ਫਿਲੀਪੀਨਜ਼ ''ਚ ਲੱਗੇ ਭੂਚਾਲ ਦੇ ਤੇਜ਼ ਝੱਟਕੇ
Sunday, Jul 26, 2020 - 03:38 PM (IST)

ਮਨੀਲਾ (ਵਾਰਤਾ) : ਫਿਲੀਪੀਨਜ਼ ਦੇ ਦਵਾਓ ਓਰਿਐਂਟਲ ਸੂਬੇ ਵਿਚ ਐਤਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਫਿਲੀਪੀਨ ਇੰਸਟੀਚਿਊਟ ਆਫ ਸੀਸਮੋਲਾਜੀ ਐਂਡ ਵਾਲਕੈਨੋਲਾਜੀ ਨੇ ਦੱਸਿਆ ਕਿ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.5 ਮਾਪੀ ਗਈ ਹੈ।
ਇੰਸਟੀਚਿਊਟ ਨੇ ਦੱਸਿਆ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵੱਜ ਕੇ 12 ਮਿੰਟ 'ਤੇ ਆਇਆ। ਭੂਚਾਲ ਦਾ ਕੇਂਦਰ ਮਾਨਯ ਸ਼ਹਿਰ ਤੋਂ 96 ਕਿਲੋਮੀਟਰ ਦੂਰ 101 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ। ਭੂਚਾਲ ਨਾਲ ਜਾਨ-ਮਾਲ ਦੇ ਨੁਕਸਾਨ ਦੀ ਕੋਈ ਰਿਪੋਟਰ ਨਹੀਂ ਹੈ। ਪ੍ਰਸ਼ਾਂਤ ਮਹਾਸਾਗਰ ਦੇ 'ਰਿੰਗ ਆਫ ਫਾਇਰ' ਵਿਚ ਸਥਿਤ ਹੋਣ ਕਾਰਨ ਫਿਲੀਪੀਨਜ਼ ਵਿਚ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ।