ਆਕਲੈਂਡ ‘ਚ ਲੋਕਾਂ ਨੇ ਤਾਲਾਬੰਦੀ ਖ਼ਿਲਾਫ਼ ਕੀਤਾ ਪ੍ਰਦਰਸ਼ਨ
Wednesday, Aug 18, 2021 - 11:22 AM (IST)
ਆਕਲੈਂਡ (ਹਰਮੀਕ ਸਿੰਘ): ਆਕਲੈਂਡ ਸਿਟੀ ‘ਚ ਅੱਜ ਪੁਲਸ ਲਈ ਲਾਅ ਐਂਡ ਆਰਡਰ ਦੀ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ ਜਦੋ ਕੱਲ੍ਹ ਰਾਤ ਤੋਂ ਲਾਗੂ ਹੋਈ ਲੈਵਲ 4 ਤਾਲਾਬੰਦੀ ਨੂੰ ਲੈ ਕੇ ਲੋਕਾਂ ਦਾ ਇੱਕ ਇਕੱਠ ਸੜਕਾਂ 'ਤੇ ਉੱਤਰ ਆਇਆ। ਇਸ ਇਕੱਠ ਦੀ ਅਗਵਾਈ ਬਿੱਲੀ ਟੇ ਕਾਹਿਕਾ ਨਾਮ ਦੇ ਸ਼ਖਸ਼ ਵੱਲੋਂ ਆਪਣੇ ਲੱਗਭਗ 50 ਦੇ ਕਰੀਬ ਸਮਰਥਕਾਂ ਨਾਲ ਆਕਲੈਂਡ ਸਿਟੀ ‘ਚ ਸਥਿਤ ਟੀ ਵੀ ਐਨ ਜ਼ੈਡ ਦੀ ਬਿਲਡਿੰਗ ਦੇ ਸਾਹਮਣੇ ਪ੍ਰਦਰਸ਼ਨ ਕਰਦਿਆਂ ਕੀਤੀ ਗਈ। ਉਹਨਾਂ ਨੇ ਇਸ ਅਚਨਚੇਤ ਤਾਲਾਬੰਦੀ ਨੂੰ ਬਹੁਤ ਤਕਲੀਫ ਦੇਈ ਦੱਸਿਆ।
ਪੜ੍ਹੋ ਇਹ ਅਹਿਮ ਖਬਰ- ਟਰੂਡੋ ਦਾ ਤਾਲਿਬਾਨ 'ਤੇ ਵੱਡਾ ਬਿਆਨ, ਅਫ਼ਗਾਨਿਸਤਾਨ ਦੀ ਨਵੀਂ ਸਰਕਾਰ ਦੇ ਤੌਰ 'ਤੇ ਮਾਨਤਾ ਦੇਣ ਤੋਂ ਇਨਕਾਰ
ਇੱਕ ਮਹਿਲਾ ਸਮਰਥੱਕ ਨੇ ਆਪਣੇ ਭਾਸ਼ਣ ‘ਚ ਬੋਲਦਿਆਂ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੂੰ “ਚੂਹੀਆ” ਤੱਕ ਕਹਿ ਦਿੱਤਾ ਅਤੇ ਦੁਕਾਨਦਾਰਾਂ ਨੂੰ ਤਾਲਾਬੰਦੀ ਦੀਆਂ ਸ਼ਰਤਾਂ ਨਾ ਮੰਨਣ ਲਈ ਕਿਹਾ ਅਤੇ ਆਪਣੀਆਂ ਦੁਕਾਨਾਂ ਖੋਲ੍ਹੇ ਰੱਖਣ ਲਈ ਕਿਹਾ। ਪੁਲਸ ਵੱਲੋ ਪਹਿਲਾਂ ਬਿੱਲੀ ਨੂੰ ਵਾਰਨਿੰਗ ਜਾਰੀ ਕੀਤੀ ਗਈ ਤੇ ਬਾਅਦ ‘ਚ ਉਸ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਹਾਲਾਂਕਿ ਇਸ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਸ਼ਖਸ ਬਿੱਲੀ ਨੇ ਪੁਲਸ ਨੂੰ ਇਹ ਖੁਦ ਅਪੀਲ ਕੀਤੀ ਕਿ ਉਹ ਉਸ ਨੂੰ ਇੱਥੋਂ ਦੂਰ ਲੈ ਜਾਣ ਇਸ ਤੋ ਪਹਿਲਾਂ ਕਿ ਉਹਨਾਂ ਦੇ ਹੋਰ ਸਮਰਥਕਾਂ ਦਾ ਇਕੱਠ ਹੋਵੇ ਕਿਉਂਕਿ ਉਹ ਨਹੀ ਚਾਹੁੰਦੇ ਸੀ ਕਿ ਇਹ ਪ੍ਰਦਰਸ਼ਨ ਕਿਸੇ ਵੀ ਤਰਾਂ ਨਾਲ ਹਿੰਸਕ ਜਾਂ ਤਣਾਅਪੂਰਣ ਹੋਵੇ।