ਪਰਥ ''ਚ ਚੱਲਦੀ ਟਰੇਨ ਨਾਲ ਲਟਕਿਆ ਸ਼ਖਸ, ਛੋਟੀ ਜਿਹੀ ਗਲਤੀ ਪੈ ਸਕਦੀ ਸੀ ਜਾਨ ''ਤੇ ਭਾਰੀ (ਵੀਡੀਓ)

09/25/2017 4:47:52 PM

ਪਰਥ(ਭਾਸ਼ਾ)— ਆਸਟਰੇਲੀਆ ਦੇ ਪਰਥ ਵਿਚ ਇਕ ਟ੍ਰੇਨ 110 km/h ਦੀ ਰਫਤਾਰ ਨਾਲ ਚੱਲ ਰਹੀ ਸੀ, ਉਦੋਂ ਹੀ ਇਕ ਸ਼ਖਸ ਵਾਈਪਰ ਦੇ ਸਹਾਰੇ ਟ੍ਰੇਨ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਘਟਨਾ ਦੀ ਇਕ ਵੀਡੀਓ ਫੁਟੇਜ ਵੀ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਗਈ ਹੈ।
ਇਸ ਪੂਰੀ ਘਟਨਾ ਨੂੰ ਟ੍ਰੇਨ ਦੇ ਨਾਲ-ਨਾਲ ਆਪਣੀ ਗੱਡੀ 'ਤੇ ਜਾ ਰਹੇ ਇਕ ਸ਼ਖਸ ਨੇ ਵੀਡੀਓ 'ਚ ਰਿਕਾਰਡ ਕਰ ਲਿਆ। ਮੀਡੀਆ ਰਿਪੋਰਟ ਮੁਤਾਬਕ ਅਜਿਹਾ ਕਰਨ ਵਾਲੇ ਸ਼ਖਸ ਦੀ ਉਮਰ ਕਰੀਬ 23 ਸਾਲ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਬਲਿਕ ਟਰਾਂਸਪੋਰਟ ਅਥਾਰਿਟੀ ਅਲਰਟ 'ਤੇ ਆਇਆ ਨੌਜਵਾਨ ਨੂੰੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਅਜਿਹਾ ਉਦੋਂ ਕੀਤਾ ਗਿਆ ਜਦੋਂ ਟ੍ਰੇਨ ਅਗਲੇ ਸਟਾਪ ਉੱਤੇ ਪਹੁੰਚੀ। ਫਿਲਹਾਲ ਇਸ ਨੂੰ ਇਕ ਮੈਂਟਲ ਕੇਸ ਸਮਝ ਕੇ ਡੀਲ ਕੀਤਾ ਜਾ ਰਿਹਾ ਹੈ। ਪਰਥ ਟਰਾਂਸਪੋਰਟ ਅਥਾਰਿਟੀ ਦੇ ਬੁਲਾਰੇ ਡੇਵਿਡ ਹਾਈਂਸ ਨੇ ਦੱਸਿਆ ਕਿ ਇਹ ਇਕ ਮੌਤ ਦਾ ਖੇਡ ਸੀ। ਇੰਨੀ ਤੇਜ਼ ਸਪੀਡ ਨਾਲ ਦੋੜ ਰਹੀ ਟਰੇਨ ਦੇ ਲਟਕਿਆ ਹੋਇਆ ਇਹ ਨੌਜਵਾਨ ਜੇਕਰ ਹੇਠਾਂ ਡਿੱਗ ਜਾਂਦਾ ਤਾਂ ਉਸ ਦੀ ਮੌਤ ਵੀ ਹੋ ਸਕਦੀ ਸੀ। ਇਸ ਤਰ੍ਹਾਂ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਮਤੌਰ ਉੱਤੇ ਅਜਿਹਾ ਉਹ ਲੋਕ ਕਰਦੇ ਹਨ ਜੋ ਫੇਸਬੁੱਕ ਜਾਂ ਇੰਟਰਨੈਟ ਉੱਤੇ ਪਾਪੁਲਰ ਹੋਣਾ ਚਾਹੁੰਦੇ ਹਨ। ਮਾਮਲੇ ਵਿਚ ਆਸਟਰੇਲੀਆ ਦੇ ਟਰਾਂਸਪੋਰਟ ਮੰਤਰੀ ਨੇ ਵੀ ਬਿਆਨ ਦਿੰਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

When u don't wanna ride with the filth on the train but u got places to be.... #perthlife #yabasic #transperth . . . . . “To use this video in a commercial player or in broadcasts, please email licensing@storyful.com”

Posted by Lace Stone on Saturday, September 23, 2017

 


Related News