ਫਾਈਜ਼ਰ ਨੇ ਦੁਨੀਆ ਭਰ ''ਚ ਵੈਕਸੀਨ ਭੇਜਣ ਲਈ ਫਲਾਈਟਾਂ ਕੀਤੀਆਂ ਸ਼ੁਰੂ, ਅਮਰੀਕਾ ਤੇ ਜਰਮਨੀ ''ਚ ਬਣਾਏ ਗੋਦਾਮ

11/29/2020 3:06:07 AM

ਵਾਸ਼ਿੰਗਟਨ - ਅਮਰੀਕਾ ਵਿਚ ਫਾਈਜ਼ਰ ਆਪਣੀ ਕੋਰੋਨਾ ਵੈਕਸੀਨ ਦੁਨੀਆ ਭਰ ਵਿਚ ਪਹੁੰਚਾਉਣ ਲਈ ਚਾਰਟਰਡ ਫਲਾਈਟਾਂ ਚਲਾ ਰਹੀ ਹੈ। ਯੂਨਾਈਟੇਡ ਏਅਰਲਾਇੰਸ ਨੇ ਸ਼ੁੱਕਰਵਾਰ ਤੋਂ ਇਨ੍ਹਾਂ ਉਡਾਣਾਂ ਦੀ ਸ਼ੁਰੂਆਤ ਕੀਤੀ। ਵਾਲ ਸਟ੍ਰੀਟ ਜਨਰਲ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ, ਫਾਈਜ਼ਰ ਵੈਕਸੀਨ ਦੇ ਪਹਿਲੇ ਬੈਚ ਨੂੰ ਮਿਸ਼ੀਗਨ ਅਤੇ ਵਿਸਕਾਂਸਿਨ ਦੇ ਗੋਦਾਮਾਂ ਵਿਚ ਸਟੋਰ ਕਰੇਗੀ। ਉਥੇ, ਬੈਲਜ਼ੀਅਮ ਅਤੇ ਜਰਮਨੀ ਵਿਚ ਵੀ ਇਸ ਨੂੰ ਸਟੋਰ ਕੀਤਾ ਜਾਵੇਗਾ।

ਜੇਕਰ ਵੈਕਸੀਨ ਨੂੰ ਸਰਕਾਰੀ ਮਨਜ਼ੂਰੀ ਮਿਲਦੀ ਹੈ, ਤਾਂ ਉਸ ਨੂੰ ਤੇਜ਼ੀ ਨਾਲ ਦੁਨੀਆ ਦੇ ਹਰ ਹਿੱਸੇ ਤੱਕ ਪਹੁੰਚਾਉਣ ਲਈ ਚਾਰਟਰਡ ਫਲਾਈਟਾਂ ਜ਼ਰੂਰੀ ਹਨ। ਫਾਈਜ਼ਰ ਨੇ ਅਮਰੀਕਾ ਵਿਚ ਵੈਕਸੀਨ ਦੀ ਰਜਿਸਟ੍ਰੇਸ਼ਨ ਲਈ ਵੀ ਅਪਲਾਈ ਕਰ ਦਿੱਤਾ ਹੈ।

ਦੁਨੀਆ ਵਿਚ 6 ਕਰੋੜ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ
ਅਮਰੀਕਾ ਦੇ ਹਸਪਤਾਲਾਂ 'ਤੇ ਕੋਰੋਨਾ ਕਾਰਨ ਲਗਾਤਾਰ ਬੋਝ ਵੱਧਦਾ ਜਾ ਰਿਹਾ ਹੈ। ਇਕ ਅੰਕੜੇ ਮੁਤਾਬਕ, ਸਿਰਫ ਇਕ ਮਹੀਨੇ ਵਿਚ ਇਥੇ ਹਸਪਤਾਲਾਂ ਵਿਚ ਦਾਖਲ ਇਫੈਕਟਡਾਂ ਦਾ ਅੰਕੜਾ ਦੁਗਣਾ ਹੋ ਗਿਆ। ਕੁਝ ਦਿਨ ਪਹਿਲਾਂ ਲਾਗ 'ਤੇ ਕਾਬੂ ਪਾਉਣ ਵਿਚ ਕਾਮਯਾਬ ਰਹੇ ਜਰਮਨੀ ਵਿਚ ਮਾਮਲੇ 10 ਲੱਖ ਹੋ ਗਏ ਹਨ। ਇਧਰ, ਦੁਨੀਆ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 6.23 ਕਰੋੜ ਦੇ ਪਾਰ ਹੋ ਗਿਆ ਹੈ। 4.30 ਕਰੋੜ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ ਅਤੇ ਹੁਣ ਤੱਕ 14.55 ਲੱਖ ਤੋਂ ਜ਼ਿਆਦਾ ਲੋਕ ਜਾਨ ਗੁਆ ਚੁੱਕੇ ਹਨ। ਇਨ੍ਹਾਂ ਅੰਕੜਿਆਂ ਦੀ ਜਾਣਕਾਰੀ ਵਰਲਡੋਮੀਟਰ ਨੇ ਆਪਣੀ ਵੈੱਬਸਾਈਟ 'ਤੇ ਸਾਂਝੀ ਕੀਤੀ ਹੈ।


Khushdeep Jassi

Content Editor

Related News