ਭਾਰਤੀ ਮੂਲ ਦਾ ਵਿਅਕਤੀ ਹਜ਼ਾਰਾਂ ਪਾਊਂਡ ਦੀ ਡਰੱਗਜ਼ ਦੀ ਸਪਲਾਈ ਕਾਰਨ ਦੋਸ਼ੀ ਕਰਾਰ
Saturday, Jan 26, 2019 - 04:36 AM (IST)

ਲੰਡਨ — ਭਾਰਤੀ ਮੂਲ ਦੇ ਇਕ ਵਿਅਕਤੀ ਨੂੰ 60 ਹਜ਼ਾਰ ਪਾਊਂਡ ਦੀ ਗੈਰ-ਕਾਨੂੰਨੀ ਡਰੱਗਜ਼ ਦੀ ਸਪਲਾਈ ਦੀ ਸਾਜਿਸ਼ ਦਾ ਦੋਸ਼ੀ ਪਾਇਆ ਗਿਆ ਹੈ। ਉਸ ਨੂੰ ਬ੍ਰਿਟੇਨ 'ਚ ਚਲੇ ਮੁਕੱਦਮੇ 'ਚ ਇਸ ਹਫਤੇ ਦੋਸ਼ੀ ਠਹਿਰਾਇਆ ਗਿਆ। ਲੰਡਨ 'ਚ ਸਾਊਥਵਾਰਕ ਕ੍ਰਾਊਨ ਕੋਰਟ ਨੇ ਬਲਜੀਤ ਗਿੱਲ ਨੂੰ 'ਕਲਾਸ ਏ' ਡਰੱਗਜ਼ ਦੀ ਸਪਲਾਈ ਦੀ ਸਾਜਿਸ਼ ਦੇ 2 ਦੋਸ਼ਾਂ, 'ਕਲਾਸ ਬੀ' ਦੀ ਸਪਲਾਈ ਦੀ ਸਾਜਿਸ਼ ਦੇ ਇਕ ਦੋਸ਼ ਅਤੇ 'ਕਲਾਸ ਸੀ' ਡਰੱਗਜ਼ ਦੀ ਸਪਲਾਈ ਦੀ ਸਾਜਿਸ਼ ਦੇ ਇਕ ਅਪਰਾਧ 'ਚ ਦੋਸ਼ੀ ਠਹਿਰਾਇਆ ਗਿਆ ਹੈ। 38 ਸਾਲਾਂ ਗਿੱਲ ਨੂੰ ਐਲੇਕਸ ਵਾਨ ਨਿੱਡਾ ਉਰਫ ਐਲੇਕਸ ਕਿੰਗ ਨਾਲ ਦੋਸ਼ੀ ਠਹਿਰਾਇਆ ਗਿਆ। ਕਿੰਗ ਨੂੰ ਉਨ੍ਹਾਂ ਦੋਸ਼ਾਂ 'ਚ ਗੈਰ-ਹਾਜ਼ਰੀ ਦੌਰਾਨ ਹੀ ਦੋਸ਼ੀ ਠਹਿਰਾਇਆ ਗਿਆ।