ਇਕ ਵਾਰ ਫਿਰ ਲੋਕਾਂ ਦੇ ਦਿਲਾਂ ''ਤੇ ਛਾਏ ਨਰਿੰਦਰ ਮੋਦੀ

12/05/2016 1:06:14 PM

ਨਿਊਯਾਰਕ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ''ਟਾਈਮ ਪਰਸਨ ਆਫ ਦਿ ਈਅਰ 2016'' ਲਈ ਆਨਲਾਈਨ ਰੀਡਰਸ (ਪਾਠਕ) ਸਰਵੇ ਜਿੱਤ ਲਿਆ ਹੈ। ਇਸ ''ਚ ਉਨ੍ਹਾਂ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ, ਮੌਜੂਦਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਪਿੱਛੇ ਛੱਡ ਦਿੱਤਾ। ਸਰਵੇ ਐਤਵਾਰ ਦੀ ਰਾਤ ਨੂੰ ਪੂਰਾ ਹੋਇਆ ਅਤੇ 18 ਫੀਸਦੀ ਵੋਟਾਂ ਨਾਲ ਮੋਦੀ ਇਸ ''ਚ ਜੇਤੂ ਦੇ ਤੌਰ ''ਤੇ ਉਭਰੇ। ਮੋਦੀ ਨੂੰ ਮਿਲੀਆਂ ਵੋਟਾਂ ਉਨ੍ਹਾਂ ਦੇ ਕਰੀਬੀ ਮੁਕਾਬਲੇਬਾਜ਼ ਓਬਾਮਾ, ਟਰੰਪ ਅਤੇ ਵਿਕੀਲੀਕਸ ਦੇ ਸੰਸਥਾਪਕ ਜੁਲੀਅਨ ਅਸਾਂਜੇ ਨੂੰ ਮਿਲੀਆਂ 7 ਫੀਸਦੀ ਵੋਟਾਂ ਦੇ ਮੁਕਾਬਲੇ ਵਧ ਹੈ। 
ਟਾਈਮ ਮੈਗਜ਼ੀਨ ਮੁਤਾਬਕ ਮੋਦੀ ਇਸ ਸਾਲ ਦੀਆਂ ਮਸ਼ਹੂਰ ਸ਼ਖਸੀਅਤਾਂ- ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਅਤੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਤੋਂ ਕਿਤੇ ਅੱਗੇ ਰਹੇ। ''ਪਰਸਨ ਆਫ ਦਿ ਈਅਰ'' ਦੇ ਨਾਂ ''ਤੇ ਅੰਤਿਮ ਫੈਸਲਾ ਟਾਈਮ ਦੇ ਸੰਪਾਦਕ ਇਸ ਹਫਤੇ ਦੇ ਅਖੀਰ ਤੱਕ ਲੈਣਗੇ, ਹਾਲਾਂਕਿ ਸਰਵੇ ਦੇ ਨਤੀਜੇ ਇਹ ਦੱਸਦੇ ਹਨ ਕਿ ਦੁਨੀਆ ਇਨ੍ਹਾਂ ਸ਼ਖਸੀਅਤਾਂ ਨੂੰ ਕਿਸੇ ਤਰ੍ਹਾਂ ਦੇਖਦੀ ਹੈ।
ਆਨਲਾਈਨ ਸਰਵੇ ਮੁਤਾਬਕ ਮੋਦੀ ਸਾਲ 2016 ਦੇ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਤੱਵ ਦੇ ਤੌਰ ''ਤੇ ਉਭਰ ਕੇ ਆਏ ਹਨ। ਟਾਈਮ ਮੈਗਜ਼ੀਨ ਮੁਤਾਬਕ ਰੀਡਰ ਸਰਵੇ ਬਹੁਤ ਮਹੱਤਵਪੂਰਨ ਹੈ, ਜੋ ਦੱਸਦਾ ਹੈ ਕਿ ਸਾਲ 2016 ''ਚ ਛਾਏ ਰਹਿਣ ਵਾਲੇ ਵਿਅਕਤੀ ਉਨ੍ਹਾਂ ਮੁਤਾਬਕ ਕੌਣ ਹੈ। ਮੋਦੀ ਨੇ ਇਹ ਸਰਵੇ ਦੂਜੀ ਵਾਰ ਜਿੱਤਿਆ ਹੈ। ਇਸ ਤੋਂ ਪਹਿਲਾਂ ਸਾਲ 2014 ''ਚ ਉਨ੍ਹਾਂ ਨੂੰ 50 ਲੱਖ ਵੋਟਾਂ ''ਚੋਂ 16 ਫੀਸਦੀ ਤੋਂ ਵਧ ਵੋਟਾਂ ਹਾਸਲ ਹੋਈਆਂ ਸਨ। ਲਗਾਤਾਰ ਚੌਥੇ ਸਾਲ ਉਹ ''ਪਰਸਨ ਆਫ ਦਿ ਈਅਰ'' ਦੀ ਦੌੜ ''ਚ ਸ਼ਾਮਲ ਹੋਏ ਹਨ। ਇਹ ਸਨਮਾਨ ਹਰ ਸਾਲ ਉਸ ਵਿਅਕਤੀ ਨੂੰ ਦਿੱਤਾ ਜਾਂਦਾ ਹੈ, ਜਿਸ ਨੇ ਚੰਗੀ ਜਾਂ ਮਾੜੀ ਵਜ੍ਹਾ ਤੋਂ ਸਾਲ ਭਰ ਦੁਨੀਆ ਨੂੰ ਪ੍ਰਭਾਵਿਤ ਕੀਤਾ ਅਤੇ ਖਬਰਾਂ ''ਚ ਛਾਇਆ ਰਿਹਾ।

Tanu

News Editor

Related News