ਫਿਲਪੀਨ : ਭੂਚਾਲ ਦੀ ਇਸ ਵੀਡੀਓ ਨੇ ਸੋਸ਼ਲ ਮੀਡੀਆ ''ਤੇ ਮਚਾਈ ਤਬਾਹੀ

04/25/2019 10:05:47 PM

ਮਨੀਲਾ (ਏਜੰਸੀ)- ਫਿਲਪੀਨਜ਼ ਵਿਚ ਬੀਤੇ ਦਿਨੀਂ ਭੂਚਾਲ ਦੇ ਜ਼ੋਰਦਾਰ ਝਟਕਿਆਂ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਮੰਗਲਵਾਰ ਨੂੰ ਵੀ ਮੱਧ ਫਿਲਪੀਨਜ਼ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸੋਮਵਾਰ ਨੂੰ ਆਏ ਭੂਚਾਲ ਨੇ ਵਿਆਪਕ ਤਬਾਹੀ ਮਚਾਈ ਸੀ। ਦੇਸ਼ ਦੇ ਉੱਤਰੀ ਹਿੱਸੇ ਵਿਚ ਆਏ ਇਸ ਭੂਚਾਲ ਦੀ ਤੀਬਰਤਾ 6.1 ਮਾਪੀ ਗਈ ਸੀ ਅਤੇ ਇਸ ਦੇ ਚੱਲਦੇ ਘੱਟੋ-ਘੱਟ 16 ਵਿਅਕਤੀਆਂ ਦੀ ਮੌਤ ਹੋ ਗਈ ਸੀ। ਫਿਲਪੀਨਜ਼ ਵਿਚ ਆਏ ਇਨ੍ਹਾਂ ਭੂਚਾਲਾਂ ਨੇ ਜਿਥੇ ਜਾਨ-ਮਾਲ ਦਾ ਕਾਫੀ ਨੁਕਸਾਨ ਪਹੁੰਚਾਇਆ, ਉਥੇ ਹੀ ਕਈ ਬੇਹਦ ਡਰਾਉਣ ਵਾਲੀਆਂ ਘਟਨਾਵਾਂ ਵੀ ਕੈਮਰੇ ਵਿਚ ਕੈਦ ਹੋ ਗਈਆਂ।

ਅਜਿਹੀ ਹੀ ਇਕ ਘਟਨਾ ਦੀ ਸ਼ਿਕਾਰ ਦੇਸ਼ ਦੀ ਰਾਜਧਾਨੀ ਮਨੀਲਾ ਦੀ ਇਕ ਬਹੁਮੰਜ਼ਿਲਾ ਇਮਾਰਤ ਹੋਈ। ਭੂਚਾਲ ਕਾਰਨ ਇਸ ਬਹੁਮੰਜ਼ਿਲਾ ਇਮਾਰਤ ਦੀ 53ਵੀਂ ਮੰਜ਼ਿਲ 'ਤੇ ਬਣੇ ਸਵੀਮਿੰਗ ਪੂਲ ਦਾ ਪਾਣੀ ਹੇਠਾਂ ਡਿੱਗਣ ਲੱਗਾ। ਇੰਨੀ ਉਚਾਈ ਤੋਂ ਪਾਣੀ ਡਿੱਗਦਾ ਦੇਖ ਆਸ-ਪਾਸ ਦੇ ਲੋਕ ਦਹਿਸ਼ਤ ਵਿਚ ਆ ਗਏ ਅਤੇ ਇਧਰ-ਉਧਰ ਭੱਜਣ ਲੱਗੇ। ਇਸ ਘਟਨਾ ਨੂੰ ਕਿਸੇ ਨੇ ਰਿਕਾਰਡ ਵੀ ਕਰ ਲਿਆ ਅਤੇ ਹੁਣ ਇਹ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ। ਇਸ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ।

