ਮੋਦੀ ਨੇ ਜਾਰਡਨ ਕਿੰਗ ਨਾਲ ਕੀਤੀ ਮੁਲਾਕਾਤ, ਦੁਵੱਲੇ ਸਬੰਧਾਂ ''ਤੇ ਹੋਈ ਚਰਚਾ

Tuesday, Oct 29, 2019 - 02:31 PM (IST)

ਮੋਦੀ ਨੇ ਜਾਰਡਨ ਕਿੰਗ ਨਾਲ ਕੀਤੀ ਮੁਲਾਕਾਤ, ਦੁਵੱਲੇ ਸਬੰਧਾਂ ''ਤੇ ਹੋਈ ਚਰਚਾ

ਰਿਆਦ— ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਜਾਰਡਨ ਦੇ ਕਿੰਗ ਅਬਦੁੱਲਾਹ ਬਿਨ ਅਲ-ਹੂਸੈਨ ਦੂਜੇ ਨਾਲ ਸਾਊਦੀ ਅਰਬ ਦੇ ਰਿਆਦ 'ਚ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਤੇ ਲੋਕਾਂ ਦੇ ਸਿੱਧੇ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਚਰਚਾ ਕੀਤੀ।

ਇਸ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰਕੇ ਕਿਹਾ ਕਿ ਦਿਨ ਦੀ ਚੰਗੀ ਸ਼ੁਰੂਆਤ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਰਡਨ ਦੇ ਕਿੰਗ ਅਬਦੁੱਲਾਹ ਦੂਜੇ ਨਾਲ ਰਿਆਦ 'ਚ ਮੁਲਾਕਾਤ ਕੀਤੀ ਹੈ। ਦੋਵਾਂ ਲੀਡਰਾਂ ਨੇ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਸਹਿਯੋਗ ਵਧਾਉਣ 'ਤੇ ਚਰਚਾ ਕੀਤੀ, ਵਿਸ਼ੇਸ਼ ਕਰਕੇ ਵਪਾਰ ਤੇ ਨਿਵੇਸ਼, ਮਨੁੱਖੀ ਸਰੋਤਾਂ ਦੇ ਵਿਕਾਸ ਤੇ ਦੋਵਾਂ ਮੁਲਕਾਂ ਦੇ ਲੋਕਾਂ ਵਿਚਾਲੇ ਸਿੱਧੇ ਸਬੰਧਾਂ 'ਤੇ। ਪ੍ਰਧਾਨ ਮੰਤਰੀ ਮੋਦੀ ਕਿੰਗ ਸਲਮਾਨ ਬਿਨ ਅਬਦੁੱਲ ਅਜੀਜ਼ ਦੇ ਸੱਦੇ 'ਤੇ ਸਾਊਦੀ ਅਰਬ ਦੌਰੇ 'ਤੇ ਗਏ ਹੋਏ ਹਨ। ਆਪਣੇ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਰਿਆਦ 'ਚ ਫਿਊਚਰ ਇਨਸਵੈਸਟਮੈਂਟ ਇੰਸਟੀਚਿਊਟ ਫੋਰਮ ਦੇ ਤੀਜੇ ਸੈਸ਼ਨ ਨੂੰ ਵੀ ਸੰਬੋਧਨ ਕਰਨਗੇ।


author

Baljit Singh

Content Editor

Related News