16 ਸਾਲਾ ਕੁੜੀ ਇਕ ਦਿਨ ਲਈ ਬਣੀ ਫਿਨਲੈਂਡ ਦੀ ਪ੍ਰਧਾਨ ਮੰਤਰੀ

Thursday, Oct 08, 2020 - 09:16 AM (IST)

16 ਸਾਲਾ ਕੁੜੀ ਇਕ ਦਿਨ ਲਈ ਬਣੀ ਫਿਨਲੈਂਡ ਦੀ ਪ੍ਰਧਾਨ ਮੰਤਰੀ

ਹੇਲਸਿੰਕੀ- ਕੁੜੀਆਂ ਦੇ ਅਧਿਕਾਰਾਂ ਨੂੰ ਬੜ੍ਹਾਵਾ ਦੇਣ ਦੀ ਮੁਹਿੰਮ ਤਹਿਤ ਫਿਨਲੈਂਡ ’ਚ 16 ਸਾਲਾ ਇਕ ਕੁੜੀ ਨੂੰ ਇਕ ਦਿਨ ਲਈ ਦੇਸ਼ ਦੀ ਪ੍ਰਧਾਨ ਮੰਤਰੀ ਬਣਾਇਆ ਗਿਆ। ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਾਰਿਨ ਦਾ ਦਿਨ ਬੁੱਧਵਾਰ ਨੂੰ ਆਮ ਨਾਲੋਂ ਜ਼ਿਆਦਾ ਸ਼ਾਂਤ ਰਿਹਾ। ਹਾਲਾਂਕਿ ਉਨ੍ਹਾਂ ਨੇ ਬਜਟ ਸੈਸ਼ਨ ਲਈ ਤਿਆਰੀ ਕਰਨੀ ਸੀ ਤੇ ਕੁਝ ਬੈਠਕਾਂ ਵੀ ਕਰਨੀਆਂ ਸਨ।

PunjabKesari

ਦੱਖਣੀ ਫਿਨਲੈਂਡ ਦੀ ਵਾਸਕੀ ਦੀ ਰਹਿਣ ਵਾਲੀ ਐਵਾ ਮੁਰਟੋ ਉਹ ਖੁਸ਼ਕਿਸਮਤ ਕੁੜੀ ਹੈ, ਜਿਸ ਨੇ ਇਕ ਦਿਨ ਲਈ ਦੇਸ਼ ਦੀ ਕਮਾਨ ਸੰਭਾਲੀ। ਉਸ ਨੇ ਕਿਹਾ ਕਿ ਉਹ ਇਕ ‘ਰੋਮਾਂਚਕ ਦਿਨ’ ਸੀ। ਮੁਰਟੋ ਨੇ ਕਿਹਾ ਕਿ ਉਸ ਨੇ ਕਾਨੂੰਨ ਬਾਰੇ ਕੁਝ ਨਵੀਆਂ ਗੱਲਾਂ ਸਿੱਖੀਆਂ। ਉਸ ਨੇ ਫੈਸਲਾ ਲੈਣ ਵਾਲਿਆਂ ਨੂੰ ਸੰਦੇਸ਼ ਦਿੱਤਾ ਕਿ ਕੁੜੀਆਂ ਨੂੰ ਇਹ ਮਹਿਸੂਸ ਕਰਨ ਦੀ ਲੋੜ ਹੈ ਕਿ ਉਹ ਕਿੰਨੀਆਂ ਅਹਿਮ ਹਨ ਅਤੇ ਉਹ ਮੁੰਡਿਆਂ ਵਾਂਗ ਤਕਨੀਕ ’ਚ ਕਿਵੇਂ ਚੰਗੀਆਂ ਹਨ। ਉਸ ਨੇ ਕਿਹਾ ਕਿ ਸ਼ਾਇਦ ਅੱਗੇ ਜਾ ਕੇ ਉਹ ਵੀ ਦੇਸ਼ ਲਈ ਕੁਝ ਖਾਸ ਕਰੇਗੀ। 

PunjabKesari

ਜ਼ਿਕਰਯੋਗ ਹੈ ਕਿ ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਰੀਨ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਹੈ। ਉਸ ਨੇ ਪਿਛਲੇ ਸਾਲ ਇਹ ਅਹੁਦਾ ਸੰਭਾਲਿਆ ਸੀ। ਉਹ ਫਿਨਲੈਂਡ ਦੀ ਆਵਾਜਾਈ ਮੰਤਰੀ ਰਹੀ ਹੈ। ਉਸ ਨੇ ਆਪਣੇ ਮੰਤਰੀ ਮੰਡਲ ਵਿਚ ਵਧੇਰੇ ਬੀਬੀਆਂ ਨੂੰ ਹੀ ਮੌਕਾ ਦਿੱਤਾ ਹੈ ਤਾਂ ਕਿ ਦੁਨੀਆ ਨੂੰ ਪਤਾ ਲੱਗ ਸਕੇ ਉਹ ਪੁਰਸ਼ਾਂ ਦੇ ਬਰਾਬਰ ਕੰਮ ਕਰ ਸਕਦੀਆਂ ਹਨ। 


author

Lalita Mam

Content Editor

Related News