13 ਸਾਲਾ ਬੱਚੀ ਦਾ 48 ਸਾਲ ਦੇ ਵਿਅਕਤੀ ਨਾਲ ਜ਼ਬਰੀ ਵਿਆਹ, ਪਾਲ ਰਹੀ ਆਪਣੀ ਉਮਰ ਦੇ ਬੱਚੇ

Tuesday, Nov 17, 2020 - 06:08 PM (IST)

13 ਸਾਲਾ ਬੱਚੀ ਦਾ 48 ਸਾਲ ਦੇ ਵਿਅਕਤੀ ਨਾਲ ਜ਼ਬਰੀ ਵਿਆਹ, ਪਾਲ ਰਹੀ ਆਪਣੀ ਉਮਰ ਦੇ ਬੱਚੇ

ਮਨੀਲਾ (ਬਿਊਰੋ): ਦੁਨੀਆ ਭਰ ਵਿਚ ਜਿੱਥੇ ਬਾਲ ਵਿਆਹ 'ਤੇ ਰੋਕ ਹੈ ਅਤੇ ਨਾਬਾਲਗਾ ਦਾ ਵਿਆਹ ਕਰਾਉਣਾ ਕਾਨੂੰਨੀ ਜ਼ੁਰਮ ਹੈ। ਉੱਥੇ ਕੁਝ ਦੇਸ਼ਾਂ ਵਿਚ ਹਾਲੇ ਵੀ ਇਹ ਬੁਰਾਈ ਕਾਇਮ ਹੈ। ਦੱਖਣੀ ਪੂਰਬੀ ਏਸ਼ੀਆਈ ਦੇਸ਼ ਫਿਲੀਪੀਨਜ਼ ਵਿਚ 13 ਸਾਲਾ ਬੱਚੀ ਦਾ ਇਕ 48 ਸਾਲ ਦੇ ਵਿਅਕਤੀ ਨਾਲ ਜ਼ਬਰਦਸਤੀ ਵਿਆਹ ਕਰਾ ਦਿੱਤਾ ਗਿਆ। ਇਹ ਉਸ ਵਿਅਕਤੀ ਦਾ 5ਵਾਂ ਵਿਆਹ ਸੀ। ਵਿਆਹ ਮਗਰੋਂ ਬੱਚੀ ਆਪਣੀ ਹੀ ਉਮਰ ਦੇ ਬੱਚਿਆਂ ਦੀ ਦੇਖਭਾਲ ਕਰ ਰਹੀ ਹੈ। ਮੁਸਲਿਮ ਬਹੁ ਗਿਣਤੀ ਮਗੁਇੰਦਨਾ ਸੂਬੇ ਵਿਚ ਹੋਏ ਵਿਆਹ ਦੇ ਦੌਰਾਨ ਵੱਡੀ ਗਿਣਤੀ ਵਿਚ ਪਰਿਵਾਰ ਦੇ ਮੈਂਬਰ ਅਤੇ ਦੋਸਤ ਸ਼ਾਮਲ ਹੋਏ। ਵਿਆਹ ਦੇ ਬਾਅਦ ਨਾਬਾਲਗਾ ਲਾੜੀ ਨੂੰ ਆਪਣੀ ਉਮਰ ਦੇ ਬੱਚਿਆਂ ਦੀ ਦੇਖਭਾਲ ਕਰਨੀ ਪੈ ਰਹੀ ਹੈ।

ਵਿਆਹ ਦੇ ਬਾਅਦ ਲਾੜੇ ਅਬਦੁੱਲਰਜ਼ਾਕ ਅਮਪਾਤੁਆਨ ਨੇ ਕਿਹਾ ਕਿ ਮੈਂ ਨਵੀਂ ਪਤਨੀ ਪਾ ਕੇ ਬਹੁਤ ਖੁਸ਼ ਹਾਂ। ਮੈਂ ਉਸ ਦੇ ਨਾਲ ਮਿਲ ਕੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਾਂਗਾ। ਇਹ ਵਿਆਹ ਲਾੜੇ ਦੇ ਘਰ ਵਿਚ ਹੋਇਆ ਜਿੱਥੇ ਸਭ ਤੋਂ ਪਹਿਲਾਂ ਉਸ ਨੂੰ ਚੰਗਾ ਪਤੀ ਬਣਨ ਦੇ ਉਪਦੇਸ਼ ਦਿੱਤੇ ਗਏ। ਇਸ ਦੇ ਬਾਅਦ ਅਬਦੁੱਲਰਜ਼ਾਕ ਢੋਲ ਅਤੇ ਨਗਾੜਿਆਂ ਦੇ ਨਾਲ ਲਾੜੀ ਦੇ ਘਰ ਪਹੁੰਚਿਆ। ਫਿਰ ਦੋਹਾਂ ਦਾ ਵਿਆਹ ਹੋਇਆ ਅਤੇ ਉੱਥੇ ਮੌਜੂਦ ਲੋਕਾਂ ਨੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ। ਇਸ ਦੌਰਾਨ ਜੰਮ ਕੇ ਜਸ਼ਨ ਵੀ ਹੋਇਆ।

