ਫਿਲੀਪੀਨਜ਼ ''ਚ ਭਿਆਨਕ ਤੂਫਾਨ ਦੀ ਦਸਤਕ, ਸੁਰੱਖਿਅਤ ਸਥਾਨਾਂ ''ਤੇ ਪਹੁੰਚਾਏ ਗਏ 10 ਲੱਖ ਲੋਕ

Sunday, Nov 01, 2020 - 06:00 PM (IST)

ਫਿਲੀਪੀਨਜ਼ ''ਚ ਭਿਆਨਕ ਤੂਫਾਨ ਦੀ ਦਸਤਕ, ਸੁਰੱਖਿਅਤ ਸਥਾਨਾਂ ''ਤੇ ਪਹੁੰਚਾਏ ਗਏ 10 ਲੱਖ ਲੋਕ

ਮਨੀਲਾ (ਭਾਸ਼ਾ): ਪੂਰਬੀ ਫਿਲੀਪੀਨਜ਼ ਵਿਚ ਐਤਵਾਰ ਤੜਕੇ ਭਿਆਨਕ ਤੂਫਾਨ ਨੇ ਦਸਤਕ ਦਿੱਤੀ। ਤੂਫਾਨ ਦੇ ਮੱਦੇਨਜ਼ਰ ਰਾਜਧਾਨੀ ਸਮੇਤ ਇਸ ਦੇ ਰਸਤੇ ਵਿਚ ਪੈਣ ਵਾਲੇ ਸਥਾਨਾਂ ਤੋਂ ਕਰੀਬ 10 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ ਹੈ। ਰਾਜਧਾਨੀ ਵਿਚ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵੀ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਸਰਕਾਰੀ ਆਫਤ ਪ੍ਰਤੀਕਿਰਿਆ ਏਜੰਸੀ ਦੇ ਪ੍ਰਮੁੱਖ ਰਿਕਾਰਡੋ ਜਲਾਡ ਨੇ ਕਿਹਾ,''ਕਈ ਅਜਿਹੇ ਲੋਕ ਹਨ ਜੋ ਤੂਫਾਨ ਦੇ ਮੱਦੇਨਜ਼ਰ ਖਤਰਨਾਕ ਖੇਤਰਾਂ ਵਿਚ ਹਨ।ਸਾਨੂੰ ਵੱਡੇ ਪੱਧਰ 'ਤੇ ਨੁਕਸਾਨ ਹੋਣ ਦਾ ਖਦਸ਼ਾ ਹੈ।'' 

PunjabKesari

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਸਭ ਤੋਂ ਵੱਧ ਸਥਾਈ ਵਸਨੀਕ ਬਣੇ ਭਾਰਤੀ ਪ੍ਰਵਾਸੀ, ਬਣਾਇਆ ਨਵਾਂ ਰਿਕਾਰਡ

ਤੂਫਾਨ 'ਗੋਨੀ' 225 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਵਾਲੀਆਂ ਹਵਾਵਾਂ ਦੇ ਨਾਲ ਸਵੇਰੇ ਦੇ ਸਮੇਂ ਕਟਨਹੁਆਨਿਸ ਸੂਬੇ ਨਾਲ ਟਕਰਾਇਆ। ਇਹਨਾਂ ਹਵਾਵਾਂ ਦੀ ਗਤੀ ਕਦੇ-ਕਦੇ 280 ਕਿਲੋਮੀਟਰ ਪ੍ਰਤੀ ਘੰਟਾ ਵੀ ਹੁੰਦੀ ਰਹੀ। ਇਹ ਸ਼੍ਰੇਣੀ ਪੰਜ ਦੇ ਤੂਫਾਨ ਦੇ ਬਰਾਬਰ ਹੈ। ਇਹ ਤੂਫਾਨ ਹੁਣ ਮਨੀਲਾ ਸਮੇਤ ਵੱਧ ਆਬਾਦੀ ਘਣਤਾ ਵਾਲੇ ਪੱਛਮੀ ਖੇਤਰਾਂ ਵੱਲ ਵੱਧ ਰਿਹਾ ਹੈ। ਇਹ ਉਹਨਾਂ ਖੇਤਰਾਂ ਵਿਚੋਂ ਲੰਘਣ ਜਾ ਰਿਹਾ ਹਾ ਜਿੱਥੇ ਇਕ ਹਫਤਾ ਪਹਿਲਾਂ ਹੀ ਆਏ ਤੂਫਾਨ ਨਾਲ ਨੁਕਸਾਨ ਹੋਇਆ ਸੀ ਅਤੇ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ ਸੀ। 

PunjabKesari

ਪੜ੍ਹੋ ਇਹ ਅਹਿਮ ਖਬਰ- ਪੈਗੰਬਰ ਦੇ ਕਾਰਟੂਨ ਦਾ ਸਮਰਥਨ ਨਹੀਂ ਪਰ ਹਿੰਸਾ ਨਹੀਂ ਕਰਾਂਗੇ ਬਰਦਾਸ਼ਤ : ਫ੍ਰਾਂਸੀਸੀ ਰਾਸ਼ਟਰਪਤੀ

ਮਾਹਰਾਂ ਨੇ ਕਿਹਾ ਹੈ ਕਿ ਇਹ ਤੂਫਾਨ ਐਤਵਾਰ ਦੇਰ ਰਾਤ ਜਾਂ ਸੋਮਵਾਰ ਤੜਕੇ ਬਹੁਤ ਸੰਘਣੀ ਆਬਾਦੀ ਵਾਲੇ ਮਨੀਲਾ ਵਿਚ ਦਸਤਕ ਦੇਵੇਗਾ। ਉਹਨਾਂ ਨੇ ਲੋਕਾਂ ਨੂੰ ਖਰਾਬ ਤੋਂ ਖਰਾਬ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ ਹੈ। ਰਾਜਧਾਨੀ ਵਿਚ ਕੋਵਿਡ-19 ਦੇ ਕਰੀਬ 1000 ਮਰੀਜ਼ਾਂ ਨੂੰ ਤੰਬੂਨੁਮਾ ਇਕਾਂਤਵਾਸ ਵਿਚੋਂ ਕੱਢ ਕੇ ਹਸਪਤਾਲਾਂ, ਹੋਟਲਾਂ ਜਾਂ ਇਲਾਜ ਕੇਂਦਰਾਂ ਅਤੇ ਉੱਤਰੀ ਬਾਲਕਨ ਸੂਬੇ ਭੇਜਿਆ ਗਿਆ ਹੈ। ਰਾਜਧਾਨੀ ਮਨੀਲਾ ਸਥਿਤ ਮੁੱਖ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਐਤਵਾਰ ਤੋਂ ਸੋਮਵਾਰ ਤੱਕ 24 ਘੰਟੇ ਦੇ ਲਈ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ, ਜਿਸ ਨਾਲ ਦਰਜਨਾਂ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਰੱਦ ਹੋ ਗਈਆਂ ਹਨ।


author

Vandana

Content Editor

Related News