ਗੁਰਮਤਿ ਕੈਂਪ ਦੀ ਸਮਾਪਤੀ ’ਤੇ ਬੱਚਿਆਂ ਨੂੰ ਕੀਤਾ ਸਨਮਾਨਿਤ

Friday, Jun 27, 2025 - 01:50 AM (IST)

ਗੁਰਮਤਿ ਕੈਂਪ ਦੀ ਸਮਾਪਤੀ ’ਤੇ ਬੱਚਿਆਂ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ (ਸਰਬਜੀਤ) - ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ’ਚ ਸਿੱਖ ਯੂਥ ਫਾਊਂਡੇਸ਼ਨ ਅਤੇ ਪ੍ਰੈਜ਼ੈਂਟ ਵਾਹਿਗੁਰੂ ਦੇ ਸਹਿਯੋਗ ਨਾਲ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਲਈ ਗੁਰਮਤਿ ਕੈਂਪ ਲਾਏ ਗਏ। ਇਨ੍ਹਾਂ ਕੈਂਪਾਂ ’ਚ ਬੱਚਿਆਂ ਨੂੰ ਗੁਰਮਤਿ, ਗੁਰੂ ਇਤਿਹਾਸ, ਸੈਲਫ ਡਿਫੈਂਸ ਲਈ ਸਿੱਖ ਮਾਰਸ਼ਲ ਆਰਟ, ਮਾਤ੍ਰ ਭਾਸ਼ਾ ਆਦਿ ਦੀ ਸਿੱਖਿਆ ਦਿੱਤੀ ਗਈ। ਬੱਚਿਆਂ ਨੂੰ ਉਮਰ ਅਨੁਸਾਰ ਦੋ ਗਰੁੱਪਾਂ ’ਚ ਵੰਡ ਕੇ ਪਾਠ ਦਿੱਤੇ ਗਏ।

ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਮਨਜੀਤ ਸਿੰਘ ਵੱਲੋਂ ਕੈਂਪ ਦੀ ਸਮਾਪਤੀ ’ਤੇ ਬੱਚਿਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਿੱਖ ਯੂਥ ਫਾਊਂਡੇਸ਼ਨ ਦੇ ਮੁਖੀ ਹਰਨੀਕ ਸਿੰਘ ਅਤੇ ਸੁਖਬੀਰ ਸਿੰਘ ਨੇ ਦੱਸਿਆ ਕਿ ਇਸ ਵਾਰੀ ਬੜੂ ਸਾਹਿਬ ਤੋਂ ਵਿਸ਼ੇਸ਼ ਤੌਰ ’ਤੇ ਕੋਚ ਓਸ਼ਿਅਨ ਸਿੰਘ ਆਏ ਸਨ, ਜਿਨ੍ਹਾਂ ਨੇ ਬੱਚਿਆਂ ਨੂੰ ਸੈਲਫ ਡਿਫੈਂਸ ਦੀ ਸਿੱਖਿਆ ਦਿੱਤੀ।

ਹਰਮਨਜੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ’ਚ ਹਰ ਸਾਲ ਇੰਝ ਦੇ ਕੈਂਪ ਲਾ ਕੇ ਬੱਚਿਆਂ ਨੂੰ ਆਪਣੇ ਵਿਰਸੇ ਅਤੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਪਹਿਲਾਂ ਦੇ ਮੁਕਾਬਲੇ ਹੋਰ ਵੀ ਵਧੇਰੇ ਬੱਚੇ ਇਨ੍ਹਾਂ ਕੈਂਪਾਂ ’ਚ ਸ਼ਾਮਲ ਹੋ ਰਹੇ ਹਨ। ਬੱਚਿਆਂ ਨੂੰ ਗੁਰਬਾਣੀ ਅਨੁਸਾਰ ਗੁਰਮਤਿ, ਸਿੱਖ ਇਤਿਹਾਸ, ਮਾਰਸ਼ਲ ਆਰਟ, ਮਾਤ੍ਰ ਭਾਸ਼ਾ ਆਦਿ ਦੀ ਸਿੱਖਿਆ ਮਿਲਦੀ ਹੈ ਅਤੇ ਉਹ ਖੇਡ-ਖੇਡ ’ਚ ਹੀ ਬਹੁਤ ਸ਼ੌਕ ਨਾਲ ਕਲਾਸਾਂ ’ਚ ਹਾਜ਼ਰੀ ਦਿੰਦੇ ਹਨ।


author

Inder Prajapati

Content Editor

Related News