ਵਿਆਹ ਦੇ ਬਾਅਦ ਨਾਬਾਲਗਾ ਨੇ ਕਥਿਤ ਰੂਪ ਨਾਲ ਕਿਹਾ,''ਮੈਂ ਆਪਣੇ ਪਤੀ ਤੋਂ ਡਰ ਨਹੀਂ ਰਹੀ ਹਾਂ ਕਿਉਂਕਿ ਉਹ ਮੈਨੂੰ ਪਸੰਦ ਹੈ। ਮੈਂ ਹੁਣ ਖਾਣਾ ਪਕਾਉਣਾ ਸਿਖ ਰਹੀ ਹਾਂ ਕਿਉਂਕਿ ਹਾਲੇ ਮੈਂ ਇਹ ਕੰਮ ਪੂਰੀ ਤਰ੍ਹਾਂ ਨਹੀਂ  ਕਰ ਪਾਉਂਦੀ। ਮੈਂ ਆਪਣੇ ਪਤੀ ਨੂੰ ਖੁਸ਼ ਰੱਖਣਾ ਚਾਹੁੰਦੀ ਹਾਂ।'' ਇਸ ਵਿਆਹ ਦੇ ਤਿੰਨ ਹਫਤੇ ਬਾਅਦ ਅਬਦੁੱਲਰਜ਼ਾਕ ਨੇ ਆਪਣੀ ਪਤਨੀ ਦੇ ਲਈ ਇਕ ਛੋਟਾ ਜਿਹਾ ਘਰ ਬਣਾਇਆ ਹੈ, ਜਿੱਥੇ ਉਹ ਦੋਵੇਂ ਬੱਚਿਆਂ ਦੇ ਨਾਲ ਰਹਿ ਰਹੇ ਹਨ। ਅਬਦੁੱਲਰਜ਼ਾਕ ਪੇਸ਼ੇ ਤੋਂ ਕਿਸਾਨ ਹੈ ਅਤੇ ਉਸ ਦੀ ਨਵੀਂ ਪਤਨੀ ਹੁਣ ਘਰ ਸਾਂਭ ਰਹੀ ਹੈ। ਨਾਲ ਹੀ ਉਸ ਦੇ ਬੱਚਿਆਂ ਦੀ ਦੇਖਭਾਲ ਕਰ ਰਹੀ ਹੈ। ਅਬਦੁੱਲਰਜ਼ਾਕ ਨੇ ਦਾਅਵਾ ਕੀਤਾ ਕਿ ਜਦੋਂ ਤੱਕ ਉਸ ਦੀ ਨਵੀਂ ਪਤਨੀ 20 ਸਾਲ ਦੀ ਨਹੀਂ ਹੋ ਜਾਂਦੀ, ਉਦੋਂ ਤੱਕ ਉਹ ਉਸ ਤੋਂ ਕੋਈ ਬੱਚਾ ਪੈਦਾ ਨਹੀਂ ਕਰੇਗਾ। ਨਾਲ ਹੀ ਆਪਣੀ ਪਤਨੀ ਨੂੰ ਪੈਸੇ ਦੇਵੇਗਾ ਤਾਂ ਜੋ ਉਹ ਆਪਣੀ ਪੜ੍ਹਾਈ ਕਰ ਸਕੇ। ਇੱਥੇ ਦੱਸ ਦਈਏ ਕਿ ਮੁਸਲਿਮ ਬਹੁ ਗਿਣਤੀ ਇਸ ਇਲਾਕੇ ਵਿਚ ਮੁੰਡੇ 15 ਸਾਲ ਦੀ ਉਮਰ ਵਿਚ ਵਿਆਹ ਕਰ ਸਕਦੇ ਹਨ ਉੱਥੇ ਕੁੜੀਆਂ ਦਾ ਵਿਆਹ ਜਵਾਨ ਹੁੰਦੇ ਹੀ ਕਰ ਦਿੱਤਾ ਜਾਂਦਾ ਹੈ।


author

Vandana

Content Editor

Related News