ਅੰਤਰਰਾਸ਼ਟਰੀ ਉਡਾਣਾਂ ਨੂੰ ਮਨੀਲਾ ਆਉਣ ਦੀ ਆਗਿਆ ਦੇਵੇਗਾ ਫਿਲਪੀਨਸ

Saturday, May 09, 2020 - 06:12 PM (IST)

ਅੰਤਰਰਾਸ਼ਟਰੀ ਉਡਾਣਾਂ ਨੂੰ ਮਨੀਲਾ ਆਉਣ ਦੀ ਆਗਿਆ ਦੇਵੇਗਾ ਫਿਲਪੀਨਸ

ਮਨੀਲਾ- ਫਿਲਪੀਨਸ ਅੰਤਰਰਾਸ਼ਟਰੀ ਉਡਾਣਾਂ ਨੂੰ 11 ਮਈ ਤੋਂ ਰਾਜਧਾਨੀ ਮਨੀਲਾ ਸਥਿਤ ਨਿਨਾਯ ਏਕਵਿਨੋ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਮਹੀਨੇ ਲਈ ਅੰਤਰਰਾਸ਼ਟਰੀ ਉਡਾਣਾਂ ਨੂੰ ਉਤਰਣ ਦੀ ਆਗਿਆ ਦੇਵਾਗਾ। ਫਿਲਪੀਨਸ ਦੀ ਪਬਲਿਕ ਐਵੀਏਸ਼ਨ ਅਥਾਰਟੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਅਥਾਰਟੀ ਨੇ ਕਿਹਾ ਕਿ 11 ਮਈ ਤੋਂ ਅੰਤਰਰਾਸ਼ਟਰੀ ਤੇ ਵਪਾਰਕ ਉਡਾਣਾਂ ਨੂੰ ਹਵਾਈ ਅੱਡੇ 'ਤੇ ਉਤਰਣ ਦੀ ਆਗਿਆ ਦਿੱਤੀ ਦਾਵੇਗੀ। ਇਹ ਆਗਿਆ 11 ਮਈ ਤੋਂ 10 ਜੂਨ ਤੱਕ ਤੇ ਸਿਰਫ ਰਾਜਧਾਨੀ ਮਨੀਲਾ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਲਈ ਰਹੇਗੀ। ਦੇਸ਼ ਦੇ ਹੋਰ ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਉਡਾਣ ਸਬੰਧੀ ਵੱਖ-ਵੱਖ ਪਾਬੰਦੀਆਂ ਹਨ। ਅਥਾਰਟੀ ਨੇ ਕਿਹਾ ਕਿ ਅੰਤਰਰਾਸ਼ਟਰੀ ਉਡਾਣਾਂ ਨੂੰ ਸਿਰਫ ਸੋਮਵਾਰ ਤੋਂ ਵੀਰਵਾਰ ਤੱਕ ਉਤਰਣ ਦੀ ਆਗਿਆ ਹੋਵੇਗੀ ਤੇ ਇਸ ਦੇ ਲਈ ਵਿਦੇਸ਼ ਮੰਤਰਾਲਾ ਤੋਂ ਉਹਨਾਂ ਨੂੰ ਆਗਿਆ ਦਿੱਤੀ ਜਾਵੇਗੀ। ਅੰਤਰਰਾਸ਼ਟਰੀ ਵਪਾਰਕ ਉਡਾਣਾਂ ਨੂੰ ਮੰਗਲਵਾਰ, ਬੁੱਧਵਾਰ ਤੇ ਸ਼ਨੀਵਾਰ ਨੂੰ ਉਤਰਣ ਦੀ ਆਗਿਆ ਹੋਵੇਗੀ ਪਰ ਇਹਨਾਂ ਜਹਾਜ਼ਾਂ ਨੂੰ ਇਸ ਦੇ ਲਈ ਉਡਾਣ ਭਰਣ ਤੋਂ 48 ਘੰਟੇ ਪਹਿਲਾਂ ਰੈਗੂਲੇਟਰੀ ਤੋਂ ਆਗਿਆ ਲੈਣੀ ਪਵੇਗੀ। 


author

Baljit Singh

Content Editor

Related News