ਤੁਹਾਨੂੰ ਦੱਸ ਦਈਏ ਕਿ ਅਮਰੀਕੀ ਜਿਓਲਾਜੀਕਲ ਸਰਵੇ (ਯੂ.ਐਸ.ਜੀ.ਐਸ.) ਨੇ ਭੂਚਾਲ ਦੀ ਤੀਬਰਤਾ 6.4 ਦੱਸੀ ਜਦੋਂ ਕਿ ਸਥਾਨਕ ਏਜੰਸੀ ਨੇ ਕਿਹਾ ਕਿ ਇਹ 6.5 ਦੀ ਤੀਬਰਤਾ ਦਾ ਸੀ। ਭੂਚਾਲ ਦਾ ਕੇਂਦਰ ਈਸਟਰਨ ਸਮਾਰ ਸੂਬੇ ਵਿਚ ਸਾਨ ਜੂਲੀਅਨ ਨਗਰ ਦੇ ਨੇੜੇ ਕੇਂਦਰਿਤ ਸੀ। ਭੂਚਾਲ ਤੋਂ ਬਾਅਦ ਨਾਗਰਿਕ ਆਪਣੇ ਘਰਾਂ ਤੋਂ ਬਾਹਰ ਆ ਗਏ, ਜਦੋਂ ਕਿ ਦਫਤਰ ਦੇ ਮੁਲਾਜ਼ਮ ਸੁਰੱਖਿਅਤ ਥਾਵਾਂ ਵੱਲ ਭੱਜੇ। ਇਸ ਭੂਚਾਲ ਨਾਲ ਕਿਸੇ ਦੇ ਜ਼ਖਮੀ ਹੋਣ ਜਾਂ ਕੋਈ ਵੱਡਾ ਨੁਕਸਾਨ ਹੋਣ ਦੀ ਤੁਰੰਤ ਕੋਈ ਜਾਣਕਾਰੀ ਨਹੀਂ ਹੈ।

ਸ਼ਹਿਰ ਵਿਚ ਸੜਕਾਂ, ਛੋਟੀਆਂ ਇਮਾਰਤਾਂ ਅਤੇ ਇਕ ਗਿਰਜਾਘਰ ਵਿਚ ਦਰਾਰਾਂ ਆਉਣ ਦੀ ਜਾਣਕਾਰੀ ਸਾਹਮਣੇ ਆਈ ਹੈ। ਬਿਜਲੀ ਸਪਲਾਈ ਅਹਿਤੀਆਤ ਦੇ ਤੌਰ 'ਤੇ ਜਾਣ ਬੁਝ ਕੇ ਕੱਟ ਦਿੱਤੀ ਗਈ। ਇਸ ਦੌਰਾਨ ਬਚਾਅ ਕਰਮੀਆਂ ਨੇ ਸੋਮਵਾਰ ਨੂੰ ਆਏ ਭੂਚਾਲ ਵਿਚ ਧਰਾਸ਼ਾਈ ਇਕ ਸੁਪਰਮਾਰਕੀਟ ਤੋਂ ਲਾਸ਼ਾਂ ਕੱਢਣ ਲਈ ਪੂਰੀ ਰਾਤ ਕੰਮ ਕੀਤਾ। ਇਸ ਸੁਪਰਮਾਰਕੀਟ ਤੋਂ ਇਕ ਹੋਰ ਇਮਾਰਤ ਨੁਕਸਾਨੀ ਗਈ। ਸਰਕਾਰ ਦੇ ਕੁਦਰਤੀ ਕਰੋਪੀ ਏਜੰਸੀ ਦੇ ਮੁੱਖੀ ਰਿਕਾਰਡਾਂ ਨੇ ਦੱਸਿਆ ਕਿ ਸ਼ੂਜੋਨ ਸੁਪਰਮਾਰਕੀਟ ਤੋਂ 5 ਲਾਸ਼ਾਂ ਕੱਢੀਆਂ ਗਈਆਂ। ਉਥੇ 7 ਪੇਂਡੂ ਪਾਮਪੰਗਾ ਸੂਬੇ ਦੇ ਪੋਰਾਕ ਵਿਚ ਘਰਾਂ ਦੀਆਂ ਕੰਧਾਂ ਡਿੱਗਣ ਕਾਰਨ ਮਾਰੇ ਗਏ।


Sunny Mehra

Content Editor

Related News