਐਨ

ਵਾਸ਼ਿੰਗਟਨ (ਭਾਸ਼ਾ)- ਸਾਰੇ ਜਾਣਦੇ ਹਨ ਕਿ ਵਾਯੂ ਪ੍ਰਦੂਸ਼ਣ ਜੀਵਨ ਲਈ ਖਤਰਨਾਕ ਹੈ, ਪਰ ਹਾਲ ਦੇ ਇਕ ਅਧਿਐਨ ਰਾਹੀਂ ਪਤਾ ਲੱਗਾ ਹੈ ਕਿ ਵਾਯੂ ਪ੍ਰਦੂਸ਼ਣ ਦਾ ਜ਼ਿੰਦਗੀ 'ਤੇ ਪੈਣ ਵਾਲਾ ਅਸਰ ਐਚ.ਆਈ.ਵੀ/ਏਡਸ ਹੋਣ ਜਾਂ ਸਿਗਰੇਟ ਨਾਲ ਹੋਣ ਵਾਲੇ ਨੁਕਸਾਨ ਤੋਂ ਵੀ ਖਤਰਨਾਕ ਹੈ। ਜੇਕਰ ਭਾਰਤ ਇਸ ਸਬੰਧੀ ਸੰਸਾਰਕ ਦਿਸ਼ਾ-ਨਿਰਦੇਸ਼ਾਂ ਦੇ ਉਲਟ ਹੋ ਜਾਣ ਤਾਂ ਉਥੇ ਲੋਕ ਔਸਤਨ 4.3 ਸਾਲ ਜ਼ਿਆਦਾ ਜੀ ਸਕਣਗੇ। ਸ਼ਿਕਾਗੋ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਨਵਾਂ ਵਾਯੂ ਗੁਣਵੱਤਾ ਜੀਵਨ ਸੂਚਕ ਅੰਕ (ਐਕਿਊ.ਐਲ.ਆਈ.) ਤਿਆਰ ਕੀਤਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਹਵਾ ਵਿਚ ਮੌਜੂਦ ਪ੍ਰਦੂਸ਼ਕ ਪ੍ਰਤੀ ਵਿਅਕਤੀ ਔਸਤ ਜੀਵਨ ਆਸ 1.8 ਸਾਲ ਤੱਕ ਘੱਟ ਕਰ ਦਿੰਦੇ ਹਨ।

ਐਕਿਊ.ਐਲ.ਆਈ. ਮੁਤਾਬਕ ਇਹ ਪ੍ਰਦੂਸ਼ਣ ਵਿਸ਼ਵ ਭਰ ਵਿਚ ਮਨੁੱਖ ਦੀ ਸਿਹਤ ਲਈ ਇਕਲੌਤਾ ਸਭ ਤੋਂ ਵੱਡਾ ਖਤਰਾ ਹੈ। ਜੀਵਨ ਆਸ 'ਤੇ ਇਸ ਦਾ ਪ੍ਰਭਾਵ ਐਚ.ਆਈ.ਵੀ./ਏਡਸ ਅਤੇ ਟੀ.ਬੀ. ਵਰਗੀ ਛੂਤ ਦੀ ਬੀਮਾਰੀ ਤੋਂ ਇਲਾਵਾ ਸਿਗਰੇਟ ਪੀਣ ਅਤੇ ਜੰਗ ਦੇ ਖਤਰਿਆਂ ਤੋਂ ਵੀ ਜ਼ਿਆਦਾ ਖਤਰਨਾਕ ਹੈ। ਯੂਨੀਵਰਸਿਟੀ ਆਫ ਸ਼ਿਕਾਗੋ ਦੇ ਐਨਰਜੀ ਪਾਲਿਸੀ ਇੰਸਟੀਚਿਊਟ ਦੇ ਪ੍ਰੋਫੈਸਰ ਮਾਈਕਲ ਗ੍ਰੀਨਸਟੋਨ ਕਹਿੰਦੇ ਹਨ, ਅੱਜ ਵਿਸ਼ਵ ਭਰ ਵਿਚ ਲੋਕ ਅਜਿਹੀ ਹਵਾ ਵਿਚ ਸਾਹ ਲੈ ਰਹੇ ਹਨ, ਜੋ ਉਨ੍ਹਾਂ ਦੀ ਸਿਹਤ 'ਤੇ ਬੇਹਦ ਖਤਰਨਾਕ ਅਸਰ ਪਾ ਸਕਦੀ ਹੈ ਅਤੇ ਜਿਸ ਤਰ੍ਹਾਂ ਨਾਲ ਇਨ੍ਹਾਂ ਖਤਰਿਆਂ ਨੂੰ ਦਿਖਾਇਆ ਜਾਂਦਾ ਹੈ ਉਹ ਅਪਾਰਦਰਸ਼ੀ ਅਤੇ ਗੁੰਮਰਾਹ ਕਰਨ ਵਾਲਾ ਹੈ। ਵਾਯੂ ਪ੍ਰਦੂਸ਼ਣ ਦੇ ਪੱਧਰ ਨੂੰ ਲਾਲ, ਭੂਰਾ ਅਤੇ ਹਰੇ ਰੰਗ ਵਿਚ ਦਰਸ਼ਾਉਂਦਾ ਹੈ। ਸੰਸਾਰਕ ਆਬਾਦੀ ਦੇ ਕਰੀਬ 75 ਫੀਸਦੀ ਲੋਕ ਅਜਿਹੇ ਖੇਤਰਾਂ ਵਿਚ ਰਹਿੰਦੇ ਹਨ ਜਿਥੇ ਇਹ ਪ੍ਰਦੂਸ਼ਣ ਡਬਲਿਊ.ਐਚ.ਓ. ਦੇ ਦਿਸ਼ਾ-ਨਿਰਦੇਸ਼ ਨੂੰ ਪਾਰ ਕਰ ਗਿਆ ਹੈ। ਇਸ ਦੇ ਮੁਤਾਬਕ ਭਾਰਤ ਇਸ ਸਬੰਧੀ ਸੰਸਾਰਕ ਦਿਸ਼ਾ-ਨਿਰਦੇਸ਼ਾਂ ਦੇ ਉਲਟ ਹੋ ਜਾਣ ਤਾਂ ਉਥੇ ਲੋਕ ਔਸਤਨ 4.3 ਸਾਲ ਜ਼ਿਆਦਾ ਵੀ ਸਕਦੇ ਹਨ।


author

Sunny Mehra

Content Editor

Related News