ਸ਼ਖ਼ਸ ਨੇ ਚੁੱਕਿਆ ਦਿਲ ਦਹਿਲਾ ਦੇਣ ਵਾਲਾ ਕਦਮ! ਮਾਂ, ਭੈਣ ਤੇ ਪਤਨੀ ਨੂੰ ਗੋਲੀਆਂ ਮਾਰ ਉਤਾਰਿਆਂ ਮੌਤ ਦੇ ਘਾਟ

Monday, Mar 18, 2024 - 06:23 AM (IST)

ਸ਼ਖ਼ਸ ਨੇ ਚੁੱਕਿਆ ਦਿਲ ਦਹਿਲਾ ਦੇਣ ਵਾਲਾ ਕਦਮ! ਮਾਂ, ਭੈਣ ਤੇ ਪਤਨੀ ਨੂੰ ਗੋਲੀਆਂ ਮਾਰ ਉਤਾਰਿਆਂ ਮੌਤ ਦੇ ਘਾਟ

ਫਿਲਾਡੇਲਫੀਆ (ਰਾਜ ਗੋਗਨਾ)– ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਦੇ ਫਿਲਾਡੇਲਫੀਆ ਦੇ ਫਾਲਜ਼ ਟਾਊਨਸ਼ਿਪ ’ਚ ਸ਼ਨੀਵਾਰ (16 ਮਾਰਚ) ਨੂੰ ਹੋਈ ਗੋਲੀਬਾਰੀ ’ਚ 3 ਲੋਕਾਂ ਦੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨਿਊਜਰਸੀ ਦੇ ਟ੍ਰੈਂਟਨ ਵੱਲ ਨੂੰ ਭੱਜ ਗਿਆ। ਉਥੇ ਉਸ ਨੇ ਆਪਣੇ-ਆਪ ਨੂੰ ਇਕ ਘਰ ’ਚ ਬੰਦ ਕਰ ਲਿਆ।

ਮੁਲਜ਼ਮ ਦੀ ਪਛਾਣ ਆਂਦਰੇ ਗੋਰਡਨ (26) ਵਜੋਂ ਹੋਈ ਹੈ। ਮਰਨ ਵਾਲਿਆਂ ’ਚ ਗੋਰਡਨ ਦੀ ਮਤਰੇਈ ਮਾਂ, ਉਸ ਦੀ 13 ਸਾਲਾ ਭੈਣ ਤੇ ਉਸ ਦੀ ਪਤਨੀ ਸ਼ਾਮਲ ਹਨ। ਫਾਲਜ਼ ਟਾਊਨਸ਼ਿਪ ਪੈਨਸਿਲਵੇਨੀਆ ਪੁਲਸ ਨੇ ਕਿਹਾ ਕਿ ਨੌਜਵਾਨ ਨੇ ਅਸਾਲਟ ਰਾਈਫਲ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਅਖੀਰ ਫੜਿਆ ਗਿਆ ਐਲਵਿਸ਼ ਯਾਦਵ, ਪੁਲਸ ਨੇ ਇਸ ਮਾਮਲੇ ’ਚ ਭੇਜਿਆ 14 ਦਿਨਾਂ ਦੀ ਨਿਆਇਕ ਹਿਰਾਸਤ ’ਚ

ਅਮਰੀਕੀ ਮੀਡੀਆ ਮੁਤਾਬਕ ਦੋਸ਼ੀ ਨੇ ਪੈਨਸਿਲਵੇਨੀਆ ’ਚ 2 ਵੱਖ-ਵੱਖ ਥਾਵਾਂ ’ਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਹੱਤਿਆ ਕਰ ਦਿੱਤੀ। ਸ਼ੱਕੀ ਨੇ ਪਹਿਲਾਂ ਲੇਵਿਟਟਾਊਨ ਦੇ ਨਿਊ ਪੁਆਇੰਟ ਲੇਨ ’ਤੇ ਇਕ ਘਰ ’ਚ ਦਾਖ਼ਲ ਹੋ ਕੇ ਆਪਣੀ 52 ਸਾਲਾ ਮਤਰੇਈ ਮਾਂ ਤੇ 13 ਸਾਲਾ ਭੈਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਇਸ ਤੋਂ ਬਾਅਦ ਉਹ ਸਵੇਰੇ 9:00 ਵਜੇ ਲੇਵਿਟਾਊਨ ਦੇ ਇਕ ਘਰ ਗਿਆ ਤੇ ਆਪਣੀ ਪਤਨੀ ਟੇਲਰ ਡੇਨੀਅਲਸ (25) ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਹ ਉਸ ਦੇ 2 ਬੱਚਿਆਂ ਦੀ ਮਾਂ ਸੀ। ਗੋਲੀਬਾਰੀ ਦੇ ਸਮੇਂ 3 ਹੋਰ ਲੋਕ ਘਰ ’ਚ ਮੌਜੂਦ ਸਨ। ਹਾਲਾਂਕਿ ਗੋਲੀਬਾਰੀ ਦੀ ਆਵਾਜ਼ ਸੁਣ ਕੇ ਉਹ ਲੁਕ ਗਏ, ਜਿਸ ਕਾਰਨ ਉਨ੍ਹਾਂ ਦੀ ਜਾਨ ਬਚ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News