ਜਾਪਾਨ ''ਚ ਭੂਤਾਂ ਦੇ ਡਰ ਤੋਂ ਪਿਛਲੇ 9 ਸਾਲ ਤੋਂ ਖਾਲੀ ਪਿਆ PM ਆਵਾਸ, ਇਹ ਹੈ ਕਾਰਣ
Saturday, May 01, 2021 - 09:23 PM (IST)
ਟੋਕੀਓ - ਜਾਪਾਨ ਦੇ ਪ੍ਰਧਾਨ ਮੰਤਰੀ ਦੇ ਅਧਿਕਾਰਤ ਆਵਾਸ ਦਾ ਨਾਂ ਹੈ 'ਸੋਰੀ ਕੋਟੇਈ' ਪਰ ਭੂਤਾਂ ਦੇ ਡਰ ਤੋਂ ਪਿਛਲੇ 9 ਸਾਲ ਤੋਂ ਕੋਈ ਪ੍ਰਧਾਨ ਮੰਤਰੀ ਇਥੇ ਨਹੀਂ ਰਹਿੰਦਾ, ਇਹ ਖਾਲੀ ਹੈ। ਦਰਅਸਲ, ਇਸ ਆਵਾਸ ਦਾ ਇਤਿਹਾਸ ਕਾਫੀ ਹਿੰਸਕ ਰਿਹਾ ਹੈ। ਇਸ ਕਾਰਣ ਅਫਵਾਹਾਂ ਵੀ ਖੂਬ ਫੈਲੀਆਂ। ਸਭ ਤੋਂ ਮਸ਼ਹੂਰ ਅਫਵਾਹ ਹੈ ਕਿ ਇਥੇ ਹਿੰਸਾ ਵਿਚ ਮਾਰੇ ਗਏ ਲੋਕਾਂ ਦੀਆਂ ਆਤਮਾਵਾਂ ਭਟਕਦੀਆਂ ਹਨ। ਮੌਜੂਦਾ ਪ੍ਰਧਾਨ ਮੰਤਰੀ ਯੋਸ਼ਿਹੀਦੇ ਸੁਗਾ ਕਾਰਣ ਅਫਵਾਹਾਂ ਫਿਰ ਚਰਚਾਵਾਂ ਵਿਚ ਹਨ।
ਇਹ ਵੀ ਪੜ੍ਹੋ - USA ਦੇ 2 ਮੰਜ਼ਿਲਾ ਘਰ 'ਚ 5 ਮਹਿਲਾਵਾਂ ਸਣੇ ਕੈਦ ਮਿਲੇ 91 ਪ੍ਰਵਾਸੀ, ਕਈ ਨਿਕਲੇ ਕੋਰੋਨਾ ਪਾਜ਼ੇਟਿਵ
ਸੁਗ ਬੀਤੇ ਸਾਲ ਸਤੰਬਰ ਵਿਚ ਪ੍ਰਧਾਨ ਮੰਤਰੀ ਚੁਣ ਗਏ ਪਰ 8 ਮਹੀਨੇ ਬਤੀਤ ਹੋਣ ਤੋਂ ਬਾਅਦ ਹੀ ਇਸ ਸ਼ਾਨਦਾਰ ਆਵਾਸ ਵਿਚ ਰਹਿਣ ਦੀ ਬਜਾਏ ਉਹ ਡਾਈਟ ਮੈਂਬਰਾਂ ਦੀ ਡੋਰਮੈਂਟ੍ਰੀ ਵਿਚ ਤੰਗ ਕੁਆਰਟਰ ਵਿਚ ਰਹਿ ਰਹੇ ਹਨ। ਸੋਰੀ ਕੋਟੇਈ ਦਾ ਬੰਗਲਾ ਨੈਸ਼ਨਲ ਡਾਈਟ ਬਿਲਡਿੰਗ ਨਾਲ ਲੱਗਦਾ ਹੈ ਅਤੇ ਇਥੇ 6 ਇਮਾਰਤਾਂ 25 ਹਜ਼ਾਰ ਵਰਗ ਮੀਟਰ ਵਿਚ ਫੈਲੀਆਂ ਹਨ। ਇਸ ਵਿਚ ਪੀ. ਐੱਮ. ਆਵਾਸ ਗਲਾਸ ਅਤੇ ਸਟੀਲ ਨਾਲ ਬਣਿਆ ਇਕ ਸ਼ਾਨਦਾਰ ਘਰ ਹੈ।
ਇਹ ਵੀ ਪੜ੍ਹੋ - ਕੈਨੇਡਾ : ਕੋਰੋਨਾ ਖਿਲਾਫ ਭਾਰਤ ਦੇ ਸਮਰਥਨ ਲਈ ਤਿੰਰਗੇ ਦੇ ਰੰਗ ਰੰਗਿਆ 'Niagara Falls'
