ਉਡਾਣ ਭਰਦੇ ਹੀ ਜਹਾਜ਼ ਦੇ ਇੰਜਣ 'ਚੋਂ ਉੱਠਣ ਲੱਗੀਆਂ ਅੱਗ ਦੀਆਂ ਲਪਟਾਂ, ਰੋਣ ਲੱਗੇ ਯਾਤਰੀ (ਵੀਡੀਓ)

Friday, Aug 26, 2022 - 05:45 PM (IST)

ਮੈਕਸੀਕੋ ਸਿਟੀ- ਮੈਕਸੀਕੋ ਤੋਂ ਲਾਸ ਏਂਜਲਸ ਲਈ ਜਾ ਰਹੇ ਜਹਾਜ਼ ਦੇ ਇੰਜਣ ਨੂੰ ਉਡਾਣ ਭਰਨ ਤੋਂ ਕੁਝ ਮਿੰਟ ਬਾਅਦ ਅੱਗ ਲੱਗ ਗਈ, ਜਿਸ ਕਾਰਨ ਪਾਇਲਟ ਨੂੰ ਐਮਰਜੈਂਸੀ ਲੈਂਡਿੰਗ ਕਰਨ ਲਈ ਮਜਬੂਰ ਹੋਣਾ ਪਿਆ। ਵੀਵਾ ਏਅਰਬੱਸ ਫਲਾਈਟ VB518 ਨੇ ਗੁਆਡਾਲਜਾਰਾ, ਮੈਕਸੀਕੋ ਤੋਂ ਮੰਗਲਵਾਰ ਰਾਤ 10 ਵਜੇ ਤੋਂ ਪਹਿਲਾਂ ਲਾਸ ਏਂਜਲਸ ਲਈ ਰਵਾਨਾ ਹੋਈ ਸੀ। ਇਸ ਜਹਾਜ਼ ਵਿੱਚ 186 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੈ। ਮੀਡੀਆਂ ਰਿਪੋਰਟਾਂ ਅਨੁਸਾਰ ਤਿੰਨ ਘੰਟੇ ਦੀ ਉਡਾਣ ਦੇ ਲੱਗਭਗ 10 ਮਿੰਟ ਅੰਦਰ ਯਾਤਰੀਆਂ ਨੇ ਜੈੱਟ ਦੇ ਸੱਜੇ ਇੰਜਣ ਵਿੱਚੋਂ ਚੰਗਿਆੜੀਆਂ ਅਤੇ ਅੱਗ ਦੀਆਂ ਲਪਟਾਂ ਨਿਕਲਦੀਆਂ ਵੇਖੀਆਂ। ਕੁਝ ਯਾਤਰੀਆਂ ਨੇ ਧਮਾਕੇ ਦੀ ਆਵਾਜ਼ ਵੀ ਸੁਣੀ। ਇਸ ਕਾਰਨ ਸਵਾਰੀਆਂ ਵਿੱਚ ਕਾਫੀ ਦਹਿਸ਼ਤ ਫੈਲ ਗਈ। ਡਰੇ ਹੋਏ ਯਾਤਰੀ ਰੋ ਰਹੇ ਸਨ, ਚੀਕ ਰਹੇ ਸਨ ਅਤੇ ਪ੍ਰਾਰਥਨਾ ਕਰ ਰਹੇ ਸਨ।

ਇਹ ਵੀ ਪੜ੍ਹੋ: ਪਾਕਿ ਦੇ ਹਾਲਾਤ ਹੜ੍ਹ ਕਾਰਨ ਹੋਏ ਬਦਤਰ, 343 ਬੱਚਿਆਂ ਸਮੇਤ 937 ਲੋਕਾਂ ਦੀ ਮੌਤ, ਰਾਸ਼ਟਰੀ ਐਮਰਜੈਂਸੀ ਦਾ ਐਲਾਨ

 

ਜਦੋਂ ਜਹਾਜ਼ 13,000 ਫੁੱਟ ਦੀ ਉਚਾਈ 'ਤੇ ਸੀ ਤਾਂ ਚਾਲਕ ਦਲ ਨੂੰ ਇਸ ਘਟਨਾ ਸਬੰਧੀ ਸੁਚੇਤ ਕੀਤਾ ਗਿਆ, ਜਿਸ ਮਗਰੋਂ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਨ ਦਾ ਫ਼ੈਸਲਾ ਲਿਆ ਗਿਆ।  ਇਸ ਤਰ੍ਹਾਂ ਟੇਕਆਫ ਕਰਨ ਦੇ 45 ਮਿੰਟ ਬਾਅਦ ਜਹਾਜ਼ ਗੁਆਡਾਲਜਾਰਾ ਹਵਾਈ ਅੱਡੇ 'ਤੇ ਵਾਪਸ ਆ ਗਿਆ। ਯਾਤਰੀਆਂ ਨੂੰ ਤੁਰੰਤ ਹੇਠਾਂ ਉਤਾਰਿਆ ਗਿਆ ਅਤੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ। ਇਸ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਰਾਤ ਦੇ ਠਹਿਰਨ ਲਈ ਇੱਕ ਹੋਟਲ ਵਿੱਚ ਭੇਜ ਦਿੱਤਾ ਗਿਆ। ਅਗਲੀ ਸਵੇਰ ਉਨ੍ਹਾਂ ਨੇ ਮੁੜ ਉਡਾਣ ਭਰੀ। ਯਾਤਰੀ ਇਸ ਗੱਲ ਨੂੰ ਲੈ ਕੇ ਸ਼ੁਕਰਗੁਜ਼ਾਰ ਸਨ ਕਿ ਵੱਡਾ ਹਾਦਸਾ ਟਲ ਗਿਆ ਅਤੇ ਹੁਣ ਉਹ ਸਾਰੇ ਆਪਣੇ ਪਰਿਵਾਰਾਂ ਕੋਲ ਵਾਪਸ ਜਾ ਸਕਣਗੇ। ਵੀਵਾ ਏਰੋਬਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੰਜਣ ਵਿੱਚ ਚੰਗਿਆੜੀਆਂ "ਧਾਤਾਂ ਦੇ ਰਗੜਨ" ਕਾਰਨ ਨਿਕਲੀਆਂ ਸਨ। ਹਾਲਾਂਕਿ ਇਹ ਸਮੱਸਿਆ ਕਿਉਂ ਆਈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪ੍ਰੀਖਿਆ ’ਚ ਪ੍ਰੇਮਿਕਾ ਹੋਈ ਫ਼ੇਲ੍ਹ ਤਾਂ ਪ੍ਰੇਮੀ ਨੇ ਅੱਗ ਲਗਾ ਕੇ ਫੂਕ ਦਿੱਤਾ ਸਕੂਲ, ਹੈਰਾਨ ਕਰ ਦੇਵੇਗੀ ਪੂਰੀ ਘਟਨਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News