ਇਟਲੀ 'ਚ ਮਹਿੰਗਾਈ ਖ਼ਿਲਾਫ਼ ਸੜਕਾਂ 'ਤੇ ਉਤਰੇ ਲੋਕ, ਊਰਜਾ ਬਿੱਲਾਂ ਨੂੰ ਸਾੜ ਕਰ ਰਹੇ ਪ੍ਰਦਰਸ਼ਨ

Tuesday, Sep 06, 2022 - 05:41 PM (IST)

ਇਟਲੀ 'ਚ ਮਹਿੰਗਾਈ ਖ਼ਿਲਾਫ਼ ਸੜਕਾਂ 'ਤੇ ਉਤਰੇ ਲੋਕ, ਊਰਜਾ ਬਿੱਲਾਂ ਨੂੰ ਸਾੜ ਕਰ ਰਹੇ ਪ੍ਰਦਰਸ਼ਨ

ਨੇਪਲਜ਼ - ਇਟਲੀ ਵਿਚ ਵਧਦੇ ਊਰਜਾ ਬਿੱਲਾਂ ਖ਼ਿਲਾਫ਼ ਲੋਕ ਸੜਕਾਂ 'ਤੇ ਆ ਗਏ ਹਨ। ਲੋਕ ਆਪਣੇ ਊਰਜਾ ਬਿੱਲਾਂ ਨੂੰ ਸਾੜ ਰਹੇ ਹਨ, ਕਿਉਂਕਿ ਲੋਕ ਇਨ੍ਹਾਂ ਬਿੱਲਾਂ ਦਾ ਭੁਗਤਾਨ ਨਹੀਂ ਕਰ ਸਕਦੇ। ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਇਕ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਨੈਪਲਜ਼ ਦੇ ਸਥਾਨਕ ਲੋਕਾਂ ਨੇ ਸ਼ਹਿਰ ਦੇ ਟਾਊਨ ਹਾਲ ਦੀ ਘੇਰਾਬੰਦੀ ਕਰ ਦਿੱਤੀ ਹੈ। ਵੀਡੀਓ ਕਲਿੱਪ ਵਿੱਚ ਪ੍ਰਦਰਸ਼ਨਕਾਰੀ ਇੱਕ ਧਾਤੂ ਦੇ ਡੱਬੇ ਵਿੱਚ ਬਿੱਲਾਂ ਨੂੰ ਸਾੜਦੇ ਹੋਏ ਦਿਖਾਈ ਦੇ ਰਹੇ ਹਨ। 

 

ਦੇਸ਼ ਦੇ ਵਸਨੀਕਾਂ ਨੂੰ ਊਰਜਾ ਦੀ ਵਰਤੋਂ ਨੂੰ ਰੋਕਣ ਵਿੱਚ ਮਦਦ ਲਈ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਹੀਟਿੰਗ ਨੂੰ ਬੰਦ ਕਰਨ ਲਈ ਕਿਹਾ ਜਾਵੇਗਾ ਅਤੇ ਇਸ ਦੇ ਨਾਲ ਹੀ ਜਨਤਕ ਇਮਾਰਤਾਂ ਵਿੱਚ ਵੀ ਕੇਂਦਰੀ ਹੀਟਿੰਗ ਦੀ ਵਰਤੋਂ 'ਤੇ ਸੀਮਾਵਾਂ ਤੈਅ ਕੀਤੀਆਂ ਜਾਣਗੀਆਂ। ਇਟਲੀ ਗੈਸ ਆਯਾਤ ਲਈ ਰੂਸ 'ਤੇ ਬਹੁਤ ਜ਼ਿਆਦਾ ਨਿਰਭਰ ਹੈ ਅਤੇ ਹੁਣ ਸਰਦੀਆਂ ਦੇ ਮਹੀਨਿਆਂ ਦੌਰਾਨ ਵਰਤੋਂ 'ਤੇ ਪਾਬੰਦੀਆਂ ਨਾਲ ਲੜਨਾ ਪਏਗਾ। ਮਈ ਵਿਚ ਸਰਕਾਰ ਨੇ ਊਰਜਾ ਦੀ ਲਾਗਤ ਨੂੰ ਘੱਟ ਕਰਨ ਦੇ ਉਪਾਵਾਂ ਸਮੇਤ 14 ਬਿਲੀਅਨ ਯੂਰੋ ਪ੍ਰੋਤਸਾਹਨ ਨੂੰ ਲਾਗੂ ਕਰਨ ਵਾਲੇ ਇਕ ਡਿਕਰੀ-ਕਾਨੂੰਨ ਨੂੰ ਮਨਜ਼ੂਰੀ ਦਿੱਤੀ ਸੀ। ਸਭ ਦੀਆਂ ਨਜ਼ਰਾਂ ਅਗਲੀ ਸਰਕਾਰ 'ਤੇ ਹੋਣਗੀਆਂ ਕਿ ਉਹ ਆਉਣ ਵਾਲੇ ਠੰਡੇ ਮੌਸਮ ਲਈ ਕੀ ਪ੍ਰਸਤਾਵ ਲਿਆਉਂਦੀ ਹੈ।


author

cherry

Content Editor

Related News