ਨਾਰਥ ਯਾਰਕ ''ਚ 2 ਵਾਹਨਾਂ ਦੀ ਟੱਕਰ ''ਚ ਵਿਅਕਤੀ ਦੀ ਮੌਤ
Tuesday, Oct 08, 2024 - 05:53 PM (IST)
ਟੋਰਾਂਟੋ: ਨਾਰਥ ਯਾਰਕ ਵਿੱਚ ਐਤਵਾਰ ਰਾਤ 2 ਵਾਹਨਾਂ ਦੀ ਟੱਕਰ ਵਿੱਚ ਇੱਕ 68 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ ਹਾਈਵੇ 401 ਦੇ ਉੱਤਰ ਵਿੱਚ ਡੌਨ ਮਿੱਲਜ਼ ਰੋਡ ਅਤੇ ਹੈਵਨਬਰੂਕ ਬੁਲੇਵਾਰਡ ਦੇ ਚੌਰਾਹੇ ਵਾਪਰਿਆ। ਟੋਰਾਂਟੋ ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੂੰ 2 ਵਾਹਨਾਂ ਦੀ ਟੱਕਰ ਦੀ ਰਿਪੋਰਟ ਰਾਤ 8:30 ਵਜੇ ਤੋਂ ਬਾਅਦ ਮਿਲੀ। ਪੈਰਾਮੇਡਿਕਸ ਨੇ ਗੰਭੀਰ ਜ਼ਖਮੀ ਹਾਲਤ ਇੱਕ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ: ਹਿਜ਼ਬੁੱਲਾ ਨੇਤਾ ਕਾਸਿਮ ਦੀ ਧਮਕੀ; ਹਮਲੇ ਦਾ ਵਧੇਗਾ ਘੇਰਾ,ਹੋਰ ਇਜ਼ਰਾਈਲੀਆਂ ਨੂੰ ਹੋਣਾ ਪਵੇਗਾ ਬੇਘਰ
ਪੁਲਸ ਅਨੁਸਾਰ, 68 ਸਾਲਾ ਵਿਅਕਤੀ ਫੋਰਡ ਐੱਸ.ਯੂ.ਵੀ. ਵਿੱਚ ਡੌਨ ਮਿਲਜ਼ ਦੇ ਉੱਤਰ ਵੱਲ ਜਾ ਰਿਹਾ ਸੀ, ਜਦੋਂ ਉਸਨੇ ਹੈਵਨਬਰੂਕ ਵੱਲ ਖੱਬੇ ਪਾਸੇ ਮੁੜਨ ਦੀ ਕੋਸ਼ਿਸ਼ ਕੀਤੀ। ਉਸੇ ਸਮੇਂ, ਇੱਕ 20 ਸਾਲਾ ਨੌਜਵਾਨ ਬੀ.ਐੱਮ.ਡਬਲਯੂ. ਸੇਡਾਨ ਵਿਚ ਡੌਨ ਮਿੱਲਜ਼ ਦੇ ਦੱਖਣ ਵੱਲ ਜਾ ਰਿਹਾ ਸੀ। ਪੁਲਸ ਨੇ ਦੱਸਿਆ ਕਿ ਚੌਰਾਹੇ 'ਤੇ ਦੋਵਾਂ ਕਾਰਾਂ ਦੀ ਟੱਕਰ ਹੋ ਗਈ। ਇਸ ਹਾਦਸੇ ਦੇ ਹਾਲਾਤਾਂ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਇਮਰਾਨ ਅਤੇ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8