ਚੇਅਰਮੈਨ ਦੀ ਪਾਵਰ CS ਨੂੰ ਦੇਣ 'ਤੇ ਘਮਸਾਣ, ਅਮਨ ਅਰੋੜਾ ਦਾ ਵਿਰੋਧੀਆਂ ਨੂੰ ਜਵਾਬ

Sunday, Jun 22, 2025 - 05:35 PM (IST)

ਚੇਅਰਮੈਨ ਦੀ ਪਾਵਰ CS ਨੂੰ ਦੇਣ 'ਤੇ ਘਮਸਾਣ, ਅਮਨ ਅਰੋੜਾ ਦਾ ਵਿਰੋਧੀਆਂ ਨੂੰ ਜਵਾਬ

ਜਲੰਧਰ/ਚੰਡੀਗੜ੍ਹ-'ਆਪ' ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਪੰਜਾਬ ਕੈਬਨਿਟ ਦੌਰਾਨ ਅਹਿਮ ਫ਼ੈਸਲਾ ਲਏ ਗਏ ਸਨ, ਜਿਨ੍ਹਾਂ ਵਿਚੋਂ ਇਕ ਲੋਕਲ ਹਾਊਸਿੰਗ ਆਥਰਿਟੀ ਜਿਵੇਂ ਕਿ ਗਮਾਡਾ, ਗਲਾਡਾ, ਜੀ. ਡੀ. ਏ. ਦਾ ਚੇਅਰਮੈਨ ਨੂੰ ਮੁੱਖ ਮੰਤਰੀ ਮਾਨ ਨੇ ਆਪਣੀ ਜਗ੍ਹਾ ਪੰਜਾਬ ਦਾ ਚੀਫ਼ ਸੈਕਟਰੀ ਨੂੰ ਬਣਾਇਆ ਹੈ। ਇਸ ਫ਼ੈਸਲੇ ਤੋਂ ਬਾਅਦ ਵਿਰੋਧੀ ਪਾਰਟੀਆਂ ਖ਼ਾਸ ਕਰਕੇ ਕਾਂਗਰਸੀ ਆਗੂ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਕੂੜ ਪ੍ਰਚਾਰ ਕਰ ਰਹੇ ਹਨ ਕਿ ਇਸ ਨਾਲ ਮੁੱਖ ਮੰਤਰੀ ਅਥਾਰਿਟੀ ਨੂੰ ਅਪਮਾਨ ਕੀਤਾ ਗਿਆ ਹੈ। 

ਇਹ ਵੀ ਪੜ੍ਹੋ:  Punjab: 27 ਲੱਖ ਖ਼ਰਚ ਕੇ ਕੈਨੇਡਾ ਭੇਜੀ ਕੁੜੀ ਨੇ ਵਿਖਾਏ ਤੇਵਰ, ਮੰਗੇਤਰ ਨੂੰ ਨਾ ਸੱਦਿਆ ਵਿਦੇਸ਼ ਤੇ ਫਿਰ ਹੋਇਆ...

ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸੀ ਲੀਡਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਚੀਫ਼ ਸੈਕਟਰੀ ਸਭ ਤੋਂ ਉੱਚ ਅਹੁਦਾ ਹੈ। ਉਨ੍ਹਾਂ ਕਿਹਾ ਕਿ ਜੋ ਸੰਵਿਧਾਨ ਦੀ ਸੇਵਾ ਕਰ ਰਹੇ ਹਨ ਤੁਸੀਂ ਉਨ੍ਹਾਂ ਅਹੁਦਿਆਂ ’ਤੇ ਉਗਲਾਂ ਉਠਾ ਰਹੇ ਹਨ। ਤੁਸੀਂ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਪੰਜਾਬ ਦਾ ਨੁਕਸਾਨ ਕਰ ਰਹੇ ਹੋ। ਉਨ੍ਹਾਂ ਕਿਹਾ ਕਿ ਪੁਡਾ ਬੋਰਡ ਅਥਾਰਿਟੀ ਦੇ ਚੇਅਰਮੈਨ ਉਹ ਮੁੱਖ ਮੰਤਰੀ ਪੰਜਾਬ ਹੀ ਰਹਿਣਗੇ। ਅਮਨ ਅਰੋੜਾ ਨੇ ਕਿਹਾ ਕਿ ਬਾਜਵਾ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਅਜਿਹੀਆਂ ਬੇਤੁਕੀਆਂ ਗੱਲਾਂ ਬੰਦ ਕਰਨ ਅਤੇ 'ਆਪ' ਸਰਕਾਰ ਨੂੰ ਪੰਜਾਬ ਲਈ ਕੰਮ ਕਰਨ ਦਿਓ। 

ਇਹ ਵੀ ਪੜ੍ਹੋ: ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਈ ਨਵੀਂ CCTV ਨੇ ਉਡਾਏ ਹੋਸ਼

ਅਮਨ ਅਰੋੜਾ ਨੇ ਕਿਹਾ ਕਿ ਲੋਕਲ ਆਥਰਿਟੀ ਜੋ ਫ਼ੈਸਲੇ ਕਰਨਗੀਆਂ ਉਹ ਮੁੜ ਕੇ ਕੈਬਨਿਟ ਵਿਚ ਆਉਣਗੇ। ਅਮਨ ਅਰੋੜਾ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਨਾ ਵਿਰੋਧੀ ਪਾਰਟੀਆਂ ਦਾ ਕੰਮ ਬਣ ਗਿਆ ਹੈ। ਇਸ ਤਰ੍ਹਾਂ ਦੇ ਪ੍ਰਚਾਰ ਅਤੇ ਭਰਮ ਭੁਲੇਖੇ ਅਤੇ ਝੂਠ ਨਾਲ ਪੰਜਾਬ ਦਾ ਨੁਕਸਾਨ ਕਰ ਰਹੇ ਹਨ। ਜਿਸ ਲਈ ਇਹ ਆਪਣੀ ਖ਼ਤਮ ਹੋਈ ਰਾਜਨੀਤੀ ਨੂੰ ਚਮਕਾਉਣਾ ਚਾਹੁੰਦੇ ਹਨ। 


ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਹੋਣਗੇ ਵੱਡੇ ਬਦਲਾਅ! ਕੁਝ ਲੀਡਰ ਹੋ ਸਕਦੇ ਹਨ ਪਾਵਰਲੈੱਸ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News