ਪੀ.ਐਮ. ਦਾ ਅਹੁਦਾ ਖੁੱਸਣ ਤੋਂ ਪਹਿਲਾਂ ਥੈਰੇਸਾ ਨੇ ਖੂਬ ਕੀਤਾ ਡਾਂਸ

Tuesday, Jul 16, 2019 - 02:45 PM (IST)

ਪੀ.ਐਮ. ਦਾ ਅਹੁਦਾ ਖੁੱਸਣ ਤੋਂ ਪਹਿਲਾਂ ਥੈਰੇਸਾ ਨੇ ਖੂਬ ਕੀਤਾ ਡਾਂਸ

ਲੰਡਨ (ਏਜੰਸੀ)- ਬ੍ਰਿਟਿਸ਼ ਪ੍ਰਧਾਨ ਮੰਤਰੀ ਵਜੋਂ ਆਪਣੇ ਆਖਰੀ ਵੀਕੈਂਡ 'ਤੇ ਥੈਰੇਸਾ ਮੇਅ ਇਕ ਫੈਸਟੀਵਲ ਦੌਰਾਨ ਡਾਂਸਿੰਗ ਕਵੀਨ ਅਤੇ ਮਾਮਾ ਮੀਆ ਵਰਗੇ ਹਿੱਟ ਗਾਣਿਆਂ 'ਤੇ ਖੂਬ ਨੱਚੀ। ਇਕ ਵੀਡੀਓ ਕਲਿੱਪ ਵਿਚ ਉਹ ਹੇਨਲੇ ਫੈਸਟੀਵਲ ਵਿਚ ਆਪਣੇ ਪਤੀ ਅਤੇ ਕਾਲੀ ਟਾਈ ਪਹਿਨੇ ਇਕ ਹੋਰ ਵਿਅਕਤੀ ਦੇ ਨਾਲ ਧੁਨਾਂ 'ਤੇ ਥਿਰਕਤੀ ਨਜ਼ਰ ਆਈ। ਬ੍ਰੈਗਜ਼ਿਟ ਕਾਰਨ ਥੈਰੇਸਾ ਮੇਅ ਦਾ ਪੀ.ਐਮ. ਦਾ ਅਹੁਦਾ ਸੰਕਟ ਵਿਚ ਘਿਰ ਗਿਆ ਸੀ। ਵਿਰੋਧੀ ਧਿਰ ਨੇ ਉਨ੍ਹਾਂ ਨੂੰ ਰੋਬੋਟਿਕ ਪੀ.ਐਮ.ਕਰਾਰ ਦਿੱਤਾ ਸੀ ਪਰ ਕਦੇ-ਕਦੇ ਜਨਤਕ ਤੌਰ 'ਤੇ ਡਾਂਸ ਕਰਕੇ ਉਹ ਕੁਝ ਹੱਸ ਜ਼ਰੂਰ ਲੈਂਦੀ ਸੀ। ਉਨ੍ਹਾਂ ਨੇ ਪਿਛਲੇ ਸਾਲ ਦੱਖਣੀ ਅਫਰੀਕਾ ਵਿਚ ਸਕੂਲੀ ਬੱਚਿਆਂ ਦੇ ਨਾਲ ਡਾਂਸ ਕੀਤਾ ਸੀ।
ਇਸ ਤੋਂ ਬਾਅਦ ਉਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਸੰਮੇਲਨ ਵਿਚ ਡਾਂਸਿੰਗ ਕਵੀਨ ਦੇ ਗਾਣੇ 'ਤੇ ਧੂਮ ਮਚਾਈ ਸੀ। ਇਸ ਦੌਰਾਨ ਉਨ੍ਹਾਂ ਨੇ ਰੋਬੋਟਿਕ ਹੈਂਡ ਮੂਵਮੈਂਟ ਨਾਲ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਤੇ ਉਹ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ।


author

Sunny Mehra

Content Editor

Related News