ਹਾਈਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਨਾਲ ਵਾਲੀਬਾਲ ਖਿਡਾਰੀ ਦੀ ਮੌਤ
Tuesday, Jun 24, 2025 - 02:32 PM (IST)

ਅੰਮ੍ਰਿਤਸਰ- ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਦੇਵੀਦਾਸਪੁਰਾ ਵਿੱਚ ਅੱਜ ਇੱਕ ਦੁਖਦਾਈ ਘਟਨਾ ਵਾਪਰੀ, ਜਿੱਥੇ ਕਰੰਟ ਲੱਗਣ ਨਾਲ ਇੱਕ 18 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਇਕ ਅੱਲ੍ਹਾ ਰਾਖਾ ਨਾਮ ਦੇ ਵਾਲੀਬਾਲ ਖਿਡਾਰੀ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਨੌਜਵਾਨ ਨੂੰ ਬਿਜਲੀ ਦੀਆਂ ਤਾਰਾਂ ਕਾਰਨ ਭਿਆਨਕ ਝਟਕਾ ਲੱਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬੀਓ ਖਿੱਚ ਲਓ ਤਿਆਰੀ, 25, 26, 27,28, ਤੇ 29 ਤਰੀਕਾਂ ਨੂੰ ਲੈ ਕੇ ਹੋਇਆ ਵੱਡਾ ਐਲਾਨ
ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸੇ ਪਰਿਵਾਰ ਦਾ ਇਕ ਹੋਰ ਬੱਚਾ ਕਰੀਬ 10 ਸਾਲ ਪਹਿਲਾਂ ਇਸ ਤਰ੍ਹਾਂ ਹੀ ਹਾਦਸੇ 'ਚ ਆਪਣੀ ਜਾਨ ਗਵਾ ਚੁੱਕਾ ਹੈ। ਇਸ ਮੌਕੇ ਪਰਿਵਾਰ ਵਲੋਂ ਲਗਾਤਾਰ ਬਿਜਲੀ ਵਿਭਾਗ ਨੂੰ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਪਰ ਕੋਈ ਸੁਣਵਾਈ ਨਹੀਂ ਹੋਈ। ਮ੍ਰਿਤਕ ਦੇ ਪਰਿਵਾਰ ਨੇ ਗੰਭੀਰ ਦੋਸ਼ ਲਗਾਏ ਹਨ ਕਿ ਉਹ 10 ਸਾਲਾਂ ਤੋਂ ਬਿਜਲੀ ਵਿਭਾਗ ਨੂੰ ਲਿਖਤੀ ਰੂਪ ਵਿੱਚ ਤਾਰਾਂ ਹਟਾਉਣ ਲਈ ਕਈ ਵਾਰੀ ਕਹਿ ਚੁੱਕੇ ਹਨ, ਪਰ ਕਿਸੇ ਨੇ ਵੀ ਗੰਭੀਰਤਾ ਨਾਲ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇ ਵਿਭਾਗ ਸਮੇਂ 'ਤੇ ਕਦਮ ਚੁੱਕਦਾ, ਤਾਂ ਇਹ ਮੌਤ ਨਹੀਂ ਹੁੰਦੀ। ਉੱਥੇ ਹੀ ਪਰਿਵਾਰ ਦਾ ਕਹਿਣਾ ਹੈ ਕਿ ਅੱਜ ਸਾਡਾ ਜਵਾਨ ਪੁੱਤਰ ਦੁਨਿਆ ਤੋਂ ਚਲਾ ਗਿਆ ਹੈ ਕਿਸੇ ਹੋਰ ਦਾ ਨਾ ਜਾਵੇ ਇਸ ਕਰਕੇ ਅਸੀਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਇਹ ਤਾਰਾਂ ਨੂੰ ਹਟਾਇਆ ਜਾਵੇ ਤਾਂ ਕਈ ਹੋਰ ਹਾਦਸੇ ਦਾ ਸ਼ਿਕਾਰ ਨਾ ਹੋ ਸਕੇ।
ਇਹ ਵੀ ਪੜ੍ਹੋ- ਪੰਜਾਬ ਦੀਆਂ ਗਰਭਵਤੀ ਔਰਤਾਂ ਹੁਣ ਨਾ ਘਬਰਾਉਣ, ਸਰਕਾਰ ਨੇ ਕੀਤੀ ਵੱਡੀ ਸ਼ੁਰੂਆਤ
ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਘਟਨਾ 'ਤੇ ਅਫ਼ਸੋਸ ਜਤਾਉਂਦੇ ਹੋਏ ਕਿਹਾ ਕਿ ਇਹ ਤਾਰਾਂ ਪਹਿਲਾਂ ਤੋਂ ਲੱਗੀਆਂ ਹੋਈਆਂ ਹਨ, ਜਦ ਮਕਾਨ ਨਹੀਂ ਸੀ। ਮਕਾਨ ਬਾਅਦ ਵਿੱਚ ਬਣਾਇਆ ਗਿਆ। ਉਨ੍ਹਾਂ ਦੱਸਿਆ ਕਿ ਤਾਰਾਂ ਨੂੰ ਹਟਾਉਣ ਲਈ ਇੱਕ ਐਸਟੀਮੇਟ ਬਣਾਇਆ ਗਿਆ ਸੀ, ਪਰ ਉਸਦੇ ਪੈਸੇ ਜਮ੍ਹਾ ਨਹੀਂ ਹੋਏ, ਜਿਸ ਕਰਕੇ ਤਾਰ ਹਟਾਏ ਨਹੀਂ ਜਾ ਸਕੇ। ਇਸ ਹਾਦਸੇ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ। ਨੌਜਵਾਨ ਦੇ ਅਚਾਨਕ ਕਰੰਟ ਲੱਗਣ ਨਾਲ ਮੌਤ ਹੋਣ ਨਾਲ ਸਾਰਾ ਪਿੰਡ ਗਮਗੀਨ ਹੈ। ਪਿੰਡ ਦੇ ਨਿਵਾਸੀਆਂ ਨੇ ਵੀ ਵਿਭਾਗ ਵਿਰੁੱਧ ਨਾਰਾਜ਼ਗੀ ਜਤਾਈ ਅਤੇ ਮਾਮਲੇ ਦੀ ਨਿਸ਼ਪੱਖ ਜਾਂਚ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਤੇਜ਼ ਰਫ਼ਤਾਰ ਕਾਰ ਨੇ 9 ਮਹੀਨੇ ਦੀ ਗਰਭਵਤੀ ਨੂੰ ਦਿੱਤੀ ਦਰਦਨਾਕ ਮੌਤ, ਦੋ ਧੀਆਂ ਦੇ ਸਿਰੋਂ ਉੱਠਿਆ ਮਾਂ ਦਾ ਸਾਇਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8