ਪ੍ਰਧਾਨ ਮੰਤਰੀ ਦਾ ਅਧਿਕਾਰਕ ਆਵਾਸ ਜਿਥੇ ਹੈ, ਉਸ ਥਾਂ ਨੇ ਇਤਿਹਾਸ ਵਿਚ ਕਾਫੀ ਖੂਨ-ਖਰਾਬਾ ਦੇਖਿਆ ਹੈ। 1932 ਵਿਚ ਫੌਜੀ ਤਖਤਾਪਲਟ ਦੀ ਕੋਸ਼ਿਸ਼ ਦੌਰਾਨ ਤੱਤਕਾਲੀ ਪ੍ਰਧਾਨ ਮੰਤਰੀ ਨੂੰ ਸਮੁੰਦਰੀ ਫੌਜ ਦੇ ਅਧਿਕਾਰੀਆਂ ਦੇ ਇਕ ਸਮੂਹ ਨੇ ਗੋਲੀ ਮਾਰ ਦਿੱਤੀ ਸੀ। 4 ਸਾਲ ਬਾਅਦ ਫਿਰ ਤਖਤਾਪਲਟ ਦੀ ਕੋਸ਼ਿਸ਼ ਹੋਈ ਤਾਂ ਵੀ ਪੀ. ਐੱਮ. ਓਕਡਾ ਦੇ ਜੀਜੇ ਸਣੇ 4 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਨ੍ਹਾਂ ਵਾਰਦਾਤਾਂ ਦੇ ਸਬੂਤ ਅੱਜ ਵੀ ਮੌਜੂਦ ਹਨ। ਉਥੇ 2001 ਤੋਂ 2006 ਦਰਮਿਆਨ ਪ੍ਰਧਾਨ ਮੰਤਰੀ ਰਹੇ ਜੁਨਿਚੀਰੋ ਕੋਈਜੁਮੀ ਨੇ ਕਥਿਤ ਤੌਰ 'ਤੇ ਇਕ ਸ਼ਿੰਟੋ ਪੁਜਾਰੀ ਨੂੰ ਭੂਤ ਭਜਾਉਣ ਲਈ ਇਸ ਆਵਾਸ 'ਤੇ ਬੁਲਾਇਆ ਸੀ।
ਇਹ ਵੀ ਪੜ੍ਹੋ - ਬਾਈਡੇਨ ਦਾ ਵੱਡਾ ਫੈਸਲਾ, 'ਅਮੀਰਾਂ ਤੋਂ ਦੁਗਣਾ ਟੈਕਸ ਵਸੂਲ ਕੇ ਗਰੀਬਾਂ ਤੇ ਸਿੱਖਿਆ 'ਤੇ ਕਰਾਂਗੇ ਖਰਚ'
2012 ਤੱਕ ਸੱਤਾ ਵਿਚ ਰਹੇ ਨੋਡਾ ਇਥੇ ਰਹਿਣ ਵਾਲੇ ਆਖਰੀ ਪੀ. ਐੱਮ.
ਵਿਰੋਧੀ ਧਿਰ ਦੇ ਨੇਤਾ ਯੋਸ਼ਿਹੀਕੋ ਨੋਡਾ ਆਖਦੇ ਹਨ ਕਿ ਆਵਾਸ ਖਾਲੀ ਹੈ ਫਿਰ ਵੀ ਉਸ ਦੇ ਰੱਖ-ਰਖਾਅ 'ਤੇ ਸਾਲਾਨਾ 11 ਕਰੋੜ ਰੁਪਏ ਖਰਚ ਹੁੰਦੇ ਹਨ। ਮੈਂ ਨਹੀਂ ਸਮਝ ਸਕਦਾ ਕਿ ਸੁਗਾ ਨੂੰ ਆਵਾਸ ਵਿਚ ਸ਼ਿਫਟ ਹੋਣ 'ਤੇ ਕੀ ਸਮੱਸਿਆ ਹੈ। ਨੋਡਾ ਇਸ ਆਵਾਸ ਵਿਚ ਰਹਿਣ ਵਾਲੇ ਜਾਪਾਨ ਦੇ ਆਖਰੀ ਪ੍ਰਧਾਨ ਮੰਤਰੀ ਰਹੇ ਹਨ। ਉਹ ਦਸੰਬਰ 2012 ਤੱਕ ਸੱਤਾ ਵਿਚ ਸਨ।
ਇਹ ਵੀ ਪੜ੍ਹੋ - ਭਾਰਤ ਦੇ ਦੋਸਤ 'ਇਜ਼ਰਾਇਲ' ਨੇ ਕੋਰੋਨਾ ਸੰਕਟ ਵੇਲੇ ਖੋਲ੍ਹਿਆ ਦਿਲ, ਤਨ-ਮਨ-ਧਨ ਨਾਲ ਕਰ ਰਿਹੈ ਮਦਦ